(Source: ECI/ABP News)
Jasmine Sandlas: ਗਾਇਕਾ ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਕੱਢੀ ਭੜਾਸ, ਪੋਸਟ ਸ਼ੇਅਰ ਕਰ ਬੋਲੀ- 'ਪੰਜਾਬੀਆਂ ਨੇ ਮੇਰੀ ਕਦਰ ਨਹੀਂ ਕੀਤੀ'
Jasmine Sandlas Post: ਇੱਕ ਵਾਰ ਫਿਰ ਤੋਂ ਗਾਇਕਾ ਜੈਸਮੀਨ ਸੈਂਡਲਾਸ ਦੀ ਪੋਸਟ ਚਰਚਾ 'ਚ ਆ ਗਈ ਹੈ। ਦਰਅਸਲ, ਇਸ ਪੋਸਟ ਰਾਹੀਂ ਗਾਇਕਾ ਨੇ ਆਪਣੀ ਭੜਾਸ ਸੋਸ਼ਲ ਮੀਡੀਆ 'ਤੇ ਕੱਢੀ ਹੈ।
![Jasmine Sandlas: ਗਾਇਕਾ ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਕੱਢੀ ਭੜਾਸ, ਪੋਸਟ ਸ਼ੇਅਰ ਕਰ ਬੋਲੀ- 'ਪੰਜਾਬੀਆਂ ਨੇ ਮੇਰੀ ਕਦਰ ਨਹੀਂ ਕੀਤੀ' punjabi singer jasmine sandlas angry post on social media says punjabiyan ne meri kadr nahi paai Jasmine Sandlas: ਗਾਇਕਾ ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਕੱਢੀ ਭੜਾਸ, ਪੋਸਟ ਸ਼ੇਅਰ ਕਰ ਬੋਲੀ- 'ਪੰਜਾਬੀਆਂ ਨੇ ਮੇਰੀ ਕਦਰ ਨਹੀਂ ਕੀਤੀ'](https://feeds.abplive.com/onecms/images/uploaded-images/2024/04/25/d0c6774d42f3eb2f6c246f80976805371714047565757469_original.png?impolicy=abp_cdn&imwidth=1200&height=675)
Jasmine Sandlas Angry post: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਹੀ ਸੁਰਖੀਆਂ ਬਟੋਰਦੀਆਂ ਰਹਿੰਦੀਆਂ ਹਨ। ਕਿਉਂਕਿ ਜੈਸਮੀਨ ਆਪਣੀਆਂ ਪੋਸਟਾਂ 'ਚ ਖੁੱਲ੍ਹ ਕੇ ਆਪਣੇ ਦਿਲ ਦੀਆਂ ਗੱਲਾਂ ਕਰਦੀ ਹੈ ਤੇ ਆਪਣੇ ਵਿਰੋਧੀਆਂ 'ਤੇ ਨਿਸ਼ਾਨੇ ਲਾਉਣ ਤੋਂ ਗੁਰੇਜ਼ ਨਹੀਂ ਕਰਦੀ।
ਇੱਕ ਵਾਰ ਫਿਰ ਤੋਂ ਗਾਇਕਾ ਜੈਸਮੀਨ ਸੈਂਡਲਾਸ ਦੀ ਪੋਸਟ ਚਰਚਾ 'ਚ ਆ ਗਈ ਹੈ। ਦਰਅਸਲ, ਇਸ ਪੋਸਟ ਰਾਹੀਂ ਗਾਇਕਾ ਨੇ ਆਪਣੀ ਭੜਾਸ ਸੋਸ਼ਲ ਮੀਡੀਆ 'ਤੇ ਕੱਢੀ ਹੈ। ਉਸ ਨੇ ਆਪਣੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਲੰਬਾ ਨੋਟ ਲਿਿਖਿਆ ਹੈ, ਜਿਸ ਵਿੱਚ ਉਸ ਨੇ ਕਿਹਾ, 'ਟੀਮ ਸੈਂਡਲਾਸ, ਕੀ ਤੁਹਾਨੂੰ ਪਤਾ ਹੈ ਕਿ ਪਿਛਲੇ 15 ਸਾਲਾਂ 'ਚ ਮੈਂ 90 ਤੋਂ ਜ਼ਿਆਦਾ ਗਾਣੇ ਇੰਡਸਟਰੀ ਨੂੰ ਦਿੱਤੇ। ਇਸ ਦਰਮਿਆਨ ਮੈਂ 3 ਐਲਬਮਾਂ ਤੇ 2 ਈਪੀਆਂ ਵੀ ਕੱਢੀਆਂ ਤੇ ਮੇਰੇ 30 ਸੋਲੋ ਗੀਤ। ਜਿਨ੍ਹਾਂ ਨੂੰ ਲੋਕਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ। ਮੇਰੇ ਬੈਸਟ ਗਾਣੇ ਹਾਲੇ ਵੀ ਸਾਈਡ 'ਤੇ ਪਏ ਤਰਸ ਰਹੇ ਹਨ ਕਿ ਲੋਕ ਉਨ੍ਹਾਂ ਨੂੰ ਸੁਣਨ। ਸ਼ਾਇਦ ਮੇਰੇ ਕੱਟੜ ਫੈਨਜ਼ ਨੇ ਮੇਰੇ 90 ਦੇ 90 ਗੀਤ ਸੁਣੇ ਹੋਣ, ਪਰ ਫਿਰ ਵੀ ਜ਼ਿਆਦਾਤਰ ਲੋਕ ਮੈਨੂੰ ਮੇਰੇ ਉਹੀ ਟੌਪ 5 ਗਾਣਿਆਂ ਲਈ ਹੀ ਜਾਣਦੇ ਹਨ।'
ਉਸ ਨੇ ਅੱਗੇ ਕਿਹਾ, 'ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਲੋਕ ਸੱਚਾਈ ਨੂੰ ਹਜ਼ਮ ਕਿਉਂ ਨਹੀਂ ਕਰ ਸਕਦੇ? ਮੈਂ ਆਪਣੇ ਗੀਤਾਂ 'ਚ ਅਸਲੀਅਤ ਬੋਲਦੀ ਤੇ ਦਿਖਾਉਂਦੀ ਹਾਂ। ਮੈਂ ਦਿਲੋਂ ਮੇਹਨਤ ਨਾਲ ਕੰਮ ਕੀਤਾ ਹੈ, ਪਰ ਕਿਸੇ ਨੇ ਮੇਰੀ ਕਦਰ ਨਹੀਂ ਪਾਈ। ਹੁਣ ਮੈਨੂੰ ਬੁਰਾ ਨਹੀਂ ਲੱਗਦਾ।'
ਜੈਸਮੀਨ ਨੇ ਅੱਗੇ ਕਿਹਾ, 'ਜਾਂ ਫਿਰ ਇਸ 'ਚ ਪੀਆਰ ਦਾ ਅਹਿਮ ਕਿਰਦਾਰ ਹੁੰਦਾ ਹੈ। ਜਿਸ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਹੈ, ਉਹ ਜ਼ਿਆਦਾ ਲੋਕਾਂ ਤੱਕ ਪਹੁੰਚਦੀ ਹੈ ਤੇ ਚੱਲਦੀ ਵੀ ਹੈ। ਇਹ ਚੰਗਾ ਹੈ ਜਾਂ ਮਾੜਾ, ਇਸ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦੀ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਪਰ ਉਹ ਜ਼ਿਆਦਾਤਰ ਆਪਣੀ ਡਰੈਸਿੰਗ ਸੈਂਸ ਤੇ ਗੈਰੀ ਸੰਧੂ ਨਾਲ ਰਿਲੇਸ਼ਨਸ਼ਿਪ ਕਰਕੇ ਚਰਚਾ 'ਚ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)