Mitti De Tibbe: ਪੰਜਾਬੀ ਸਿੰਗਰ ਕਾਕਾ ਦਾ ਗੀਤ `ਮਿੱਟੀ ਦੇ ਟਿੱਬੇ` ਬਿਲਬੋਰਡ ਚਾਰਟ `ਚ ਸ਼ਾਮਲ, 15ਵੇਂ ਸਥਾਨ ਤੇ ਕਾਬਿਜ਼
Punjabi SInger Kaka: ਕਾਕਾ ਦਾ ਗੀਤ `ਮਿੱਟੀ ਦੇ ਟਿੱਬੇ` ਰਿਲੀਜ਼ ਹੋਇਆ। ਇਹ ਗੀਤ ਸੁਪਰਹਿੱਟ ਹੈ। 29 ਜੁਲਾਈ ਨੂੰ ਰਿਲੀਜ਼ ਹੋਏ ਗੀਤ ਨੂੰ ਸਾਢੇ ਕਰੋੜ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਸੋਸ਼ਲ ਮੀਡੀਆ `ਤੇ ਵੀ ਇਸ ਗੀਤ ਦੀ ਜ਼ਬਰਦਸਤ ਚੜ੍ਹਾਈ ਹੈ
Mitti De Tibbe Kaka Song: ਪੰਜਾਬੀ ਸਿੰਗਰ ਕਾਕਾ ਅੱਜ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਹੁਨਰ ਦੇ ਦਮ ਤੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ `ਚ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਹਰ ਗੀਤ ਟਰੈਂਡਿੰਗ `ਚ ਆ ਜਾਂਦਾ ਹੈ। ਉਨ੍ਹਾਂ ਦੇ ਪੂਰੀ ਦੁਨੀਆ ਵਿੱਚ ਹਨ ਜੋ ਕਿ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਪਿਆਰ ਦਿੰਦੇ ਹਨ।
ਹਾਲ ਹੀ `ਚ ਕਾਕਾ ਦਾ ਗੀਤ `ਮਿੱਟੀ ਦੇ ਟਿੱਬੇ` ਰਿਲੀਜ਼ ਹੋਇਆ ਸੀ। ਇਹ ਗੀਤ ਸੁਪਰਹਿੱਟ ਹੋ ਚੁੱਕਿਆ ਹੈ। 29 ਜੁਲਾਈ ਨੂੰ ਰਿਲੀਜ਼ ਹੋਏ ਇਸ ਗੀਤ ਨੂੰ 46 ਮਿਲੀਅਨ ਯਾਨਿ ਸਾਢੇ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਸੋਸ਼ਲ ਮੀਡੀਆ `ਤੇ ਵੀ ਇਸ ਗੀਤ ਦੀ ਜ਼ਬਰਦਸਤ ਚੜ੍ਹਾਈ ਹੈ। ਲੋਕ ਇਸ ਗੀਤ ਤੇ ਖੂਬ ਰੀਲਾਂ ਬਣਾ ਰਹੇ ਹਨ ।
ਇਹ ਗੀਤ ਲਗਾਤਾਰ ਕਈ ਰਿਕਾਰਡ ਤੋੜ ਰਿਹਾ ਹੈ । ਹੁਣ ਇਸ ਗੀਤ ਨੇ ਬਿਲਬੋਰਡ ਇੰਡੀਆ ਚਾਰਟ ਵਿੱਚ ਟੌਪ 20 ਜਗ੍ਹਾ ਬਣਾਈ ਹੈ । ਇਸ ਗੀਤ ਨੂੰ ਬਿਲਬੋਰਡ ਮਿਊਜ਼ਿਕ ਚਾਰਟ `ਚ 15ਵਾਂ ਸਥਾਨ ਮਿਲਿਆ ਹੈ । ਗਾਇਕ ਕਾਕਾ ਨੇ ਖੁਦ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ।
ਇਸ ਤੋਂ ਪਹਿਲਾਂ ਇਸ ਗੀਤ ਨੂੰ ਯੂਟਿਊਬ ਦੇ ਟੌਪ ਮਿਊਜ਼ਿਕ ਵੀਡੀਓ `ਚ ਥਾਂ ਮਿਲੀ ਸੀ । ਇਹ ਗੀਤ ਜਿੱਥੇ ਪਹਿਲਾਂ 9ਵੇਂ ਸਥਾਨ ਤੇ ਸੀ । ਹੁਣ 3 ਪਾਇਦਾਨ ਉੱਪਰ ਚੜ੍ਹ ਕੇ ਭਾਰਤ ਦਾ 6ਵਾਂ ਟੌਪ ਮਿਊਜ਼ਿਕ ਵੀਡੀਓ ਬਣ ਗਿਆ ਹੈ । ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਕਾਕਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਕੈਨੇਡਾ `ਚ ਮਿਊਜ਼ਿਕ ਕੰਸਰਟ ਕਰ ਰਹੇ ਹਨ। ਫ਼ੈਨਜ਼ ਉਨ੍ਹਾਂ ਨੂੰ ਜੰਮ ਕੇ ਪਿਆਰ ਦੇ ਰਹੇ ਹਨ । ਕੈਨੇਡਾ `ਚ ਉਨ੍ਹਾਂ ਦੇ ਸਾਰੇ ਹੀ ਮਿਊਜ਼ਿਕ ਸ਼ੋਅ ਹਾਊਸਫੁੱਲ ਰਹੇ ਸੀ । ਹਾਲ ਹੀ `ਚ ਕਾਕਾ ਨੇ ਆਪਣੇ ਗੀਤ `ਸੱਚ ਚਾਹੀਦਾ` ਦੀ ਮਿਊਜ਼ਿਕ ਵੀਡੀਓ ਰਿਲੀਜ਼ ਕੀਤੀ। ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ ।