Guru Randhawa: ਗੁਰੂ ਰੰਧਾਵਾ ਨੇ ਕ੍ਰਿਕੇਟਰ ਸੁਰੇਸ਼ ਰੈਣਾ ਨਾਲ ਸ਼ੇਅਰ ਕੀਤੀ ਫੋਟੋ, ਟੀ10 ਲੀਗ ਜਿੱਤਣ ਲਈ ਦਿੱਤੀ ਵਧਾਈ
Guru Randhawa With Suresh Raina: ਗੁਰੂ ਰੰਧਾਵਾ ਨੇ ਇੰਡੀਅਨ ਕ੍ਰਿਕੇਟਰ ਸੁਰੇਸ਼ ਰੈਣਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਦੋਵਾਂ ਦੇ ਹੱਥ ‘ਚ ਟੀ-10 ਕ੍ਰਿਕੇਟ ਲੀਗ ਦੀ ਟਰਾਫੀ ਫੜੀ ਹੋਈ ਹੈ।
Guru Randhawa Suresh Raina: ਪੰਜਾਬੀ ਗਾਇਕ ਗੁਰੂ ਰੰਧਾਵਾ ਇੰਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਗਾਇਕ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਿਹਾ ਹੈ। ਇਸ ਦੇ ਨਾਲ ਨਾਲ ਉਹ ਸ਼ਹਿਨਾਜ਼ ਗਿੱਲ ਨਾਲ ਰਿਸ਼ਤੇ ਦੀਆਂ ਅਫਵਾਹਾਂ ਨੂੰ ਲੈਕੇ ਵੀ ਕਾਫੀ ਚਰਚਾ ‘ਚ ਹੈ। ਹੁਣ ਫਿਰ ਤੋਂ ਗੁਰੂ ਰੰਧਾਵਾ ਲਾਈਮਲਾਈਟ ‘ਚ ਆ ਗਿਆ ਹੈ। ਦਰਅਸਲ ਇਸ ਦੀ ਵਜ੍ਹਾ ਹੈ ਗੁਰੂ ਦੀ ਇਹ ਪੋਸਟ ਜੋ ਉਸ ਨੇ ਹਾਲ ਹੀ ਸ਼ੇਅਰ ਕੀਤੀ।
ਗੁਰੂ ਰੰਧਾਵਾ ਨੇ ਇੰਡੀਅਨ ਕ੍ਰਿਕੇਟਰ ਸੁਰੇਸ਼ ਰੈਣਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਦੋਵਾਂ ਦੇ ਹੱਥ ‘ਚ ਟੀ-10 ਕ੍ਰਿਕੇਟ ਲੀਗ ਦੀ ਟਰਾਫੀ ਫੜੀ ਹੋਈ ਹੈ। ਦਰਅਸਲ, ਇਹ ਟਰਾਫੀ ਬੀਤੇ ਦਿਨ ਸੁਰੇਸ਼ ਰੈਨਾ ਨੇ ਟੀ-10 ਲੀਗ ਦੇ ਫਾਈਨਲ ‘ਚ ਜਿੱਤੀ। ਇਹ ਟੂਰਨਾਮੈਂਟ ਆਬੂਧਾਬੀ ‘ਚ ਹੋਇਆ ਸੀ, ਜਿਸ ਵਿੱਚ ਸੁਰੇਸ਼ ਰੈਣਾ ਦੀ ਟੀਮ ਡੈਕਨ ਗਲੇਡੀਏਟਰਜ਼ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਨਿਊ ਯਾਰਕ ਸਟ੍ਰਾਈਕਰਜ਼ ਨੂੰ 37 ਦੌੜਾਂ ਨਾਲ ਹਰਾਇਆ। ਦੂਜੇ ਪਾਸੇ ਇੰਨੀਂ ਗੁਰੂ ਰੰਧਾਵਾ ਵੀ ਦੁਬਈ ;ਚ ਹੀ ਹਨ। ਇਸ ਦੌਰਾਨ ਗੁਰੂ ਰੰਧਾਵਾ ਸੁਰੇਸ਼ ਰੈਣਾ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦੇਣ ਪਹੁੰਚ ਗਏ। ਗੁਰੂ ਨੇ ਸੁਰੇਸ਼ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਸੁਰੇਸ਼ ਰੈਨਾ ਪਾਜੀ ਤੁਹਾਨੂੰ ਟੀ-10 ਲੀਗ ਜਿੱਤਣ ‘ਤੇ ਬਹੁਤ ਸਾਰੀਆਂ ਵਧਾਈਆਂ। ਹੋਰ ਅੱਗੇ ਵਧੋ।”
View this post on Instagram
ਗੁਰੂ ਰੰਧਾਵਾ ਦੇ ਵਰਫਰੰਟ ਦੀ ਗੱਲ ਕਰੀਏ ਤਾਂ ਗਾਇਕ ਇੰਨੀ ਦਿਨੀਂ ਦੁਬਈ ‘ਚ ਸ਼ੋਅ ਕਰ ਰਿਹਾ ਹੈ। ਇਸ ਦੇ ਨਾਲ ਨਾਲ ਗੁਰੁ ਰੰਧਾਵਾ ਬਾਲੀਵੁੱਡ ਐਕਟਰ ਅਨੁਪਮ ਖੇਰ ਨਾਲ ਜਲਦ ਹੀ ਐਕਟਿੰਗ ਕਰਦਾ ਨਜ਼ਰ ਆਉਣ ਵਾਲਾ ਹੈ। ਦਸ ਦਈਏ ਕਿ ਇਹ ਗੁਰੂ ਰੰਧਾਵਾ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ।
ਇਹ ਵੀ ਪੜ੍ਹੋ: ਬੰਟੀ ਬੈਂਸ ਨੇ ਪਤਨੀ ਕਹੀ ਅਜਿਹੀ ਗੱਲ, ਪ੍ਰਸ਼ੰਸਕ ਹੋਏ ਕਲਾਕਾਰ ਦੇ ਕਾਇਲ