Karan Aujla: ਕਰਨ ਔਜਲਾ ਦੇ ਵਿਆਹ ਦੀ ਖਬਰ ਨਿਕਲੀ ਝੂਠੀ? ਗਾਇਕ ਨੇ ਖੁਦ ਸੋਸ਼ਲ ਮੀਡੀਆ 'ਤੇ ਕਹੀ ਇਹ ਗੱਲ
Karan Aujla Marriage: ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਖੁਦ ਇਹ ਬੋਲਦਾ ਸੁਣਿਆ ਜਾ ਸਕਦਾ ਹੈ ਕਿ ਉਸ ਦੇ ਵਿਆਹ ਦੀ ਖਬਰ ਮੀਡੀਆ ਨੇ ਉਡਾਈ ਹੈ। ਦੇਖੋ ਇਹ ਵੀਡੀਓ:
Karan Aujla Condemns His Marriage Rumours: ਪੰਜਾਬੀ ਗਾਇਕ ਕਰਨ ਔਜਲਾ ਅਕਸਰ ਹੀ ਲਾਈਮਲਾਈਟ 'ਚ ਰਹਿੰਦਾ ਹੈ। ਹਾਲ ਹੀ 'ਚ ਉਸ ਨੇ ਆਪਣੀ ਈਪੀ ਯਾਨਿ ਮਿੰਨੀ ਐਲਬਮ ਰਿਲੀਜ਼ ਕੀਤੀ ਹੈ। ਪਰ ਗਾਇਕੀ ਤੋਂ ਜ਼ਿਆਦਾ ਕਰਨ ਔਜਲਾ ਆਪਣੀ ਪਰਸਨਲ ਲਾਈਫ ਨੂੰ ਲੈਕੇ ਚਰਚਾ ਵਿੱਚ ਰਹਿੰਦਾ ਹੈ।
ਇਹ ਵੀ ਪੜ੍ਹੋ: ਸਪਨਾ ਚੌਧਰੀ ਦੇ ਖਿਲਾਫ ਦਾਜ ਲਈ ਤੰਗ ਪਰੇਸ਼ਾਨ ਕਰਨ ਦਾ ਕੇਸ ਦਰਜ, ਭਾਬੀ ਨੇ ਲਾਇਆ ਗੱਡੀ ਮੰਗਣ ਦਾ ਇਲਜ਼ਾਮ
ਹਾਲ ਹੀ 'ਚ ਖਬਰਾਂ ਆਉਣ ਲੱਗੀਆਂ ਸੀ ਕਿ ਕਰਨ ਔਜਲਾ ਵਿਆਹ ਕਰਨ ਜਾ ਰਿਹਾ ਹੈ। ਪਿਛਲੇ ਸਾਲ ਕਰਨ ਦੀ ਮੰਗੇਤਰ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ਦੌਰਾਨ ਵਿਆਹ ਦੀ ਤਰੀਕ ਦਾ ਵੀ ਖੁਲਾਸਾ ਹੋਇਆ ਸੀ। ਪਰ ਕਰਨ ਔਜਲਾ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਗਲਤ ਕਰਾਰ ਦਿੱਤਾ ਹੈ।
ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਖੁਦ ਇਹ ਬੋਲਦਾ ਸੁਣਿਆ ਜਾ ਸਕਦਾ ਹੈ ਕਿ ਉਸ ਦੇ ਵਿਆਹ ਦੀ ਖਬਰ ਮੀਡੀਆ ਨੇ ਉਡਾਈ ਹੈ। ਦੇਖੋ ਇਹ ਵੀਡੀਓ:
ਇਹ ਵੀ ਪੜ੍ਹੋ: ਐਮੀ ਵਿਰਕ ਨੇ ਮਨਾਇਆ ਧੀ ਦਿਲਨਾਜ਼ ਦਾ ਤੀਜਾ ਜਨਮਦਿਨ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ
View this post on Instagram
ਕਾਬਿਲੇਗ਼ੌਰ ਹੈ ਕਿ ਜਦੋਂ ਪਿਛਲੇ ਸਾਲ ਕਰਨ ਔਜਲਾ ਦੀ ਮੰਗੇਤਰ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਤਾਂ ਇਸੇ ਦੌਰਾਨ 3 ਫਰਵਰੀ 2023 ਦੀ ਤਰੀਕ ਵੀ ਸਾਹਮਣੇ ਆਈ ਸੀ। ਜਿਸ ਨੂੰ ਦੇਖ ਸਭ ਇਹੀ ਅੰਦਾਜ਼ਾ ਲਗਾ ਰਹੇ ਸੀ ਕਿ ਸ਼ਾਇਦ ਕਰਨ ਦਾ ਔਜਲਾ ਦਾ ਵਿਆਹ 3 ਫਰਵਰੀ ਨੂੰ ਹੈ। ਪਰ ਹੁਣ ਗਾਇਕ ਨੇ ਖੁਦ ਲਾਈਵ ਹੋ ਕੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ। ਕਰਨ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਸ ਦੀ ਹਾਲ ਹੀ 'ਚ ਈਪੀ 'ਫੋਰ ਯੂ' ਰਿਲੀਜ਼ ਹੋਈ ਹੈ। ਇਸ ਦੇ ਗੀਤਾਂ ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਦੀ ਫਿਲਮ 'ਵਾਰਨਿੰਗ 2' ਦੀ ਸ਼ੂਟਿੰਗ ਸ਼ੁਰੂ, ਦੇਖੋ ਤਸਵੀਰਾਂ