(Source: ECI/ABP News)
Karan Aujla: ਸਿੱਧੂ ਮੂਸੇਵਾਲਾ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲਿਆ ਕਰਨ ਔਜਲਾ, ਕਿਹਾ- ਸਿੱਧੂ ਦੀ ਮੌਤ ਤੋਂ ਪਹਿਲਾਂ...
Karan Aujla Sidhu Moose Wala: ਕਰਨ ਔਜਲਾ ਨੇ ਕਿਹਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਦੇਖਣ ਦਾ ਮੇਰਾ ਨਜ਼ਰੀਆ ਬਿਲਕੁਲ ਬਦਲ ਗਿਆ ਹੈ। ਜੋ ਕੁੱਝ ਵੀ ਸਿੱਧੂ ਤੇ ਉਸ ਦੇ ਪਰਿਵਾਰ ਨਾਲ ਹੋਇਆ, ਉਸ ਤੋਂ ਬਾਅਦ ਮੇਰੀ ਸੋਚ ਬਦਲ ਗਈ ਹੈ।

Karan Aujla On SIdhu Moose Wala: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਨੂੰ ਕੁੱਝ ਹੀ ਦਿਨ ਬਾਕੀ ਹਨ। ਉਸ ਦੀ ਮੌਤ ਨੂੰ ਇੱਕ ਸਾਲ ਹੋਣ ਵਾਲਾ ਹੈ, ਪਰ ਉਹ ਅੱਜ ਵੀ ਆਪਣੇ ਕਰੀਬੀਆਂ ਤੇ ਚਾਹੁਣ ਵਾਲਿਆਂ ਦੀਆਂ ਯਾਦਾਂ ਵਿੱਚ ਜ਼ਿੰਦਾ ਹੈ। ਪੰਜਾਬੀ ਗਾਇਕ ਕਰਨ ਔਜਲਾ ਤੇ ਸਿੱਧੂ ਵਿਚਾਲੇ ਵਿਵਾਦ ਬਾਰੇ ਤਾਂ ਸਭ ਜਾਣਦੇ ਸੀ। ਸਿੱਧੂ ਦੀ ਮੌਤ ਤੋਂ ਬਾਅਦ ਹੁਣ ਕਰਨ ਔਜਲਾ ਨੇ ਪਹਿਲੀ ਵਾਰ ਖੁੱਲ੍ਹ ਕੇ ਉਸ ਦੇ ਬਾਰੇ ਗੱਲ ਕੀਤੀ ਹੈ।
ਇਹ ਵੀ ਪੜ੍ਹੋ: ਆਮਿਰ ਖਾਨ ਨੇ ਪੰਜ ਸਾਲਾਂ 'ਚ ਦਿੱਤੀਆਂ 2 ਸੁਪਰ ਫਲਾਪ ਫਿਲਮਾਂ, ਫਿਰ ਵੀ 1500 ਕਰੋੜ ਜਾਇਦਾਦ ਦੇ ਮਾਲਕ
ਹਾਲ ਹੀ 'ਚ ਕਰਨ ਔਜਲਾ ਨੇ ਇੱਕ ਇੰਟਰਵਿਊ ਦਿੱਤੀ ਹੈ। ਇਸ ਦੌਰਾਨ ਕਰਨ ਔਜਲਾ ਨੇ ਕਿਹਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਦੇਖਣ ਦਾ ਮੇਰਾ ਨਜ਼ਰੀਆ ਬਿਲਕੁਲ ਬਦਲ ਗਿਆ ਹੈ। ਜੋ ਕੁੱਝ ਵੀ ਸਿੱਧੂ ਤੇ ਉਸ ਦੇ ਪਰਿਵਾਰ ਨਾਲ ਹੋਇਆ, ਉਸ ਤੋਂ ਬਾਅਦ ਮੇਰੀ ਸੋਚ ਬਦਲ ਗਈ ਹੈ।
View this post on Instagram
ਕਰਨ ਔਜਲਾ ਨੇ ਅੱਗੇ ਕਿਹਾ, 'ਸਿੱਧੂ ਦੇ ਮਰਨ ਤੋਂ ਪਹਿਲਾਂ ਅਸੀਂ ਫੋਨ ਤੇ ਗੱਲ ਕੀਤੀ ਸੀ ਅਤੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਤੇ ਗਲਤਫਹਿਮੀਆਂ ਖਤਮ ਕੀਤੀਆਂ ਸੀ। ਚੰਗਾ ਹੋਇਆ ਕਿ ਉਸ ਦੇ ਮਰਨ ਤੋਂ ਪਹਿਲਾਂ ਸਭ ਕਲੀਅਰ ਹੋਇਆ, ਨਹੀਂ ਤਾਂ ਮੈਨੂੰ ਸਾਰੀ ਜ਼ਿੰਦਗੀ ਮਲਾਲ ਰਹਿਣਾ ਸੀ।' ਅੱਗੇ ਔਜਲਾ ਨੇ ਕਿਹਾ, 'ਸਿੱਧੂ ਦੀ ਮੌਤ ਤੋਂ ਬਾਅਦ ਮੈਂ ਉਸ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ ਸੀ, ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਸੀ। ਮੈਂ ਉਨ੍ਹਾਂ ਨੂੰ ਅੱਗੋਂ ਕਿਹਾ ਕਿ ਮੈਂ ਤੁਹਾਡਾ ਦੂਜਾ ਪੁੱਤਰ ਹਾਂ, ਜੇ ਤੁਹਾਨੂੰ ਮੇਰੇ ਤੋਂ ਕਿਸੇ ਵੀ ਮਦਦ ਦੀ ਲੋੜ ਹੋਵੇ, ਤਾਂ ਹਮੇਸ਼ਾ ਹਾਜ਼ਰ ਹਾਂ।' ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਮੀਡੀਆ 'ਚ ਇਹ ਗੱਲਾਂ ਕਾਫੀ ਉੱਡਦੀਆਂ ਹੁੰਦੀਆਂ ਸੀ ਕਿ ਸਿੱਧੂ ਤੇ ਕਰਨ ਔਜਲਾ ਦੀ ਦੁਸ਼ਮਣੀ ਹੈ, ਪਰ ਹੁਣ ਕਰਨ ਨੇ ਖੁਦ ਹੀ ਸਭ ਕਲੀਅਰ ਕਰ ਦਿੱਤਾ ਹੈ। ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮਨਾਈ ਜਾਣੀ ਹੈ। ਇਸ ਦਾ ਖੁਲਾਸਾ ਖੁਦ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਕੀਤਾ ਸੀ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਖਾਣਾ ਬਣਾਉਣ 'ਚ ਹਨ ਐਕਸਪਰਟ, ਯਕੀਨ ਨਹੀਂ ਤਾਂ ਦੇਖ ਲਓ ਇਹ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
