Ranjit Bawa: ਗਾਇਕ ਰਣਜੀਤ ਬਾਵਾ ਦੀ ਸਾਦਗੀ ਨੇ ਜਿੱਤਿਆ ਦਿਲ, ਸਰਹਿੰਦ ਦੇ ਗੁਰਦੁਆਰਾ ਸਾਹਿਬ 'ਚ ਜ਼ਮੀਨ 'ਤੇ ਆਮ ਲੋਕਾਂ ਵਾਂਗ ਬੈਠ ਛਕਿਆ ਲੰਗਰ, ਦੇਖੋ ਤਸਵੀਰਾਂ
Ranjit Bawa Pics : ਰਣਜੀਤ ਬਾਵਾ ਹਾਲ ਹੀ 'ਚ ਸਰਹਿੰਦ ਵਿਖੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਇਆ। ਇੱਥੋਂ ਉਸ ਨੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ।
ਅਮੈਲੀਆ ਪੰਜਾਬੀ ਦੀ ਰਿਪੋਰਟ
Ranjit Bawa At Sirhind: ਪੰਜਾਬ 'ਚ ਹਰ ਕੋਈ ਇਸ ਸਮੇਂ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਗੁਰੂ ਸਾਹਿਬ ਦੀ ਭਗਤੀ 'ਚ ਲੀਨ ਨਜ਼ਰ ਆ ਰਹੇ ਹਨ। ਇਸ ਮੌਕੇ ਕਈ ਪੰਜਾਬੀ ਕਲਾਕਾਰਾਂ ਨੇ ਸਰਹਿੰਦ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਣ ਦੇ ਨਾਲ ਨਾਲ ਸੇਵਾ ਕੀਤੀ ਅਤੇ ਲੰਗਰ ਵੀ ਛਕਿਆ। ਇਸ ਵਿੱਚ ਗਿੱਪੀ ਗਰੇਵਾਲ ਤੇ ਮਨਕੀਰਤ ਔਲਖ ਦੇ ਨਾਮ ਸ਼ਾਮਲ ਹਨ।
ਇਸ ਲਿਸਟ 'ਚ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਾਮ ਵੀ ਜੁੜ ਗਿਆ ਹੈ। ਰਣਜੀਤ ਬਾਵਾ ਹਾਲ ਹੀ 'ਚ ਸਰਹਿੰਦ ਵਿਖੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਇਆ। ਇੱਥੋਂ ਉਸ ਨੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ। ਇਸ ਦੇ ਨਾਲ ਨਾਲ ਬਾਵਾ ਨੇ ਆਪਣੀਆਂ ਕੁੱਝ ਤਾਜ਼ੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਉਸ ਦੀ ਸਾਦਗੀ ਦੀ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ:
View this post on Instagram
ਰਣਜੀਤ ਬਾਵਾ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਨਾਲ ਨਾਲ ਲੰਗਰ ਵੀ ਛਕਿਆ। ਇਸ ਦੌਰਾਨ ਉਹ ਜ਼ਮੀਨ 'ਤੇ ਬੈਠਾ ਨਜ਼ਰ ਆਇਆ ਅਤੇ ਜ਼ਮੀਨ 'ਤੇ ਬੈਠ ਕੇ ਉਸ ਨੇ ਚਾਹ ਪੀਤੀ ਅਤੇ ਲੰਗਰ ਛਕਿਆ।
ਇਸ ਦੀਆਂ ਤਸਵੀਰਾਂ ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਹੁਣ ਇਹ ਤਸਵੀਰਾਂ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਹਰ ਕੋਈ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਬਾਵਾ ਦੀ ਸਾਦਗੀ ਦੀ ਤਾਰੀਫ ਕਰ ਰਿਹਾ ਹੈ।
ਕੜਾਕੇ ਦੀ ਠੰਢ ਤੇ ਸੰਘਣੀ ਧੁੰਦ 'ਚ ਗਾਇਕ ਨੇ ਜ਼ਮੀਨ 'ਤੇ ਬਹਿ ਕੇ ਜਿਸ ਤਰ੍ਹਾਂ ਲੰਗਰ ਛਕਿਆ, ਇਹ ਉਸ ਦੀ ਸਾਦਗੀ ਨੂੰ ਬਿਆਨ ਕਰਦਾ ਹੈ।
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹੈ, ਜਿਸ ਨੂੰ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਉਸ ਦੀ ਐਲਬਮ 'ਮਿੱਟੀ ਦਾ ਬਾਵਾ 2' ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵਿਵਾਦਾਂ ਵਿਚਾਲੇ ਅਨਮੋਲ ਕਵਾਤਰਾ ਦੀ 'ਏਕ ਜ਼ਰੀਆ' ਪਹੁੰਚਿਆ ਗਾਇਕ ਸਿੰਗਾ, ਜ਼ਰੂਰਮੰਦ ਲੋਕਾਂ ਦੀ ਕੀਤੀ ਮਦਦ