Kamal Heer: ਪੰਜਾਬੀ ਗਾਇਕ ਕਮਲ ਹੀਰ ਨੇ ਮਨਾਇਆ 51ਵਾਂ ਜਨਮਦਿਨ, ਬੋਲੇ- 'ਹੁਣ ਮੇਰੀ ਉਮਰ ਹੋ ਗਈ ਹੈ ਮੈਂ....'
Kamal Heer Birthday: ਕਮਲ ਹੀਰ ਅੱਜ ਯਾਨਿ 23 ਜਨਵਰੀ ਨੂੰ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਗਾਇਕ ਨੇ ਇਸ ਮੌਕੇ ਆਂਪਣੀ ਟੀਮ ਨਾਲ ਮਿਲ ਕੇ ਕੇਕ ਵੀ ਕੱਟਿਆ। ਇਸ ਦਰਮਿਆਨ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ।
ਅਮੈਲੀਆ ਪੰਜਾਬੀ ਦੀ ਰਿਪੋਰਟ
Happy Birthday Kamal Heer: ਕਮਲ ਹੀਰ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਰਹੇ ਹਨ। ਕਮਲ ਹੀਰ ਨੂੰ ਉਨ੍ਹਾਂ ਦੀ ਸਾਫ ਸੁਥਰੀ ਤੇ ਵਿਰਸੇ ਨਾਲ ਜੁੜੀ ਗਾਇਕੀ ਲਈ ਜਾਣਿਆ ਜਾਂਦਾ ਹੈ। ਕਮਲ ਹੀਰ ਅੱਜ ਯਾਨਿ 23 ਜਨਵਰੀ ਨੂੰ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਗਾਇਕ ਨੇ ਇਸ ਮੌਕੇ ਆਂਪਣੀ ਟੀਮ ਦੇ ਨਾਲ ਮਿਲ ਕੇ ਕੇਕ ਵੀ ਕੱਟਿਆ। ਇਸ ਦਰਮਿਆਨ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ।
ਕੇਕ ਕੱਟਣ ਦੌਰਾਨ ਕਮਲ ਹੀਰ ਦੇ ਸਾਥੀ ਉਨ੍ਹਾਂ ਨਾਲ ਮਜ਼ਾਕ ਕਰਨ ਲੱਗੇ ਕਿ ਕੇਕ 'ਤੇ ਕਿੰਨੀਆਂ ਮੋਮਬੱਤੀਆਂ ਲਾਉਣੀਆਂ ਹਨ, ਇਸ 'ਤੇ ਕਮਲ ਹੀਰ ਥੋੜਾ ਭਾਵੁਕ ਹੋਏ, ਪਰ ਉਨ੍ਹਾਂ ਨੇ ਗੱਲ ਨੂੰ ਮਜ਼ਾਕੀਆ ਲਹਿਜ਼ੇ 'ਚ ਲਿਆ। ਉਨ੍ਹਾਂ ਨੇ ਕਿਹਾ ਕਿ 'ਮੈਨੂੰ ਨਹੀਂ ਪਤਾ, ਮੈਨੂੰ ਲਗਦਾ ਜੇ ਮੇਰਾ ਪਹਿਲਾ ਜਨਮਦਿਨ ਦੇਖਣਾ ਹੋਵੇ ਤਾਂ ਦੂਰਬੀਨ ਨਾਲ ਦੇਖਣਾ ਪਊਗਾ।' ਇਸ ਤੋਂ ਬਾਅਦ ਕੇਕ ਕੱਟਣ ਤੋਂ ਬਾਅਦ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਹੁਣ ਤੱਕ ਤੁਹਾਡਾ ਜ਼ਿੰਦਗੀ ਦਾ ਤਜਰਬਾ ਕਿਵੇਂ ਦਾ ਰਿਹਾ ਹੈ। ਇਸ 'ਤੇ ਕਮਲ ਹੀਰ ਬੋਲੇ, 'ਮੈਂ ਜ਼ਿੰਦਗੀ 'ਚ ਤਿੰਨ ਗੱਲਾਂ ਸਿੱਖੀਆਂ। ਸਭ ਤੋਂ ਪਹਿਲੀ ਗੱਲ ਕਿ ਜਿਵੇਂ ਜਿਵੇਂ ਬੰਦੇ ਦੀ ਉਮਰ ਹੁੰਦੀ ਜਾਂਦਾ ਉਹ ਚੀਜ਼ਾਂ ਭੁੱਲਣ ਲੱਗ ਪੈਂਦਾ।' ਬਾਕੀ ਤੁਸੀਂ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਮਲ ਹੀਰ ਦਾ ਮਿਊਜ਼ਿਕ ਕਰੀਅਰ 90 ਦੇ ਦਹਾਕਿਆਂ 'ਚ ਸ਼ੁਰੂ ਹੋਇਆ ਸੀ। ਉਦੋਂ ਤੋਂ ਹੁਣ ਤੱਕ ਉਹ ਮਿਊਜ਼ਿਕ ਇੰਡਸਟਰੀ ;ਚ ਐਕਟਿਵ ਹਨ। ਉਹ ਆਪਣੇ ਭਰਾਵਾਂ ਮਨਮੋਹਨ ਵਾਰਿਸ ਤੇ ਸੰਗਤਾਰ ਹੀਰ ਦੇ ਨਾਲ ਮਿਲ ਕੇ ਹੀ ਕੰਮ ਕਰਨਾ ਪਸੰਦ ਕਰਦੇ ਹਨ। ਇਨ੍ਹਾਂ ਭਰਾਵਾਂ ਦੀ ਤਿਕੜੀ ਨੇ ਹਮੇਸ਼ਾ ਹੀ ਇੰਡਸਟਰੀ ਨੂੰ ਸਾਫ ਸੁਥਰੇ ਤੇ ਸੱਭਿਆਚਾਰਕ ਗਾਣੇ ਦਿੱਤੇ ਹਨ।