Jazzy B: ਜੈਜ਼ੀ ਬੀ ਫਿਰ ਸਿੱਧੂ ਮੂਸੇਵਾਲਾ ਬਾਰੇ ਬੋਲੇ, ਕਿਹਾ- 'ਸਿੱਧੂ ਨਾਲ ਕੰਮ ਕਰਨਾ ਸੀ, ਪਰ ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ...'
Jazzy B Video: ਜੈਜ਼ੀ ਬੀ ਹਾਲ ਹੀ 'ਚ ਆਪਣੇ ਇਕ ਬਿਆਨ ਕਰਕੇ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ। ਦਰਅਸਲ, ਉਨ੍ਹਾਂ ਨੇ ਬਰਿੱਟ ਏਸ਼ੀਆ ਨਾਮ ਦੇ ਚੈਨਲ ਦਿੱਤੇ ਇੰਟਰਵਿਊ ;ਚ ਖੁਲਾਸਾ ਕੀਤਾ ਕਿ 'ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਕੰਮ ਕਰਨਾ ਸੀ
Jazzy B On Sidhu Moose Wala: ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਪੰਜਾਬੀ ਇੰਡਸਟਰੀ 'ਚ ਆਪਣੀ ਗਾਇਕੀ ਦੇ 30 ਸਾਲ ਪੂਰੇ ਕੀਤੇ ਹਨ। ਇਸ ਦੌਰਾਨ ਉਹ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ।
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਐਸ਼ਵਰਿਆ ਰਾਏ 'ਤੇ ਕੱਸਿਆ ਤੰਜ! ਬੋਲੇ- 'ਜਾਨ ਕਹਿ ਕੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ...'
ਹੁਣ ਜੈਜ਼ੀ ਬੀ ਹਾਲ ਹੀ 'ਚ ਆਪਣੇ ਇਕ ਬਿਆਨ ਕਰਕੇ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ। ਦਰਅਸਲ, ਉਨ੍ਹਾਂ ਨੇ ਬਰਿੱਟ ਏਸ਼ੀਆ ਨਾਮ ਦੇ ਚੈਨਲ ਦਿੱਤੇ ਇੰਟਰਵਿਊ ;ਚ ਖੁਲਾਸਾ ਕੀਤਾ ਕਿ 'ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਕੰਮ ਕਰਨਾ ਸੀ, ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਇਹ ਹੋ ਨਹੀਂ ਸਕਿਆ। ਪਰ ਇੱਕ ਗੱਲ ਮੈਂ ਸਿੱਧੂ ਬਾਰੇ ਕਹਿਣਾ ਚਾਹਾਂਗਾ ਕਿ ਉਹ ਕਮਾਲ ਦਾ ਬੰਦਾ ਸੀ। ਜਿਸ ਤਰ੍ਹਾਂ ਉਹ ਆਪਣੇ ਮਾਪਿਆਂ ਦੀ ਇੱਜ਼ਤ ਕਰਦਾ ਸੀ, ਉਹ ਕਾਬਿਲੇ ਤਾਰੀਫ ਸੀ। ਉਹ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕੈਨੇਡਾ ਪਹੁੰਚਿਆ ਤੇ ਫਿਰ ਕੈਨੇਡਾ ਤੋਂ ਪਿੰਡ। ਕਾਸ਼ ਮੈਨੂੰ ਉਸ ਨਾਲ ਕੰਮ ਕਰਨ ਦਾ ਮੌਕਾ ਮਿਲਦਾ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗੌਰ ਹੈ ਕਿ ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 1993 'ਚ ਐਲਬਮ 'ਘੁੱਗੀਆਂ ਦਾ ਜੋੜਾ' ਤੋਂ ਕੀਤੀ ਸੀ। ਇਹ ਐਲਬਮ ਕਾਫੀ ਹਿੱਟ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲ ਹੀ 'ਚ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ 'ਬੋਰਨ ਰੈੱਡੀ' ਐਲਬਮ ਕੱਢੀ ਸੀ। ਇਸ ਐਲਬਮ ਨੂੰ ਦੁਨੀਆ ਭਰ 'ਚ ਖੂਬ ਪਿਆਰ ਮਿਲਿਆ ਸੀ। ਇਸ ਦੇ ਨਾਲ ਨਾਲ ਹਾਲ ਹੀ 'ਚ ਜੈਜ਼ੀ ਬੀ ਨੇ ਪੰਜਾਬੀ ਫਿਲਮਾਂ 'ਚ ਕਮਬੈਕ ਵੀ ਕੀਤਾ ਸੀ। ਉਹ ਨੀਰੂ ਬਾਜਵਾ ਦੇ ਨਾਲ ਫਿਲਮ 'ਸਨੋਮੈਨ' 'ਚ ਨਜ਼ਰ ਆਏ ਸੀ।
ਇਹ ਵੀ ਪੜ੍ਹੋ: ਜਦੋਂ ਸੋਨਮ ਬਾਜਵਾ ਨੇ ਦੀਪਿਕਾ ਪਾਦੂਕੋਣ ਤੋਂ ਬੁਲਵਾਈ ਸੀ ਪੰਜਾਬੀ, ਦੇਖੋ ਇਹ ਵੀਡੀਓ