Jenny Johal: ਜੈਨੀ ਜੌਹਲ ਨੇ ਕਿਉਂ ਲਿਖਿਆ ਸੀ ਗੀਤ 'ਲੈਟਰ ਟੂ ਸੀਐਮ', ਬੋਲੀ- ਸਿੱਧੂ ਦੇ ਮਾਪਿਆਂ ਦੀ ਹਾਲਤ ਨੇ ਗੀਤ ਲਿਖਣ 'ਤੇ ਮਜਬੂਰ ਕੀਤਾ
Jenny Johal Letter To CM: ਜੈਨੀ ਜੌਹਲ ਨੇ ਦੱਸਿਆ, 'ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹ ਜਦੋਂ ਉਨ੍ਹਾਂ ਦੇ ਘਰ ਅਫਸੋਸ ਲਈ ਗਈ, ਤਾਂ ਉਸ ਦੇ ਮਾਪਿਆਂ ਦੀ ਹਾਲਤ ਦੇਖ ਉਸ ਦਾ ਦਿਲ ਕੰਬ ਗਿਆ।'
Jenny Johal On Her Song Letter To CM: ਪੰਜਾਬੀ ਗਾਇਕਾ ਜੈਨੀ ਜੌਹਲ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਨਾਲ ਉਸ ਦਾ ਵਿਵਾਦਾਂ ਨਾਲ ਵੀ ਪੁਰਾਣਾ ਰਿਸ਼ਤਾ ਰਿਹਾ ਹੈ। ਦੱਸ ਦਈਏ ਕਿ ਜੈਨੀ ਜੌਹਲ ਨੂੰ ਪਛਾਣ ਮਿਲੀ ਸੀ ਗਾਣੇ 'ਲੈਟਰ ਟੂ ਸੀਐਮ' ਤੋਂ। ਇਹ ਗਾਣਾ ਉਸ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਗਾਇਆ ਸੀ। ਪਰ ਗਾਇਕਾ ਨੇ ਹਾਲ ਹੀ ਇੱਕ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਸ ਨੇ ਖੁਲਾਸਾ ਕੀਤਾ ਸੀ, ਕਿ ਕਿਉਂ ਉਹ 'ਲੈਟਰ ਟੂ ਸੀਐਮ' ਗਾਣਾ ਲਿਖਣ ਲਈ ਮਜਬੂਰ ਹੋਈ।
ਇਹ ਵੀ ਪੜ੍ਹੋ: ਸੁਸ਼ਮਿਤਾ ਸੇਨ ਦੇ ਅੰਗ ਇੱਕ-ਇੱਕ ਕਰਕੇ ਕੰਮ ਕਰਨਾ ਬੰਦ ਕਰ ਰਹੇ ਸੀ, ਹਰ 8 ਘੰਟੇ 'ਚ ਲੈਂਦੀ ਸੀ ਸਟੀਰਾਇਡ
ਜੈਨੀ ਜੌਹਲ ਨੇ ਦੱਸਿਆ, 'ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹ ਜਦੋਂ ਉਨ੍ਹਾਂ ਦੇ ਘਰ ਅਫਸੋਸ ਲਈ ਗਈ, ਤਾਂ ਉਸ ਦੇ ਮਾਪਿਆਂ ਦੀ ਹਾਲਤ ਦੇਖ ਉਸ ਦਾ ਦਿਲ ਕੰਬ ਗਿਆ।' ਜੈਨੀ ਨੇ ਕਿਹਾ, 'ਜਦੋਂ ਵੀ ਸਿੱਧੂ ਮਾਪੇ ਕਿਸੇ ਨੂੰ ਦੇਖਦੇ ਹਨ, ਤਾਂ ਉਸ ਨੂੰ ਦੇਖ ਕੇ ਰੋਣ ਲੱਗ ਪੈਂਦੇ ਹਨ। ਸਿੱਧੂ ਦੀ ਮਾਂ ਚਰਨ ਕੌਰ ਆਪਣੇ ਪੁੱਤਰ ਦੇ ਪੁਰਾਣੇ ਸ਼ੋਅਜ਼ ਦੀਆਂ ਵੀਡੀਓਜ਼ ਕੱਢ ਕੇ ਦੇਖਦੀ ਹੈ, ਉਨ੍ਹਾਂ ਨੂੰ ਕਈ ਕਈ ਘੰਟੇ ਦੇਖਦੀ ਰਹਿੰਦੀ ਹੈ। ਸਿੱਧੂ ਨੂੰ ਵੀਡੀਓਜ਼ 'ਚ ਜ਼ਿੰਦਾ ਦੇਖ ਕੇ ਮਾਂ ਚਰਨ ਕੌਰ ਮੁਸਕਰਾਉਂਦੀ ਹੈ, ਪਰ ਜਦੋਂ ਉਹ ਵੀਡੀਓ ਮੁੱਕਦੀ ਹੈ ਤਾਂ ਉਨ੍ਹਾਂ ਨੂੰ ਯਾਦ ਆਉਂਦਾ ਹੈ ਕਿ ਸਿੱਧੂ ਤਾਂ ਇਸ ਦੁਨੀਆ 'ਚ ਹੈ ਹੀ ਨਹੀਂ। ਇਸ ਤੋਂ ਬਾਅਦ ਉਹ ਰੋਣ ਲੱਗ ਪੈਂਦੇ ਹਨ।' ਇਸਦੇ ਨਾਲ ਹੀ ਜੈਨੀ ਨੇ ਇਹ ਕਿਹਾ ਕਿ 'ਉਹ ਸਿੱਧੂ ਦੇ ਮਾਪਿਆਂ ਦੇ ਹਾਲਾਤ ਦੇਖ ਪਰੇਸ਼ਾਨ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਘਰ ਆ ਕੇ 'ਲੈਟਰ ਟੂ ਸੀਐਮ' ਗਾਣਾ ਲਿਖਿਆ ਸੀ। ਮੈਂ ਇਹ ਗਾਣਾ ਸਿਰਫ 15-20 ਮਿੰਟਾਂ 'ਚ ਹੀ ਲਿਖ ਦਿੱਤਾ ਸੀ।' ਦੱਸ ਦਈਏ ਕਿ ਇਸ ਵੀਡੀਓ ਨੂੰ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦੇ ਗਾਣੇ 'ਲੈਟਰ ਟੂ ਸੀਐਮ' ਨੂੰ ਲੈਕੇ ਪੰਜਾਬ 'ਚ ਸਿਆਸੀ ਮਾਹੌਲ ਕਾਫੀ ਭਖਿਆ ਸੀ। ਬਹੁਤ ਜ਼ਿਆਦਾ ਵਿਰੋਧ ਹੋਣ ਤੋਂ ਬਾਅਦ ਇਸ ਗਾਣੇ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।