(Source: ECI/ABP News)
Singer Kaka: ਪੰਜਾਬੀ ਸਿੰਗਰ ਕਾਕਾ ਸੜਕਾਂ 'ਤੇ ਟਰੱਕ ਚਲਾਉਂਦਾ ਆਇਆ ਨਜ਼ਰ, ਲੋਕਾਂ ਨੇ ਉਡਾਇਆ ਮਜ਼ਾਕ, ਕਿਹਾ- ਆਟੋ ਛੱਡ ਕੇ...
Punjabi Singer Kaka Video: ਕਾਕਾ ਨੂੰ ਸੜਕਾਂ 'ਤੇ ਟਰੱਕ ਚਲਾਉਂਦੇ ਹੋਏ ਦੇਖਿਆ ਗਿਆ। ਕਾਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
![Singer Kaka: ਪੰਜਾਬੀ ਸਿੰਗਰ ਕਾਕਾ ਸੜਕਾਂ 'ਤੇ ਟਰੱਕ ਚਲਾਉਂਦਾ ਆਇਆ ਨਜ਼ਰ, ਲੋਕਾਂ ਨੇ ਉਡਾਇਆ ਮਜ਼ਾਕ, ਕਿਹਾ- ਆਟੋ ਛੱਡ ਕੇ... punjabi singer kaka shares his new video driving truck on road trolled brutally by netizens Singer Kaka: ਪੰਜਾਬੀ ਸਿੰਗਰ ਕਾਕਾ ਸੜਕਾਂ 'ਤੇ ਟਰੱਕ ਚਲਾਉਂਦਾ ਆਇਆ ਨਜ਼ਰ, ਲੋਕਾਂ ਨੇ ਉਡਾਇਆ ਮਜ਼ਾਕ, ਕਿਹਾ- ਆਟੋ ਛੱਡ ਕੇ...](https://feeds.abplive.com/onecms/images/uploaded-images/2023/02/11/b5663e7f2cc56be1b1482f9b535fc24e1676094092832469_original.jpg?impolicy=abp_cdn&imwidth=1200&height=675)
Punjabi SInger Kaka Driving Truck Video: ਪੰਜਾਬੀ ਗਾਇਕ ਕਾਕਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਕਾਕਾ ਉਹ ਪੰਜਾਬੀ ਕਲਾਕਾਰ ਹੈ, ਜਿਸ ਨੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਇੰਡਸਟਰੀ 'ਚ ਵੱਡਾ ਨਾਮ ਕਮਾ ਲਿਆ ਹੈ। ਪਰ ਆਪਣੇ ਗੀਤਾਂ ਤੋਂ ਜ਼ਿਆਦਾ ਕਾਕਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ਵਿੱਚ ਰਹਿੰਦਾ ਹੈ।
ਇਹ ਤਾਂ ਸਭ ਜਾਣਦੇ ਹਨ ਕਿ ਕਾਕਾ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਬੜੀ ਮੇਹਨਤ ਤੇ ਲਗਨ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਗਾਇਕ ਬਣਨ ਤੋਂ ਪਹਿਲਾਂ ਕਾਕਾ ਆਪਣਾ ਗੁਜ਼ਾਰਾ ਕਰਨ ਲਈ ਆਟੋ ਚਲਾਉਂਦਾ ਹੁੰਦਾ ਸੀ।
ਬੀਤੇ ਦਿਨੀਂ ਕਾਕਾ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਕਾਕਾ ਨੂੰ ਸੜਕਾਂ 'ਤੇ ਟਰੱਕ ਚਲਾਉਂਦੇ ਹੋਏ ਦੇਖਿਆ ਗਿਆ। ਕਾਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਕਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿੱਖਿਆ, 'ਘੁੰਮਣ ਜਾਣਾ ਕਿਸੇ ਨੇ ਆਪਣੀ ਗੱਡੀ 'ਚ?'
View this post on Instagram
ਪਰ ਇਸ ਦੇ ਨਾਲ ਨਾਲ ਇਸ ਵੀਡੀਓ ਨੇ ਗਾਇਕ ਨੂੰ ਮੁਸੀਬਤ 'ਚ ਵੀ ਪਾ ਦਿੱਤਾ ਹੈ। ਕਿਉਂਕਿ ਕਾਕਾ ਨੂੰ ਇਸ ਵੀਡੀਓ ਦੀ ਵਜ੍ਹਾ ਕਰਕੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਲੋਕ ਉਸ ਦਾ ਕਮੈਂਟ ਕਰਕੇ ਉਸ ਦਾ ਖੂਬ ਮਜ਼ਾਕ ਉਡਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਆਟੋ ਛੱਡ ਕੇ ਟਰੱਕ ਚਲਾਉਣ ਲੱਗ ਗਿਆ, ਤਰੱਕੀ ਕਰ ਲਈ।' ਇੱਕ ਹੋਰ ਯੂਜ਼ਰ ਨੇ ਲਿੱਖਿਆ, 'ਵਿੱਚ ਬੈਠਾ ਦਿਖਦਾ ਈ ਨਹੀਂ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਕਾਕਾ ਸਿੰਗਰ ਨਾ ਹੁੰਦਾ ਤਾਂ ਟਰੱਕ ਡਰਾਈਵਰ ਹੁੰਦਾ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਕਾਕਾ ਦਾ ਗਾਣਾ 'ਸੂਟ' ਰਿਲੀਜ਼ ਹੋਇਆ ਹੈ। ਇਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਹੀ ਕਾਕਾ ਨੇ ਆਪਣੀ ਐਲਬਮ 'ਐਨਦਰ ਸਾਈਡ' ਦਾ ਐਲਾਨ ਵੀ ਕਰ ਦਿੱਤਾ ਹੈ। ਪਰ ਇਸ ਦੀ ਰਿਲੀਜ਼ ਡੇਟ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ ਦੀ ਦਿੱਲੀ 'ਚ ਹੋਈ ਰਿਸੈਪਸ਼ਨ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)