Gurpreet Singh Dhatt: ਪੰਜਾਬੀ ਗਇਕ ਗੁਰਪ੍ਰੀਤ ਸਿੰਘ ਢੱਟ ਦੀ ਹੋਈ ਅੰਤਿਮ ਅਰਦਾਸ, 47 ਦੀ ਉਮਰ 'ਚ ਹਾਰਟ ਅਟੈਕ ਨਾਲ ਹੋਈ ਸੀ ਮੌਤ
Gupreet Singh Dhatt Death: ਅੱਜ ਯਾਨਿ 29 ਦਸੰਬਰ ਨੂੰ ਜਲੰਧਰ ਦੇ ਮਕਸੂਦਾਂ ਦੇ ਇੱਕ ਗੁਰੂ ਘਰ ਵਿਖੇ ਗਾਇਕ ਦੀ ਅੰਤਿਮ ਅਰਦਾਸ ਕਰਵਾਈ ਗਈ। ਜਿਸ ਵਿੱਚ ਉਨ੍ਹਾਂ ਦਾ ਪਰਿਵਾਰ ਤੇ ਗਾਇਕ ਦੇ ਚਾਹੁਣ ਵਾਲੇ ਵੀ ਹਾਜ਼ਰ ਰਹੇ।
Gurpreet Singh Dhatt Punjabi Singer: ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ, ਜਿਨ੍ਹਾਂ ਦੀ 20 ਦਸੰਬਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨੇ ਮਹਿਜ਼ 47 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਦੱਸ ਦਈਏ ਕਿ ਅੱਜ ਯਾਨਿ 29 ਦਸੰਬਰ ਨੂੰ ਜਲੰਧਰ ਦੇ ਮਕਸੂਦਾਂ ਦੇ ਇੱਕ ਗੁਰੂ ਘਰ ਵਿਖੇ ਗਾਇਕ ਦੀ ਅੰਤਿਮ ਅਰਦਾਸ ਕਰਵਾਈ ਗਈ। ਜਿਸ ਵਿੱਚ ਉਨ੍ਹਾਂ ਦਾ ਪਰਿਵਾਰ ਤੇ ਗਾਇਕ ਦੇ ਚਾਹੁਣ ਵਾਲੇ ਵੀ ਹਾਜ਼ਰ ਰਹੇ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਪੰਜਾਬੀ ਗਾਇਕ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ।
ਦੱਸ ਦਈਏ ਕਿ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਤੇ ਤਿੰਨ ਧੀਆਂ ਨੂੰ ਛੱਡ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸ ਦਈਏ ਕਿ ਗੁਰਪ੍ਰੀਤ ਸਿੰਢ ਢੱਟ 5 ਭੈਣ ਭਰਾ ਸਨ। ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਵਿਖੇ ਹੋਇਆ ਸੀ। ਪਰ ਉਹ ਕਾਫੀ ਸਮੇਂ ਤੋਂ ਜਲੰਧਰ ਦੇ ਮਕਸੂਦਾਂ ਵਿਖੇ ਰਹਿ ਰਹੇ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਅੰਤਮ ਸਾਹ ਲਏ।
ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਸਿੰਘ ਢੱਟ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਸਨ। ਉਨ੍ਹਾਂ ਦੀ ਮੌਤ 'ਤੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਅਫਸੋਸ ਦਾ ਪ੍ਰਗਟਾਵਾ ਵੀ ਕੀਤਾ ਸੀ। ਦੱਸ ਦਈਏ ਕਿ ਢੱਟ ਨੂੰ ਉਨ੍ਹਾਂ ਦੇ ਸੁਪਰਹਿੱਟ ਗਾਣਿਆਂ 'ਅੱਖਾਂ ਬਿੱਲੀਆਂ ਸਦਾ ਰਹਿਣ ਗਿੱਲੀਆਂ', 'ਨਾ ਰੋਕ ਮੈਨੂੰ ਪੀਣ ਦਿਓ', 'ਸਾਨੂੰ ਸੱਜਣ ਚੇਤੇ ਆਏ ਨੇ' ਤੇ 'ਖੁਫੀਆ ਰਿਪੋਰਟ' ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਦਾ ਦੇਹਾਂਤ 20 ਦਸੰਬਰ ਨੂੰ ਹਾਰਟ ਅਟੈਕ ਨਾਲ ਹੋਇਆ।
ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ, ਗਾਇਕ ਸ਼ਮਸ਼ੇਰ ਚਮਕ ਦੇ ਮਾਪਿਆਂ ਦਾ ਹੋਇਆ ਦੇਹਾਂਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।