Bhana Sidhu: ਪੰਜਾਬੀ ਇੰਡਸਟਰੀ 'ਚੋਂ ਪਹਿਲੀ ਵਾਰ ਉੱਠੀ ਭਾਨਾ ਸਿੱਧੂ ਲਈ ਆਵਾਜ਼, ਗਾਇਕ ਕਾਕਾ ਨੇ ਸ਼ੇਅਰ ਕੀਤੀ ਪੋਸਟ
Punjabi Singer Kaka: ਕਾਕਾ ਨੇ ਭਾਨੇ ਲਈ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲੱਖਾ ਸਿਧਾਣਾ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਭਾਨਾ ਸਿੱਧੂ 'ਤੇ ਕਾਫੀ ਅੱਤਿਆਚਾਰ ਹੋ ਗਿਆ ਹੈ
ਅਮੈਲੀਆ ਪੰਜਾਬੀ ਦੀ ਰਿਪੋਰਟ
Singer Kaka Post On Bhana Sidhu: ਭਾਨਾ ਸਿੱਧੂ ਨੂੰ ਲੈਕੇ ਪੰਜਾਬ 'ਚ ਮਾਹੌਲ ਕਾਫੀ ਭਖਿਆ ਹੋਇਆ ਹੈ। ਉਸ ਦੇ ਖਿਲਾਫ ਹੁਣ ਤੱਕ ਕਈ ਪਰਚੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਧਮਕੀ ਦੇਣ ਤੇ ਬਲੈਕਮੇਲ ਕਰਨਾ। ਇਸ ਦੇ ਨਾਲ ਨਾਲ ਸਨੈਚਿੰਗ ਦਾ ਮੁਕੱਦਮਾ ਵੀ ਦਰਜ ਹੋਇਆ ਹੈ। ਭਾਨੇ ਨੂੰ ਲੈਕੇ ਜੋ ਤਾਜ਼ਾ ਅਪਡੇਟ ਹੈ, ਉਹ ਇਹ ਹੈ ਕਿ ਉਸ ਨੂੰ 12 ਫਰਵਰੀ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਦੱਸ ਦਈਏ ਕਿ 33 ਸਾਲਾ ਭਾਨਾ ਸਿੱਧੂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਜ਼ਦੀਕੀ ਰਿਹਾ ਹੈ ਅਤੇ ਉਸ ਦੇ ਨਾਲ ਕਈ ਗਾਣਿਆਂ 'ਚ ਨਜ਼ਰ ਆ ਚੁੱਕਿਆ ਹੈ। ਪਰ ਭਾਨੇ ਦੇ ਹੱਕ 'ਚ ਕਿਸੇ ਵੀ ਪੰਜਾਬੀ ਕਲਾਕਾਰ ਦੀ ਹੁਣ ਤੱਕ ਬੋਲਣ ਦੀ ਹਿੰਮਤ ਨਹੀਂ ਹੋਈ। ਪੰਜਾਬੀ ਗਾਣਿਆਂ 'ਚ ਦੁਨੀਆ ਹਿਲਾਉਣ ਦੀਆਂ ਗੱਲਾਂ ਕਰਨ ਵਾਲੇ ਗਾਇਕ ਅਸਲ ਜ਼ਿੰਦਗੀ 'ਚ ਇੰਨੇ ਡਰਪੋਕ ਹਨ ਕਿ ਖੁੱਲ੍ਹ ਕੇ ਕਿਸੇ ਦੇ ਹੱਕ ;ਚ ਬੋਲਣ ਤੋਂ ਡਰਦੇ ਹਨ।
ਖੈਰ ਹੁਣ ਗਾਇਕ ਕਾਕਾ ਨੇ ਭਾਨੇ ਲਈ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲੱਖਾ ਸਿਧਾਣਾ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਭਾਨਾ ਸਿੱਧੂ 'ਤੇ ਕਾਫੀ ਅੱਤਿਆਚਾਰ ਹੋ ਗਿਆ ਹੈ, ਹੁਣ ਉਸ ਦੇ ਹੱਕ 'ਚ ਆਵਾਜ਼ ਉਠਾਉਣ ਦਾ ਸਮਾਂ ਹੈ। ਇਸ ਲਈ 3 ਫਰਵਰੀ ਨੂੰ ਸੰਗਰੂਰ ਵਿਖੇ ਸੀਐਮ ਭਗਵੰਤ ਮਾਨ ਦੀ ਕੋਠੀ ਸਾਹਮਣੇ ਧਰਨਾ ਲਾਇਆ ਜਾਵੇਗਾ। ਦੇਖੋ ਕਾਕੇ ਦੀ ਪੋਸਟ:
ਇਹ ਪੋਸਟ ਕੀਤੀ ਸ਼ੇਅਰ
View this post on Instagram
ਕਿਉਂ ਚੁੱਪ ਹੈ ਪੰਜਾਬੀ ਇੰਡਸਟਰੀ?
ਦੱਸ ਦਈਏ ਕਿ ਪੰਜਾਬੀ ਗਾਇਕ ਕਾਕੇ ਨੂੰ ਛੱਡ ਹੋਰ ਕਿਸੇ ਕਲਾਕਾਰ ਨੇ ਭਾਨੇ ਦੇ ਹੱਕ 'ਚ ਇੱਕ ਪੋਸਟ ਪਾਉਣ ਦੀ ਵੀ ਹਿੰਮਤ ਨਹੀਂ ਕੀਤੀ। ਸਵਾਲ ਇਹ ਉੱਠਦਾ ਹੈ ਕਿ ਜਿਹੜੇ ਗਾਇਕ ਆਪਣੇ ਗੀਤਾਂ 'ਚ ਕਹਿੰਦੇ ਹਨ ਕਿ ਉਨ੍ਹਾਂ 'ਤੇ ਪੀੜੀਆਂ ਤੋਂ ਪਰਚੇ ਚਲਦੇ ਆ ਰਹੇ ਤੇ ਉਨ੍ਹਾਂ ਨੂੰ ਇਸ 'ਤੇ ਮਾਣ ਹੈ, ਉਹ ਅਸਲ ਜ਼ਿੰਦਗੀ 'ਚ ਕਿਸ ਗੱਲੋਂ ਡਰਦੇ ਹਨ? ਗਾਇਕ ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਸੀ ਕਿ ਇਸ ਇੰਡਸਟਰੀ 'ਚ ਦਮ ਨਹੀਂ ਹੈ ਕਿ ਇਹ ਕਿਸੇ ਦੇ ਹੱਕ 'ਚ ਬੋਲੇ ਜਾਂ ਕਿਸੇ ਨਾਲ ਔਖੇ ਵੇਲੇ ਖੜੇ। ਕਈ ਮੌਕਿਆਂ 'ਤੇ ਇਹ ਪਹਿਲਾਂ ਵੀ ਦੇਖਿਆ ਗਿਆ ਹੈ ਕਿ ਜਦੋਂ ਵੀ ਕਿਸੇ ਕਲਾਕਾਰ ਨਾਲ ਕੋਈ ਵਿਵਾਦ ਹੋਇਆ ਹੈ ਤਾਂ ਪੰਜਾਬੀ ਇੰਡਸਟਰੀ ਨੇ ਕਦੇ ਉਨ੍ਹਾਂ ਲਈ ਸਟੈਂਡ ਨਹੀਂ ਲਿਆ।
ਕਾਬਿਲੇਗ਼ੌਰ ਹੈ ਕਿ ਭਾਨਾ ਸਿੱਧੂ 2011-12 ਤੋਂ ਸਮਾਜ ਸੇਵਾ ਦੇ ਕੰਮਾਂ 'ਚ ਰੁੱਝਿਆ ਹੋਇਆ ਹੈ। ਉਹ ਹਾਲ ਹੀ 'ਚ ਉਨ੍ਹਾਂ ਟਰੈਵਲ ਏਜੰਟਾਂ ਖਿਲਾਫ ਆਵਾਜ਼ ਉਠਾ ਰਿਹਾ ਸੀ, ਜਿਨ੍ਹਾਂ ਨੇ ਵਿਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕੀਤੀ ਸੀ। ਇਹੀ ਨਹੀਂ ਉਹ ਕਿਸਾਨ ਅੰਦੋਲਨ ਦੌਰਾਨ ਵੀ ਕਾਫੀ ਐਕਟਿਵ ਰਿਹਾ ਸੀ।