(Source: ECI/ABP News)
Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੁ ਰੰਧਾਵਾ ‘ਚ ਪੱਕ ਰਹੀ ਕੋਈ ਖਿਚੜੀ? ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਹਨ ਸਬੂਤ
Shehnaaz Gill Guru Randhawa: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੋਵਾਂ ਦੀ ਅਜਿਹੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇਹ ਚਰਚਾਵਾਂ ਹੋਰ ਤੇਜ਼ ਹੋ ਰਹੀਆਂ ਹਨ, ਕਿ ਦੋਵਾਂ ਦੇ ਦਰਮਿਆਨ ਕੁੱਝ ਖਿਚੜੀ ਤਾਂ ਪੱਕ ਰਹੀ ਹੈ
![Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੁ ਰੰਧਾਵਾ ‘ਚ ਪੱਕ ਰਹੀ ਕੋਈ ਖਿਚੜੀ? ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਹਨ ਸਬੂਤ punjabi singer guru randhawa sends shehnaaz gill best wishes for her upcoming song ghani siyani in romantic style fans doubt something going on between these two Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੁ ਰੰਧਾਵਾ ‘ਚ ਪੱਕ ਰਹੀ ਕੋਈ ਖਿਚੜੀ? ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਹਨ ਸਬੂਤ](https://feeds.abplive.com/onecms/images/uploaded-images/2022/11/30/58022f56bebdff9efb471f835702a7fc1669797829378469_original.jpg?impolicy=abp_cdn&imwidth=1200&height=675)
Guru Randhawa Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਚਮਕਦਾਰ ਸਿਤਾਰੇ ਹਨ। ਗੁਰੁ ਤੇ ਸ਼ਹਿਨਾਜ਼ ਦੋਵਾਂ ਦੇ ਨਾਂ ਉਨ੍ਹਾਂ ਕਲਾਕਾਰਾਂ ‘ਚ ਸ਼ੁਮਾਰ ਹਨ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਹਾਲ ਹੀ ‘ਚ ਦੁਬਈ ਵਿੱਚ ਇੱਕ ਈਵੈਂਟ ਦੌਰਾਨ ਇਕੱਠੇ ਨਜ਼ਰ ਆਏ ਸੀ। ਇੱਥੇ ਦੋਵਾਂ ਨੇ ਚਾਂਦਨੀ ਰਾਤ ‘ਚ ‘ਮੂਨ ਰਾਈਜ਼’ ਗਾਣੇ ‘ਤੇ ਖੂਬਸੂਰਤ ਕੱਪਲ ਡਾਂਸ ਵੀ ਕੀਤਾ ਸੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ, ਜਿਸ ਨੂੰ ਦੇਖ ਲੋਕਾਂ ਨੇ ਇਹ ਕਿਆਸ ਲਗਾੳੇੁਣੇ ਸ਼ੁਰੂ ਕਰ ਦਿੱਤੇ ਸੀ, ਕਿ ਦੋਵਾਂ ਦੇ ਦਰਮਿਆਨ ਕੁੱਝ ਤਾਂ ਜ਼ਰੂਰ ਹੈ। ਇਹੀ ਨਹੀਂ ਸ਼ਹਿਨਾਜ਼ ਤਾਂ ਗੁਰੂ ਰੰਧਾਵਾ ਨਾਲ ਡਾਂਸ ਕਰਨ ਦੇ ਚੱਕਰ ‘ਚ ਸਿਧਾਰਥ ਸ਼ੁਕਲਾ ਦੇ ਫੈਨਜ਼ ਵੱਲੋਂ ਟਰੋਲ ਵੀ ਹੋ ਗਈ ਸੀ।
View this post on Instagram
ਇਸ ਤੋਂ ਬਾਅਦ ਹਾਲ ਹੀ ‘ਚ ਗੁਰੂ ਨੇ ਏਬੀਪੀ ਸਾਂਝਾ ਨੂੰ ਇੰਟਰਵਿਊ ਦਿੱਤਾ ਸੀ, ਜਿਸ ਦੌਰਾਨ ਗਾਇਕ ਨੇ ਸ਼ਹਿਨਾਜ਼ ਗਿੱਲ ਦੀ ਜੰਮ ਕੇ ਤਾਰੀਫਾਂ ਕੀਤੀਆਂ ਸੀ। ਇਹੀ ਨਹੀਂ ਗੁਰੂ ਨੇ ਸ਼ਹਿਨਾਜ਼ ਨਾਲ ਇੱਕ ਗੀਤ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਸੀ। ਇਸ ਦੇ ਨਾਲ ਨਾਲ ਦੋਵੇਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ;ਤੇ ਫਾਲੋ ਵੀ ਕਰਦੇ ਹਨ।
ਹੁਣ ਦੋਵਾਂ ਦੀ ਅਜਿਹੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇਹ ਚਰਚਾਵਾਂ ਹੋਰ ਤੇਜ਼ ਹੋ ਰਹੀਆਂ ਹਨ, ਕਿ ਦੋਵਾਂ ਦੇ ਦਰਮਿਆਨ ਕੁੱਝ ਖਿਚੜੀ ਤਾਂ ਪੱਕ ਰਹੀ ਹੈ। ਦਰਅਸਲ, ਬੀਤੇ ਦਿਨ ਸ਼ਹਿਨਾਜ਼ ਗਿੱਲ ਨੇ ਐਮਸੀ ਸਕੁਏਅਰ ਨਾਲ ਆਪਣੇ ਨਵੇਂ ਗਾਣੇ ‘ਘਣੀ ਸਿਆਣੀ’ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਦੇ ਦੋਸਤ ਗੁਰੂ ਰੰਧਾਵਾ ਨੇ ਉਸ ਦੇ ਗਾਣੇ ਦੇ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤਾ। ਇਸ ਦੇ ਨਾਲ ਨਾਲ ਰੰਧਾਵਾ ਨੇ ਕੈਪਸ਼ਨ ਚ ਲਿਖਿਆ, “ਗੁੱਡ ਲੱਕ ਡੀਅਰ ਸ਼ਹਿਨਾਜ਼, ਐਂਡ ਐਮਸੀ ਐਂਡ ਰਜਤ।”
ਦੂਜੇ ਪਾਸੇ ਗੁਰੂ ਦੀ ਸਟੋਰੀ ਨੂੰ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਰੀਪੋਸਟ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, “ਥੈਂਕ ਯੂ। (ਇਸ ਦੇ ਨਾਲ ਸ਼ਹਿਨਾਜ਼ ਨੇ ਲਾਲ ਰੰਗ ਦੇ ਦਿਲ ਵਾਲੀਆਂ ਕਈ ਇਮੋਜੀਜ਼ ਵੀ ਬਣਾਈਆਂ)”। ਇਸ ਤੋਂ ਬਾਅਦ ਹੀ ਫੈਨਜ਼ ਦਰਮਿਆਨ ਫਿਰ ਤੋਂ ਇਹ ਚਰਚਾ ਤੇਜ਼ ਹੋ ਗਈ ਹੈ ਕਿ ਇਨ੍ਹਾਂ ਦੋਵਾਂ ਦੇ ਵਿਚਾਲੇ ਆਖਰ ਚੱਲ ਕੀ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਉਹ ਬਿੱਗ ਬੌਸ 13 ਤੋਂ ਪੂਰੇ ਦੇਸ਼ ਦੀ ਚਹੇਤੀ ਸਟਾਰ ਬਣ ਗਈ ਸੀ। ਉਸ ਦੀ ਮਾਸੂਮੀਅਤ ਤੇ ਭੋਲੀਆਂ ਅਦਾਵਾਂ ‘ਤੇ ਫੈਨਜ਼ ਜਾਨ ਛਿੜਕਦੇ ਹਨ। ਹਾਲ ਹੀ ‘ਚ ਸ਼ਹਿਨਾਜ਼ ਨੇ ਐਮਸੀ ਸਕੁਏਅਰ ਨਾਲ ਨਵੇਂ ਗਾਣੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਨਾਲ ਉਹ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਉਣ ਵਾਲੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)