Karan Aujla: ਪੰਜਾਬ ਦੇ ਹਾਲਾਤ 'ਤੇ ਬੋਲੇ ਕਰਨ ਔਜਲਾ, ਪੋਸਟ ਸ਼ੇਅਰ ਕਰ ਕਿਹਾ- ਪੰਜਾਬ ਦੀਆਂ ਮਾਵਾਂ ਦਾ ਕੀ ਕਸੂਰ?
Karan Aujla On Punjab Crisis: ਇੰਨੀਂ ਦਿਨੀਂ ਪੰਜਾਬ 'ਚ ਹਾਲਾਤ ਮਾੜੇ ਬਣੇ ਹੋਏ ਹਨ। ਇਸ ਨੂੰ ਲੈਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕਾਫੀ ਚਿੰਤਾ ਜਤਾ ਰਹੇ ਹਨ। ਕਰਨ ਔਜਲਾ ਨੇ ਪੰਜਾਬ ਦੇ ਹਾਲਾਤ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ
Karan Aujla Social Media Post: ਪੰਜਾਬੀ ਸਿੰਗਰ ਕਰਨ ਔਜਲਾ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਔਜਲਾ ਵਿਆਹ ਦੇ ਬੰਧਨ 'ਚ ਬੱਝਿਆ ਸੀ। ਇਸ ਦੇ ਨਾਲ ਨਾਲ ਉਸ ਦੀ ਈਪੀ (ਛੋਟੀ ਐਲਬਮ) 'ਫੋਰ ਯੂ' ਵੀ ਕਾਫੀ ਹਿੱਟ ਜਾ ਰਹੀ ਹੈ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਦੇ ਪਾਲਤੂ ਕੁੱਤੇ ਜੈਕੀ ਦਾ ਹੋਇਆ ਦੇਹਾਂਤ, ਗਾਇਕ ਨੇ ਤਸਵੀਰਾਂ ਕੀਤੀਆਂ ਸ਼ੇਅਰ
View this post on Instagram
ਇਸ ਦੇ ਨਾਲ ਨਾਲ ਇੰਨੀਂ ਦਿਨੀਂ ਪੰਜਾਬ 'ਚ ਹਾਲਾਤ ਮਾੜੇ ਬਣੇ ਹੋਏ ਹਨ। ਇਸ ਨੂੰ ਲੈਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕਾਫੀ ਚਿੰਤਾ ਜਤਾ ਰਹੇ ਹਨ। ਹਾਲ ਹੀ ਚ ਨੀਰੂ ਬਾਜਵਾ ਨੇ ਆਪਣੀ ਫਿਲਮ 'ਚੱਲ ਜਿੰਦੀਏ' ਦੀ ਰਿਲੀਜ਼ ਡੇਟ ਮੁਲਤਵੀ ਕੀਤੀ ਸੀ। ਹੁਣ ਕਰਨ ਔਜਲਾ ਨੇ ਪੰਜਾਬ ਦੇ ਹਾਲਾਤ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ।
ਕਰਨ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੋਸਟ ਸ਼ੇਅਰ ਕਰ ਕਿਹਾ, 'ਬਿਨਾਂ ਸੋਚੇ ਤੁਰੀਆ ਨੂੰ ਨੇੜੇ ਕੀ ਤੇ ਦੂਰ ਕੀ... ਪਹਿਲਾਂ ਦੁੱਖ ਭੁੱਲਿਆ ਨੀ, ਹੋਰ ਹੋਣਾ ਚੂਰ ਕੀ... ਉਨੂੰ ਹੀ ਪਤਾ ਹੁੰਦਾ ਜਿਹੜਾ ਹੁੰਦਾ, ਮਜ਼ਬੂਰ ਕੀ... ਪੰਜਾਬ ਤੇ ਪੰਜਾਬ ਦੀਆਂ ਮਾਵਾਂ ਦਾ ਕਸੂਰ ਕੀ ?'
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਕਰਨ ਔਜਲਾ ਦਾ ਨਾਂ ਕਾਫੀ ਜ਼ਿਆਂਦਾ ਸੁਰਖੀਆਂ 'ਚ ਰਿਹਾ ਹੈ। ਉਸ ਨੇ 2 ਮਾਰਚ ਨੂੰ ਆਪਣੇ ਲੰਬੇ ਸਮੇਂ ਦੀ ਗਰਲਫਰੈਂਡ ਪਲਕ ਨਾਲ ਵਿਆਹ ਕਰਾਇਆ ਹੈ। ਇਸ ਦੇ ਨਾਲ ਨਾਲ ਔਜਲਾ ਨੇ ਹਾਲ ਹੀ 'ਚ ਅਨੁਪਮਾ ਚੋਪੜਾ ਨੂੰ ਇੰਟਰਵਿਊ ਦਿੱਤੀ ਸੀ, ਜਿਸ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਸਿੱਧੂ ਦੇ ਮਰਨ ਤੋਂ ਪਹਿਲਾਂ ਕਰਨ ਦੀ ਉਸ ਨਾਲ ਫੋਨ 'ਤੇ ਗੱਲ ਹੋਈ ਤੇ ਦੋਵਾਂ ਨੇ ਆਪਸੀ ਗਿਲੇ ਸ਼ਿਕਵੇ ਤੇ ਗਲਤਫਹਿਮੀਆਂ ਦੂਰ ਕੀਤੀਆਂ।