(Source: ECI/ABP News)
Jasbir Jassi: ਜਸਬੀਰ ਜੱਸੀ ਮੁੰਬਈ 'ਚ ਆਟੋ ਦੀ ਸਵਾਰੀ ਕਰਦੇ ਆਏ ਨਜ਼ਰ, ਗਾਇਕ ਨੇ ਸ਼ੇਅਰ ਕੀਤੀਆਂ ਤਸਵੀਰਾਂ
Punjabi Singer Jasbir Jassi: ਜਸਬੀਰ ਜੱਸੀ ਫਿਰ ਤੋਂ ਸੁਰਖੀਆਂ ਚ ਆ ਗਏ ਹਨ। ਦਰਅਸਲ ਗਾਇਕ ਨੂੰ ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਕਰਦਿਆਂ ਦੇਖਿਆ ਗਿਆ। ਇਸ ਦੀਆਂ ਤਸਵੀਰਾਂ ਜੱਸੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ
![Jasbir Jassi: ਜਸਬੀਰ ਜੱਸੀ ਮੁੰਬਈ 'ਚ ਆਟੋ ਦੀ ਸਵਾਰੀ ਕਰਦੇ ਆਏ ਨਜ਼ਰ, ਗਾਇਕ ਨੇ ਸ਼ੇਅਰ ਕੀਤੀਆਂ ਤਸਵੀਰਾਂ punjabi singer jasbir jassi travelling in auto ricshaw in mumbai shares photos on social media Jasbir Jassi: ਜਸਬੀਰ ਜੱਸੀ ਮੁੰਬਈ 'ਚ ਆਟੋ ਦੀ ਸਵਾਰੀ ਕਰਦੇ ਆਏ ਨਜ਼ਰ, ਗਾਇਕ ਨੇ ਸ਼ੇਅਰ ਕੀਤੀਆਂ ਤਸਵੀਰਾਂ](https://feeds.abplive.com/onecms/images/uploaded-images/2023/01/11/76f1bad186586c35175be531f97ae37b1673430892592469_original.jpg?impolicy=abp_cdn&imwidth=1200&height=675)
Jasbir Jassi Post: ਪੰਜਾਬੀ ਗਾਇਕ ਜਸਬੀਰ ਜੱਸੀ ਇੰਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇੰਨੀਂ ਦਿਨੀਂ ਗਾਇਕ ਮੁੰਬਈ ਵਿੱਚ ਹੈ ਅਤੇ ਇੱਥੇ ਉਹ ਆਪਣੇ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। ਇਸੇ ਸਿਲਸਿਲੇ 'ਚ ਉਨ੍ਹਾਂ ਨੇ ਬਾਲੀਵੁੱਡ ਸੰਗੀਤਕਾਰ ਸਲੀਮ ਮਰਚੈਂਟ ਨਾਲ ਵੀ ਮੁਲਾਕਾਤ ਕੀਤੀ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਸੀ।
View this post on Instagram
ਹੁਣ ਜਸਬੀਰ ਜੱਸੀ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ। ਦਰਅਸਲ ਗਾਇਕ ਨੂੰ ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਕਰਦਿਆਂ ਦੇਖਿਆ ਗਿਆ। ਇਸ ਦੀਆਂ ਤਸਵੀਰਾਂ ਜੱਸੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਜੱਸੀ ਨੇ ਕੈਪਸ਼ਨ 'ਚ ਲਿਿਖਆ, 'ਆਟੋ ਮੁੰਬਈ ਦੀ ਜਾਨ ਏ, ਬੈਸਟ ਸਵਾਰੀ।' ਜੱਸੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਜਸਬੀਰ ਜੱਸੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹਾਲ ਹੀ 'ਚ ਗਾਣਾ 'ਲਹਿੰਗਾ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਹਾਲ ਹੀ 'ਚ ਸਲੀਮ ਮਰਚੈਂਟ ਨਾਲ ਵੀ ਮੁਲਾਕਾਤ ਕੀਤੀ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਪ੍ਰੋਜੈਕਟ ਦੇ ਸਿਲਸਿਲੇ ਵਿੱਚ ਹੀ ਜੱਸੀ ਮੁੰਬਈ 'ਚ ਹਨ।
ਇਹ ਵੀ ਪੜ੍ਹੋ: ਗੁਰੂ ਰੰਧਾਵਾ ਨੇ ਸ਼ਹਿਨਾਜ਼ ਨਾਲ ਰਿਸ਼ਤੇ ਦਾ ਦਿੱਤਾ ਹਿੰਟ? ਕਿਹਾ- ਅਸੀਂ ਇਕੱਠੇ ਕਿਊਟ ਲੱਗਦੇ ਹਾਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)