Inderjit Nikku: ਗਾਇਕ ਇੰਦਰਜੀਤ ਨਿੱਕੂ ਦੀ ਐਕਸੀਡੈਂਟ 'ਚ ਹੋਈ ਮੌਤ? ਜਾਣੋ ਕੀ ਹੈ ਇਸ ਵਾਇਰਲ ਖਬਰ ਦੀ ਸੱਚਾਈ
Inderjit Nikku Video: ਇੰਦਰਜੀਤ ਨਿੱਕੂ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇੱਕ ਖਬਰ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ ਕਿ ਸੜਕ ਹਾਦਸੇ 'ਚ ਗਾਇਕ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ
ਅਮੈਲੀਆ ਪੰਜਾਬੀ ਦੀ ਰਿਪੋਰਟ
Inderjit Nikku Viral Video: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇੰਦਰਜੀਤ ਨਿੱਕੂ 2022 'ਚ ਬਾਬਾ ਬਾਗੇਸ਼ਵਰ ਦੇ ਦਰਬਾਰ 'ਚ ਨਜ਼ਰ ਆਏ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਨਿੱਕੂ ਸੁਰਖੀਆਂ 'ਚ ਆਏ ਸੀ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਇਸ ਦੀ ਵਜ੍ਹਾ ਕਰਕੇ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਰਾਮਾਇਣ 'ਚ ਰਾਵਣ ਬਣਨ ਲਈ kGF ਸਟਾਰ ਯਸ਼ ਲੈ ਰਿਹਾ ਇੰਨੀਂ ਭਾਰੀ ਫੀਸ? ਸੁਣ ਕੇ ਉੱਡ ਜਾਣਗੇ ਹੋਸ਼
ਹਾਲ ਹੀ 'ਚ ਇੰਦਰਜੀਤ ਨਿੱਕੂ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇੱਕ ਖਬਰ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ ਕਿ ਸੜਕ ਹਾਦਸੇ 'ਚ ਗਾਇਕ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਤਾਂ ਨਿੱਕੂ ਦੇ ਫੈਨਜ਼ ਕਾਫੀ ਚਿੰਤਾ 'ਚ ਆ ਗਏ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਵਾਇਰਲ ਖਬਰ ਦੀ ਹਕੀਕਤ ਕੀ ਹੈ?
ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਐਕਸੀਡੈਂਟ ਤੇ ਮੌਤ ਨਾਲ ਜੁੜੀਆਂ ਖਬਰਾਂ ਦਾ ਖੰਡਨ ਕੀਤਾ ਹੈ। ਨਿੱਕੂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਦੇ ਐਕਸੀਡੈਂਟ ਤੇ ਮੌਤ ਨੂੰ ਲੈਕੇ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ, ਉਹ ਸਭ ਝੂਠ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦੀ ਅਗਸਤ 2022 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ੱਿਚ ਉਹ ਬਾਬਾ ਬਾਗੇਸ਼ਵਰ ਦੇ ਦਰਬਾਰ 'ਚ ਨਜ਼ਰ ਆਏ ਸੀ। ਉਹ ਬਾਬੇ ਨੂੰ ਰੋਂਦੇ ਹੋਏ ਆਪਣੀਆਂ ਤਕਲੀਫਾਂ ਦੀ ਦਾਸਤਾਂ ਸੁਣਾ ਰਹੇ ਸੀ। ਇਸ ਤੋਂ ਬਾਅਦ ਪੂਰਾ ਪੰਜਾਬੀ ਨਿੱਕੂ ਦੇ ਸਪੋਰਟ ਉੱਤਰ ਆਇਆ ਸੀ।
ਇਹ ਵੀ ਪੜ੍ਹੋ: ਤਾਨੀਆ ਨੇ ਕਾਤਿਲ ਅਦਾਵਾਂ ਨਾਲ ਲੁੱਟੀ ਮਹਿਫਲ, ਬਲੈਕ ਰੰਗ ਦੇ ਕੱਪੜਿਆਂ 'ਚ ਦੇਖ ਫੈਨਜ਼ ਬੋਲੇ- 'ਹੁਸਨ ਪਰੀ'