ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸਿੱਧੂ ਮੂਸੇਵਾਲਾ ਦੇ ਫ਼ੈਨਜ਼ ਤੋਂ ਮੰਗੀ ਮੁਆਫ਼ੀ, ਜਾਣੋ ਕਿਉਂ?
Jasbir Jassi Apologizes To Sidhu Moose Wala Fans: ਦਸ ਦਈਏ ਕਿ ਜਸਬੀਰ ਜੱਸੀ ਦੇ ਪੰਜਾਬੀ ਗੀਤਾਂ `ਚ ਗੰਨ ਕਲਚਰ ਨੂੰ ਲੈਕੇ ਕੀਤੇ ਗਏ ਟਵੀਟ `ਤੇ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ ਹੈ।
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸਿੱਧੂ ਮੂਸੇਵਾਲਾ ਦੇ ਫ਼ੈਨਜ਼ ਕੋਲੋਂ ਮੁਆਫ਼ੀ ਮੰਗੀ ਹੈ। ਦਸ ਦਈਏ ਕਿ ਜਸਬੀਰ ਜੱਸੀ ਦੇ ਪੰਜਾਬੀ ਗੀਤਾਂ `ਚ ਗੰਨ ਕਲਚਰ ਨੂੰ ਲੈਕੇ ਕੀਤੇ ਗਏ ਟਵੀਟ `ਤੇ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ ਹੈ। ਦੇਖੋ ਜੱਸੀ ਦਾ ਉਹ ਟਵੀਟ:
ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਬੰਦੂਕਾਂ, ਸ਼ਰਾਬ ਤੇ ਡਰੱਗਜ਼ ਵਾਲੇ ਗਾਣੇ ਨਹੀਂ ਕਰਾਂਗਾ ਭਾਵੇਂ ਮੇਰਾ ਨਾਮ ਤੇ ਗਾਣੇ billboard chart ਵਿੱਚ ਆਉਣ ਜਾਂ ਨਾ। ਮੈਨੂੰ ਉਹਨਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਜੋ ਕਿਹੰਦੇ ਨੇ ਕਿ ਅਸਲੇ ਤੇ ਨਸ਼ੇ ਵਾਲੇ ਗਾਣੇ ਕਰੋ ਤਾਂ ਕਿ ਮੈਂ ਵੀ ਇਹਨਾਂ ਚਾਰਟਸ ਵਿੱਚ ਆ ਸਕਾਂ। @CMOPb
— Jassi (@JJassiOfficial) June 16, 2022
ਜੱਸੀ ਨੂੰ ਇਹ ਟਵੀਟ ਕਰਨਾ ਮਹਿੰਗਾ ਪੈ ਗਿਆ। ਟਵਿਟਰ `ਤੇ ਸਿੱਧੂ ਮੂਸੇਵਾਲਾ ਦੇ ਫ਼ੈਨਜ਼ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ। ਕਿਉਂਕਿ ਉਨ੍ਹਾਂ ਨੇ ਟਵੀਟ `ਚ ਇਹ ਗੱਲ ਕਹੀ ਸੀ, ਕਿ ਉਹ ਕਦੇ ਵੀ ਆਪਣੇ ਗੀਤਾਂ ਵਿੱਚ ਸ਼ਰਾਬ, ਬੰਦੂਕ ਤੇ ਡਰੱਗਜ਼ ਦੀ ਗੱਲ ਨਹੀਂ ਕਰਨਗੇ, ਭਾਵੇਂ ਉਨ੍ਹਾਂ ਦੇ ਗੀਤ ਬਿਲਬੋਰਡ ਚਾਰਟ ਵਿੱਚ ਸ਼ਾਮਲ ਹੋਣ ਜਾਂ ਨਹੀਂ। ਹੁਣ ਤੁਸੀਂ ਇਹ ਸੋਚੋਗੇ ਕਿ ਜੱਸੀ ਨੇ ਤਾਂ ਠੀਕ ਗੱਲ ਕੀਤੀ ਸੀ, ਫ਼ਿਰ ਉਹ ਆਪਣੀ ਇਸ ਗੱਲ ਲਈ ਟ੍ਰੋਲ ਕਿਵੇਂ ਹੋ ਗਏ। ਤਾਂ ਅਸੀਂ ਤੁਹਾਨੂੰ ਦਸਦੇ ਹਾਂ ਕਿ ਜਿਸ ਦਿਨ ਜੱਸੀ ਨੇ ਇਹ ਟਵੀਟ ਕੀਤਾ ਉਸ ਤੋਂ ਇੱਕ ਦੋ ਦਿਨ ਪਹਿਲੇ ਸਿੱਧੂ ਮੂਸੇਵਾਲਾ ਦਾ ਗੀਤ 295 ਬਿਲਬੋਰਡ ਗਲੋਬਲ ਚਾਰਟ ਵਿੱਚ ਸ਼ਾਮਲ ਹੋਇਆ ਸੀ। ਜਿਸ ਕਾਰਨ ਸਿੱਧੂ ਮੂਸੇਵਾਲਾ ਦੇ ਫ਼ੈਨਜ਼ ਨੂੰ ਲੱਗਿਆ ਕਿ ਉਨ੍ਹਾਂ ਨੇ ਮੂਸੇਵਾਲਾ `ਤੇ ਤੰਜ ਕਸਿਆ ਹੈ, ਜਿਸ ਨੂੰ ਲੈਕੇ ਜੱਸੀ ਬੁਰੀ ਤਰ੍ਹਾਂ ਟ੍ਰੋਲ ਹੋ ਗਏ।
ਇਸ ਤੋਂ ਬਾਅਦ ਹੁਣ ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ `ਤੇ ਵੀਡੀਓ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਫ਼ੈਨਜ਼ ਕੋਲੋਂ ਮੁਆਫ਼ੀ ਮੰਗੀ ਹੈ। ਦੇਖੋ ਵੀਡੀਓ:
View this post on Instagram
ਵੀਡੀਓ `ਚ ਜੱਸੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਜੇ ਉਨ੍ਹਾਂ ਦੀ ਕਿਸੇ ਵੀ ਗੱਲ ਕਰਕੇ ਮੂਸੇਵਾਲਾ ਦੇ ਫ਼ੈਨਜ਼ ਜਾਂ ਕੋਈ ਵੀ ਹੋਰ ਸ਼ਖ਼ਸ ਦੀਆਂ ਫ਼ੀਲਿੰਗਜ਼ ਨੂੰ ਦੁੱਖ ਪਹੁੰਚਿਆ ਹੈ, ਤਾਂ ਉਹ ਮੁਆਫ਼ੀ ਮੰਗਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟਵੀਟ ਕਰਨ ਦਾ ਮਕਸਦ ਕਿਸੇ `ਤੇ ਨਿਸ਼ਾਨਾ ਲਾਉਣਾ ਨਹੀਂ ਸੀ। ਉਨ੍ਹਾਂ ਨੇ ਆਪਣੀਆਂ ਨਿੱਜੀ ਫ਼ੀਲਿੰਗਜ਼ ਦਾ ਇਜ਼ਹਾਰ ਟਵੀਟ ;ਚ ਕੀਤਾ ਸੀ।