Jazzy B Gym Workout Video: ਪੰਜਾਬੀ ਸਿੰਗਰ ਤੇ ਐਕਟਰ ਜੈਜ਼ੀ ਬੀ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੂੰ ਪੰਜਾਬੀ ਇੰਡਸਟਰੀ 'ਚ 31 ਸਾਲ ਹੋ ਚੁੱਕੇ ਹਨ। ਉਨ੍ਹਾਂ ਨੇ ਮਹਿਜ਼ 17 ਸਾਲ ਦੀ ਉਮਰ 'ਚ ਆਪਣਾ ਗਾਇਕੀ ਕਰੀਅਰ ਸ਼ੁਰੂ ਕੀਤਾ ਸੀ। ਉਹ ਆਪਣੀ ਪਹਿਲੀ ਹੀ ਐਲਬਮ ਤੋਂ ਸਟਾਰ ਬਣ ਗਏ ਸੀ। ਜੈਜ਼ੀ ਬੀ ਦੀ ਉਮਰ 48 ਸਾਲ ਹੈ, ਪਰ ਉਹ ਜਿੰਨਾ ਪੰਜਾਬੀ ਇੰਡਸਟਰੀ 'ਚ ਐਕਟਿਵ ਹਨ, ਉਨ੍ਹਾਂ ਹੀ ਉਹ ਆਪਣੀ ਫਿਟਨੈੱਸ ਦਾ ਵੀ ਖਿਆਲ ਰੱਖਦੇ ਹਨ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕੇ ਦੇ ਹਮਸ਼ਕਲ ਦਾ ਵੀਡੀਓ ਹੋ ਰਿਹਾ ਵਾਇਰਲ, ਆਵਾਜ਼ ਵੀ ਹੂ-ਬ-ਹੂ ਕਾਕੇ ਨਾਲ ਕਰਦੀ ਮੈਚ, ਦੇਖੋ


ਜੈਜ਼ੀ ਬੀ ਆਪਣੇ ਵੀਡੀਓਜ਼ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਉਹ ਜਿੰਮ 'ਚ ਵਰਕਆਊਟ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਨਵੇਂ ਸਾਲ 'ਤੇ ਗਾਇਕ ਨੇ ਅਹਿਦ ਵੀ ਲਿਆ ਹੈ ਕਿ ਉਹ ਆਪਣੀ ਸਿਹਤ ਤੇ ਫਿਟਨੈੱਸ ਨਾਲ ਕੋਈ ਸਮਝੋਤਾ ਨਹੀਂ ਕਰਨਗੇ। ਇਸ ਕਰਕੇ ਉਹ ਲਾਈਵ ਸ਼ੋਅ ਕਰਨ ਤੋਂ ਬਾਅਦ ਸਿੱਧਾ ਜਿੰਮ ਪਹੁੰਚੇ ਅਤੇ ਰੱਜ ਕੇ ਵਰਕਆਊਟ ਕੀਤਾ। ਉਨ੍ਹਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਨੌਜਵਾਨਾਂ ਨੂੰ ਗਾਇਕ ਨੇ ਖਾਸ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ, 'ਇਹੀ ਨਿਯਮ ਹੈ। ਕੰਮ ਖਿੱਚ ਕੇ ਰੱਖੋ, ਕੋਈ ਬਹਾਨਾ ਨਾ ਬਣਾਇਆ ਕਰੋ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਨਵੇਂ ਸਾਲ 'ਤੇ ਫਿਲਹਾਲ ਜੈਜ਼ੀ ਬੀ ਨੇ ਕੋਈ ਗਾਣਾ ਨਹੀਂ ਕੱਢਿਆ ਹੈ, ਪਰ ਉਨ੍ਹਾਂ ਨੇ ਐਲਾਨ ਜ਼ਰੂਰ ਕੀਤਾ ਹੈ। ਜੈਜ਼ੀ ਬੀ ਜਲਦ ਹੀ ਕਰਨ ਔਜਲਾ ਤੇ ਹਨੀ ਸਿੰਘ ਨਾਲ ਕੋਲੈਬ ਕਰਨ ਜਾ ਰਹੇ ਹਨ। ਫੈਨਜ਼ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੈਜ਼ੀ ਬੀ ਕਰਨ ਔਜਲਾ ਤੇ ਹਨੀ ਸਿੰਘ ਦੇ ਨਾਲ ਮਿਲ ਕੇ ਆਪਣੀ ਕੋਈ ਨਵੀਂ ਐਲਬਮ ਕੱਢਣ ਜਾ ਰਹੇ ਹਨ। ਫੈਨਜ਼ ਉਨ੍ਹਾਂ ਦੇ ਇਸ ਨਵੇਂ ਪ੍ਰੋਜੈਕਟ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।


ਇਹ ਵੀ ਪੜ੍ਹੋ: ਗਣਤੰਤਰ ਦਿਵਸ 'ਤੇ ਰੀਨਾ ਰਾਏ ਨੂੰ ਆਈ ਦੀਪ ਸਿੱਧੂ ਦੀ ਯਾਦ, ਪੁਰਾਣੀ ਤਸਵੀਰ ਸ਼ੇਅਰ ਕਰ ਬੋਲੀ- 'ਉਹ ਵੀ ਕਿਆ ਦਿਨ ਸੀ...'