Singga: ਵਿਵਾਦਾਂ ਵਿਚਾਲੇ ਅਨਮੋਲ ਕਵਾਤਰਾ ਦੀ 'ਏਕ ਜ਼ਰੀਆ' ਪਹੁੰਚਿਆ ਗਾਇਕ ਸਿੰਗਾ, ਜ਼ਰੂਰਮੰਦ ਲੋਕਾਂ ਦੀ ਕੀਤੀ ਮਦਦ
Punjabi SInger Singga: ਪੰਜਾਬੀ ਗਾਇਕ ਸਿੰਗਾ ਵੀ ਅਨਮੋਲ ਦੀ ਐਨਜੀਓ ਵਿਜ਼ੀਟ ਕਰਨ ਪਹੁੰਚਿਆ। ਆਪਣੇ ਲਾਈਵ ਵੀਡੀਓ ਤੋਂ ਬਾਅਦ ਸਿੰਗਾ ਪਹਿਲੀ ਇਸ ਤਰ੍ਹਾਂ ਪਬਲਿਕ 'ਚ ਨਜ਼ਰ ਆਇਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Punjabi Singer Singga Visited Anmol Kwatra NGO: ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੀ ਐਨਜੀਓ ਏਕ ਜ਼ਰੀਆ ਲਈ ਸਰਗਰਮੀ ਨਾਲ ਕੰੰਮ ਕਰ ਰਿਹਾ ਹੈ ਅਤੇ ਸਮੇਂ ਸਮੇਂ 'ਤੇ ਪੰਜਾਬੀ ਕਲਾਕਾਰ ਵੀ ਉਸ ਦੀ ਐਨਜੀਓ 'ਤੇ ਗਰੀਬ ਤੇ ਜ਼ਰੂਰਤਮੰਦਾਂ ਦੀ ਮਦਦ ਲਈ ਆਉਂਦੇ ਰਹਿੰਦੇ ਹਨ।
ਇਸ ਦਰਮਿਆਨ ਬੀਤੇ ਦਿਨੀਂ ਪੰਜਾਬੀ ਗਾਇਕ ਸਿੰਗਾ ਵੀ ਅਨਮੋਲ ਦੀ ਐਨਜੀਓ ਵਿਜ਼ੀਟ ਕਰਨ ਪਹੁੰਚਿਆ। ਆਪਣੇ ਲਾਈਵ ਵੀਡੀਓ ਤੋਂ ਬਾਅਦ ਸਿੰਗਾ ਪਹਿਲੀ ਇਸ ਤਰ੍ਹਾਂ ਪਬਲਿਕ 'ਚ ਨਜ਼ਰ ਆਇਆ। ਲੁਧਿਆਣਾ 'ਚ ਸੰਘਣੀ ਧੁੰਦਾਂ ਪੈ ਰਹੀਆਂ ਹਨ। ਇਸ ਦੀ ਪਰਵਾਹ ਕੀਤੇ ਬਿਨਾਂ ਉਸ ਨੇ ਨਾ ਸਿਰਫ ਅਨਮੋਲ ਦੀ ਐਨਜੀਓ 'ਤੇ ਵਿਜ਼ੀਟ ਕੀਤਾ, ਬਲਕਿ ਮਰੀਜ਼ਾਂ ਦੀਆਂ ਤਕਲੀਫਾਂ ਤੇ ਮੁਸ਼ਕਲਾਂ ਵੀ ਸੁਣੀਆਂ। ਇਸ ਦਰਮਿਆਨ ਅਨਮੋਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੰਗਾ ਤੀਜੀ ਵਾਰ ਉਨ੍ਹਾਂ ਦੇ ਐਨਜੀਓ ਆਇਆ ਹੈ।
ਇਸ ਦੇ ਨਾਲ ਨਾਲ ਉਸ ਦਾ ਅਸਲੀ ਨਾਮ ਸਿੰਗਾ ਨਹੀਂ, ਸਗੋਂ ਮਨਪ੍ਰੀਤ ਸਿੰਘ ਹੈ। ਉਸ ਨੇ ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਆਪਣਾ ਨਾਮ ਸਿੰਗਾ ਰੱਖ ਲਿਆ ਸੀ। ਸਿੰਗਾ ਨੇ ਕਾਫੀ ਸਮਾਂ ਅਨਮੋਲ ਕਵਾਤਰਾ ਨਾਲ ਬਿਤਾਇਆ। ਇਸ ਦਰਮਿਆਨ ਦੋਵਾਂ ਵਿਚਾਲੇ ਕਈ ਸਾਰੀਆਂ ਗੱਲਾਂ ਵੀ ਹੋਈਆਂ। ਅਨਮੋਲ ਨੇ ਸਿੰਗਾ ਨਾਲ ਕੀਤੀ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਿੰਗਾ ਲੰਬੇ ਸਮੇਂ ਤੋਂ ਵਿਵਾਦਾਂ ਚ ਚੱਲ ਰਿਹਾ ਹੈ। ਅਗਸਤ ਮਹੀਨੇ 'ਚ ਉਸ ਦੇ ਖਿਲਾਫ ਅਜਨਾਲੇ ਦੇ ਥਾਣੇ 'ਚ ਐਫਆਈਆਰ ਦਰਜ ਹੋਈ ਸੀ। ਉਸ 'ਤੇ ਧਾਰਾ 295 ਲੱਗੀ ਸੀ, ਕਿਉਂਕਿ ਆਪਣੇ ਗੀਤ 'ਚ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਸੀ। ਇਸ ਤੋਂ 4 ਮਹੀਨੇ ਬਾਅਦ ਗਾਇਕ ਨੇ ਲਾਈਵ ਹੋ ਕੇ ਖੁਲਾਸਾ ਕੀਤਾ ਸੀ ਕਿ ਉਸ ਦੇ ਖਿਲਾਫ ਦੋ ਮਾਮਲੇ ਦਰਜ ਹੋਏ ਸੀ, ਜਿਸ ਨੂੰ ਰੱਦ ਕਰਨ ਦੀ ਐਵਜ 'ਚ ਪੰਜਾਬੀ ਪੁਲਿਸ ਤੇ ਹਾਈ ਕੋਰਟ ਦੇ ਵਕੀਲ ਨੇ ਉਸ ਕੋਲੋਂ ਰਿਸ਼ਵਤ ਮੰਗੀ ਸੀ।