Tania: ਤਾਨੀਆ ਨੇ ਕਾਤਿਲ ਅਦਾਵਾਂ ਨਾਲ ਲੁੱਟੀ ਮਹਿਫਲ, ਬਲੈਕ ਰੰਗ ਦੇ ਕੱਪੜਿਆਂ 'ਚ ਦੇਖ ਫੈਨਜ਼ ਬੋਲੇ- 'ਹੁਸਨ ਪਰੀ'
Tania Pics: ਤਾਨੀਆ ਨੂੰ ਉਸ ਦੀ ਐਕਟਿੰਗ ਦੇ ਨਾਲ ਨਾਲ ਉਸ ਦੀ ਕਿਊਟ ਲੁੱਕ ਲਈ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਤਾਨੀਆ ਨੇ ਹਾਲ ਹੀ 'ਚ ਆਪਣੀਆਂ 2 ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ
Punjabi Actress Tania Video: ਅਦਾਕਾਰਾ ਤਾਨੀਆ ਪੰਜਾਬੀ ਫਿਲਮ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੇੇ 5 ਸਾਲ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਬੇਤਰੀਨ ਫਿਲਮਾਂ ਦਿੱਤੀਆਂ ਅਤੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਇਸ ਦੇ ਨਾਲ ਨਾਲ ਤਾਨੀਆ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਖੂਬ ਮਨੋਰੰਜਨ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ।
ਤਾਨੀਆ ਨੂੰ ਉਸ ਦੀ ਐਕਟਿੰਗ ਦੇ ਨਾਲ ਨਾਲ ਉਸ ਦੀ ਕਿਊਟ ਲੁੱਕ ਲਈ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਤਾਨੀਆ ਨੇ ਹਾਲ ਹੀ 'ਚ ਆਪਣੀਆਂ 2 ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬਲੈਕ ਟੌਪ ਤੇ ਜੀਨਜ਼ 'ਚ ਨਜ਼ਰ ਆ ਰਹੀ ਹੈ। ਉਹ ਇਨ੍ਹਾਂ ਵੀਡੀਓਜ਼ ਦੇ ਵਿੱਚ ਬੇਹੱਦ ਕਿਊਟ ਲੱਗ ਰਹੀ ਹੈ। ਉਸ ਦੀਆਂ ਕਾਤਿਲਾਨਾ ਅਦਾਵਾਂ ਦੇਖਦੇ ਹੀ ਫੈਨਜ਼ ਦਿਲ ਹਾਰ ਬੈਠੇ ਹਨ। ਦੇਖੋ ਇਹ ਵੀਡੀਓ:
View this post on Instagram
ਦੂਜੀ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਤਾਨੀਆ ਨੇ ਹਾਲ ਹੀ 'ਚ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੇ ਕਰੀਅਰ ਦੇ 5 ਸਾਲ ਪੂਰੇ ਕੀਤੇ ਹਨ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2018 'ਚ ਆਈ ਫਿਲਮ 'ਕਿਸਮਤ' ਤੋਂ ਕੀਤੀ ਸੀ। ਇਸ ਵਿੱਚ ਤਾਨੀਆ ਨੇ ਛੋਟੀ ਜਿਹੀ ਭੂਮਿਕਾ ਦੇ ਨਾਲ ਹੀ ਸਭ ਦੇ ਦਿਲ 'ਚ ਖਾਸ ਜਗ੍ਹਾ ਬਣਾਈ ਸੀ। ਇਸ ਸਾਲ ਤਾਨੀਆ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਦੇ ਨਾਲ ਫਿਲਮ 'ਗੋਡੇ ਗੋਡੇ ਚਾਅ' 'ਚ ਨਜ਼ਰ ਆਈ। ਇਸ ਫਿਲਮ 'ਚ ਤਾਨੀਆ ਨੇ ਪੱਕੌ ਦਾ ਕਿਰਦਾਰ ਨਿਭਾਇਆ। ਉਸ ਦੇ ਕਿਰਦਾਰ ਲਈ ਤਾਨੀਆ ਨੂੰ ਫਿਲਮ ਆਲੋਚਕਾਂ ਤੋਂ ਵੀ ਰੱਜ ਕੇ ਤਾਰੀਫਾਂ ਮਿਲੀਆਂ ਸੀ।
ਇਹ ਵੀ ਪੜ੍ਹੋ: ਬਿਨੂੰ ਢਿੱਲੋਂ ਨੇ ਸੰਜੇ ਦੱਤ 'ਤੇ ਲੁਟਾਇਆ ਖੂਬ ਪਿਆਰ, ਐਕਟਰ ਨੇ ਤਸਵੀਰ ਸ਼ੇਅਰ ਕਰ ਦੱਤ ਲਈ ਕਹੀ ਇਹ ਗੱਲ