ਪੰਜਾਬੀ ਸਿੰਗਰ ਜੈਜ਼ੀ ਬੀ ਨੇ ਦਿੱਤੀ ਮਹਾਰਾਣੀ ਐਲੀਜ਼ਾਬੇਥ ਨੂੰ ਸ਼ਰਧਾਂਜਲੀ, ਕਿਹਾ- ਇੱਕ ਯੁੱਗ ਦਾ ਹੋਇਆ ਅੰਤ
Jazzy B: ਜੈਜ਼ੀ ਬੀ ਨੇ ਮਹਾਰਾਣੀ ਦੀ ਮੌਤ ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਮਹਾਰਾਣੀ ਦੀ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਮਹਾਰਾਣੀ ਦੇ 7 ਦਹਾਕਿਆਂ ਦੇ ਸ਼ਾਹੀ ਸਫ਼ਰ ਨੂੰ ਦਿਖਾਉਂਦੀ ਹੈ।
Jazzy B Pays Tribute To Queen Elizabeth: ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਤਕਰੀਬਨ 70 ਸਾਲ ਰਾਜ ਕੀਤਾ। ਉਨ੍ਹਾਂ ਦੇ ਦੇਹਾਂਤ ਨਾਲ ਪੂਰੀ ਦੁਨੀਆ ਗ਼ਮਜ਼ਦਾ ਹੋ ਗਈ ਹੈ। ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਜੈਜ਼ੀ ਬੀ ਨੇ ਮਹਾਰਾਣੀ ਦੀ ਮੌਤ ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਮਹਾਰਾਣੀ ਦੀ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਮਹਾਰਾਣੀ ਦੇ 7 ਦਹਾਕਿਆਂ ਦੇ ਸ਼ਾਹੀ ਸਫ਼ਰ ਨੂੰ ਦਿਖਾਉਂਦੀ ਹੈ। ਦੇਖੋ ਜੈਜ਼ੀ ਬੀ ਦੀ ਪੋਸਟ:
ਦੱਸ ਦਈਏ ਕਿ ਮਹਾਰਾਣੀ ਐਲੀਜ਼ਾਬੇਥ 1952 `ਚ ਇੰਗਲੈਂਡ ਦੇ ਤਖ਼ਤ ਤੇ ਕਾਬਿਜ਼ ਹੋਈ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਚਾਰਲਸ ਨੇ ਰਾਜਗੱਦੀ ਸੰਭਾਲ ਲਈ ਹੈ। ਦੂਜੇ ਪਾਸੇ, ਮਹਾਰਾਣੀ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ `ਚ ਸੋਗ ਦੀ ਲਹਿਰ ਹੈ। ਭਾਰਤ `ਚ ਵੀ ਦਿੱਗਜ ਹਸਤੀਆਂ ਵੱਲੋਂ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵਿੱਟਰ ਤੇ ਮਹਾਰਾਣੀ ਨਾਲ ਤਸਵੀਰ ਸ਼ੇਅਰ ਕੀਤੀ, ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਰਾਣੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ ਭਾਵੁਕ ਨੋਟ ਵੀ ਲਿਖਿਆ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਲਾਕਾਰਾਂ ਵੱਲੋਂ ਵੀ ਮਹਾਰਾਣੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
I had memorable meetings with Her Majesty Queen Elizabeth II during my UK visits in 2015 and 2018. I will never forget her warmth and kindness. During one of the meetings she showed me the handkerchief Mahatma Gandhi gifted her on her wedding. I will always cherish that gesture. pic.twitter.com/3aACbxhLgC
— Narendra Modi (@narendramodi) September 8, 2022
ਜੈਜ਼ੀ ਬੀ ਦੇ ਵਰਕਫ਼ਰੰਟ ਦੀ ਗੱਲ ਕੀਤੀ ਜਾਏ ਤਾਂ ਹਾਲ ਹੀ ਉਨ੍ਹਾਂ ਨੇ ਪੰਜਾਬੀ ਇੰਡਸਟਰੀ ;ਚ 29 ਸਾਲ ਪੂਰੇ ਕੀਤੇ ਹਨ। ਆਪਣੇ ਅੱਜ ਤੱਕ ਦੇ ਗਾਇਕੀ ਦੇ ਸਫ਼ਰ `ਚ ਜੈਜ਼ੀ ਬੀ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿੱਤੇ ਹਨ। ਜੈਜ਼ੀ ਬੀ 29 ਸਾਲਾਂ ਬਾਅਦ ਅੱਜ ਵੀ ਉਨ੍ਹਾਂ ਹੀ ਹਿੱਟ ਹਨ, ਜਿੰਨੇ ਪਹਿਲਾਂ ਹੁੰਦੇ ਸੀ। ਉਨ੍ਹਾਂ ਵੱਲੋਂ ਆਪਣੀ ਨਵੀਂ ਐਲਬਮ `ਬੋਰਨ ਰੈੱਡੀ` ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਫ਼ਿਲਹਾਲ ਉਨ੍ਹਾਂ ਨੇ ਇਸ ਐਲਬਮ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਜੈਜ਼ੀ ਬੀ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੇ ਹਨ।