(Source: ECI/ABP News)
Harbhajan Mann: ਹਰਭਜਨ ਮਾਨ ਦਾ ਨਵਾਂ ਗਾਣਾ ‘ਜਦੋਂ ਦੀ ਨਜ਼ਰ’ ਹੋਇਆ ਰਿਲੀਜ਼, ਦੇਖੋ ਵੀਡੀਓ
Harbhajan Mann Songs: ਹਰਭਜਨ ਮਾਨ ਇਨ੍ਹੀਂ ਦਿਨੀਂ ਆਪਣੀ ਐਲਬਮ ਦੇ ਗੀਤ ਰਿਲੀਜ਼ ਕਰ ਰਹੇ ਹਨ ਅਤੇ ਇੱਕ ਵਾਰ ਮੁੜ ਤੋਂ ਹਰਭਜਨ ਮਾਨ ਆਪਣੇ ਨਵੇਂ ਗੀਤ ‘ਜਦੋਂ ਦੀ ਨਜ਼ਰ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਹਨ।
![Harbhajan Mann: ਹਰਭਜਨ ਮਾਨ ਦਾ ਨਵਾਂ ਗਾਣਾ ‘ਜਦੋਂ ਦੀ ਨਜ਼ਰ’ ਹੋਇਆ ਰਿਲੀਜ਼, ਦੇਖੋ ਵੀਡੀਓ punjabi singer harbhajan mann new song jadon di nazar is out now watch video here Harbhajan Mann: ਹਰਭਜਨ ਮਾਨ ਦਾ ਨਵਾਂ ਗਾਣਾ ‘ਜਦੋਂ ਦੀ ਨਜ਼ਰ’ ਹੋਇਆ ਰਿਲੀਜ਼, ਦੇਖੋ ਵੀਡੀਓ](https://feeds.abplive.com/onecms/images/uploaded-images/2022/12/03/1f0eab78011b71e57b75d5f37d11110d1670061769673469_original.jpg?impolicy=abp_cdn&imwidth=1200&height=675)
Habhajan Mann New Song: ਹਰਭਜਨ ਮਾਨ ਇਨ੍ਹੀਂ ਦਿਨੀਂ ਆਪਣੀ ਐਲਬਮ ਦੇ ਗੀਤ ਰਿਲੀਜ਼ ਕਰ ਰਹੇ ਹਨ ਅਤੇ ਇੱਕ ਵਾਰ ਮੁੜ ਤੋਂ ਹਰਭਜਨ ਮਾਨ ਆਪਣੇ ਨਵੇਂ ਗੀਤ ‘ਜਦੋਂ ਦੀ ਨਜ਼ਰ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਹਨ। ਇਸ ਗੀਤ ਦੇ ਖੂਬਸੂਰਤ ਬੋਲ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਨੇ ਲਿਖੇ ਹਨ, ਜਦੋਂਕਿ ਗੀਤ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਲਾਡੀ ਗਿੱਲ ਨੇ ਅਤੇ ਹਰਭਜਨ ਮਾਨ ਨੇ ਆਪਣੀ ਦਿਲ ਟੁੰਬਵੀਂ ਆਵਾਜ਼ ਦੇ ਨਾਲ ਇਸ ਗੀਤ ਨੂੰ ਚਾਰ ਚੰਨ ਲਾਏ ਹਨ।
ਇਸ ਗੀਤ ‘ਚ ਇੱਕ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਨੂੰ ਵੇਖ ਕੇ ਮੁੰਡਾ ਆਪਣੇ ਦਿਲ ਦੇ ਜ਼ਜਬਾਤਾਂ ‘ਤੇ ਕਾਬੂ ਨਹੀਂ ਰੱਖ ਪਾਇਆ ਅਤੇ ਜਦੋਂ ਦਾ ਉਸ ਨੇ ਕੁੜੀ ਨੂੰ ਵੇਖਿਆ ਹੈ, ਉਦੋਂ ਦੀ ਉਸ ਤੋਂ ਪਲਕ ਵੀ ਨਹੀਂ ਝਪਕੀ ਗਈ ਅਤੇ ਉਸ ਕੁੜੀ ਨੂੰ ਵੇਖਦਾ ਹੀ ਰਹਿ ਗਿਆ।
View this post on Instagram
ਇਸ ਗੀਤ ‘ਚ ਅੱਲੜਪੁਣੇ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਆਪਣੀ ਐਲਬਮ ਚੋਂ ਕਈ ਗੀਤ ਰਿਲੀਜ਼ ਕਰ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਹੈ।
ਹਰਭਜਨ ਮਾਨ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਹਰਭਜਨ ਮਾਨ ਦੀ ਗਾਇਕੀ ਨੂੰ ਹਰ ਉਮਰ ਦਾ ਸਰੋਤਾ ਪਸੰਦ ਕਰਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)