![ABP Premium](https://cdn.abplive.com/imagebank/Premium-ad-Icon.png)
Jasmine Sandlas: ਗੈਰੀ ਸੰਧੂ ਨੂੰ ਭੁਲਾ ਕੇ ਜ਼ਿੰਦਗੀ 'ਚ ਅੱਗੇ ਵਧ ਗਈ ਜੈਸਮੀਨ ਸੈਂਡਲਾਸ? ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
Jasmine Sandlas Video: ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਚ ਉਸ ਨੇ ਦੱਸਿਆ ਕਿ ਉਹ ਆਪਣੇ ਅਤੀਤ ਨੂੰ ਭੁਲਾ ਕੇ ਅੱਗੇ ਵਧ ਗਈ ਹੈ। ਜੈਸਮੀਨ ਨੇ ਜੋ ਵੀਡੀਓ ਸ਼ੇਅਰ ਕੀਤੀ, ਉਸ ਚ ਗਾਇਕਾ ਕਾਫੀ ਖੁਸ਼ ਨਜ਼ਰ ਆ ਰਹੀ ਹੈ
![Jasmine Sandlas: ਗੈਰੀ ਸੰਧੂ ਨੂੰ ਭੁਲਾ ਕੇ ਜ਼ਿੰਦਗੀ 'ਚ ਅੱਗੇ ਵਧ ਗਈ ਜੈਸਮੀਨ ਸੈਂਡਲਾਸ? ਵੀਡੀਓ ਸ਼ੇਅਰ ਕਰ ਕਹੀ ਇਹ ਗੱਲ punjabi singer jasmine sandlas moves on in life shares video on social media says thankful for my past Jasmine Sandlas: ਗੈਰੀ ਸੰਧੂ ਨੂੰ ਭੁਲਾ ਕੇ ਜ਼ਿੰਦਗੀ 'ਚ ਅੱਗੇ ਵਧ ਗਈ ਜੈਸਮੀਨ ਸੈਂਡਲਾਸ? ਵੀਡੀਓ ਸ਼ੇਅਰ ਕਰ ਕਹੀ ਇਹ ਗੱਲ](https://feeds.abplive.com/onecms/images/uploaded-images/2023/02/11/07a3bfc741b392dfa86000abbaacc7241676095914795469_original.jpg?impolicy=abp_cdn&imwidth=1200&height=675)
Jasmine Sandlas New Video: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਗਾਇਕਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਪਰਸਨਲ ਲਾਈਫ ਨੂੰ ਲੈਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੈਸਮੀਨ ਨੇ ਆਪਣੇ ਨਵੇਂ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਕਾਫੀ ਜ਼ਿਆਦਾ ਭਾਰ ਘਟਾ ਲਿਆ ਹੈ ਅਤੇ ਉਸ ਦਾ ਇਹ ਨਵਾਂ ਲੁੱਕ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।
ਹੁਣ ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਆਪਣੇ ਅਤੀਤ (ਪਿਛਲੀ ਜ਼ਿੰਦਗੀ) ਨੂੰ ਭੁਲਾ ਕੇ ਅੱਗੇ ਵਧ ਗਈ ਹੈ। ਜੈਸਮੀਨ ਸੈਂਡਲਾਸ ਨੇ ਜੋ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਉਸ ਵਿੱਚ ਗਾਇਕਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿੱਖਿਆ, 'ਵਾਹਿਗੁਰੂ। ਟੁੱਟਿਆ ਦਿਲ ਜੁੜ ਗਿਆ। ਆਪਣੇ ਅਤੀਤ ਲਈ ਮੈਂ ਧੰਨਵਾਦੀ ਹਾਂ। ਹੁਣ ਮੈਂ ਆਪਣੀ ਜ਼ਿੰਦਗੀ 'ਚ ਖੁਸ਼ੀਆਂ ਦਾ ਸਵਾਗਤ ਕਰਦੀ ਹਾਂ। ਧੰਨਵਾਦ ਸਾਰਿਆਂ ਦਾ ਮੈਨੂੰ ਪਿਆਰ ਦੇਣ ਲਈ। ਮੈਂ ਇਸ ਨੂੰ ਮਹਿਸੂਸ ਕਰ ਸਕਦੀ ਹਾਂ। ਇਹ ਮੇਰੇ ਚਿਹਰੇ 'ਤੇ ਨਜ਼ਰ ਆ ਰਿਹਾ ਹੈ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਦਾ ਗੈਰੀ ਸੰਧੂ ਨਾਲ ਪਿਆਰ ਦਾ ਰਿਸ਼ਤਾ ਸੀ। ਪਰ ਕਿਸੇ ਕਾਰਨ ਇਨ੍ਹਾਂ ਦੋਵਾਂ ਦਾ ਬਰੇਕਅੱਪ ਹੋ ਗਿਆ। ਇਸ ਤੋਂ ਬਾਅਦ ਜੈਸਮੀਨ ਇੰਨੀਂ ਜ਼ਿਆਦਾ ਟੁੱਟ ਗਈ ਕਿ ਉਸ ਨੂੰ ਵਾਪਸੀ ਕਰਨ 'ਚ 5 ਸਾਲ ਲੱਗ ਗਏ। ਗੈਰੀ ਨਾਲ ਬਰੇਕਅੱਪ ਤੋਂ ਬਾਅਦ ਜੈਸਮੀਨ ਪੰਜਾਬ ਛੱਡ ਕੇ ਮੁੰਬਈ ਜਾ ਵੱਸੀ ਸੀ। ਪਰ ਹੁਣ ਇੰਜ ਲੱਗਦਾ ਹੈ ਕਿ ਜੈਸਮੀਨ ਸਭ ਕੁਝ ਭੁਲਾ ਕੇ ਅੱਗੇ ਵਧ ਗਈ ਹੈ। ਉਸ ਨੇ ਹਾਲ ਹੀ 'ਚ ਕਾਫੀ ਭਾਰ ਵੀ ਘਟਾ ਲਿਆ ਹੈ।
ਜੈਸਮੀਨ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਫੀਮੇਲ ਗਾਇਕਾ ਹੈ। ਉਸ ਦਾ ਹਾਲ ਹੀ 'ਚ ਗਿੱਪੀ ਗਰੇਵਾਲ ਨਾਲ ਗਾਣਾ 'ਜ਼ਹਿਰੀ ਵੇ' ਰਿਲੀਜ਼ ਹੋਇਆ ਹੈ। ਇਹ ਗਾਣਾ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਹੈ। ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)