(Source: ECI/ABP News)
Karan Aujla: ਕਰਨ ਔਜਲਾ ਦੇ ਦੋ ਗਾਣੇ On Top ਤੇ WYTB ਇਕੱਠੇ ਹੋਏ ਰਿਲੀਜ਼, ਦਰਸ਼ਕਾਂ ਨੂੰ ਆ ਰਹੇ ਖੂਬ ਪਸੰਦ
Karan Aujla Songs: ਕਰਨ ਔਜਲਾ ਦੇ ਦੋ ਗੀਤ ਇਕੱਠਿਆਂ ਰਿਲੀਜ਼ ਹੋਏ। ਇਨ੍ਹਾਂ ’ਚੋਂ ਇਕ ਗੀਤ ‘ਔਨ ਟੌਪ’ ਕਰਨ ਔਜਲਾ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ, ਦੂਜਾ ਗੀਤ ‘ਡਬਲਯੂ. ਵਾਈ. ਟੀ. ਬੀ.’ ਰਿਹਾਨ ਰਿਕਾਰਡਸ ਦੇ ਚੈਨਲ ’ਤੇ ਰਿਲੀਜ਼ ਕੀਤਾ ਗਿਆ

Karan Aujla New Songs: ਕਰਨ ਔਜਲਾ ਦੇ ਬੀਤੇ ਦਿਨੀਂ 25 ਨਵੰਬਰ ਨੂੰ ਦੋ ਗੀਤ ਇਕੱਠਿਆਂ ਰਿਲੀਜ਼ ਹੋਏ ਹਨ। ਇਨ੍ਹਾਂ ’ਚੋਂ ਇਕ ਗੀਤ ‘ਔਨ ਟੌਪ’ ਕਰਨ ਔਜਲਾ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ, ਉਥੇ ਦੂਜਾ ਗੀਤ ‘ਡਬਲਯੂ. ਵਾਈ. ਟੀ. ਬੀ.’ ਰਿਹਾਨ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ‘ਔਨ ਟੌਪ’ ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਹੁਣ ਤਕ ਯੂਟਿਊਬ ’ਤੇ 4.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਕਰਨ ਔਜਲਾ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਦੂਜਾ ਗੀਤ ਹੈ। ਇਸ ਤੋਂ ਪਹਿਲਾਂ ‘ਸ਼ੀਸ਼ਾ’ ਗੀਤ ਕਰਨ ਔਜਲਾ ਨੇ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਸੀ।
View this post on Instagram
‘ਔਨ ਟੌਪ’ ਗੀਤ ਨੂੰ ਯਿਆ ਪਰੂਫ ਨੇ ਮਿਊਜ਼ਿਕ ਦਿੱਤਾ ਹੈ ਤੇ ਇਸ ਦੀ ਵੀਡੀਓ ਕਰਨ ਮੱਲ੍ਹੀ ਨੇ ਬਣਾਈ ਹੈ, ਜਿਸ ਦੀ ਵੀਡੀਓ ਆਸਪੈਕਟ ਰੇਸ਼ੋ ਬਾਕੀ ਵੀਡੀਓਜ਼ ਨਾਲੋਂ ਵੱਖਰੀ ਹੈ।
ਦੂਜੇ ਗੀਤ ‘ਡਬਲਯੂ. ਵਾਈ. ਟੀ. ਬੀ.’ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਯੂਟਿਊਬ ’ਤੇ 4.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਯੂਟਿਊਬ ’ਤੇ ਚੌਥੇ ਨੰਬਰ ’ਤੇ ਟਰੈਂਡ ਵੀ ਕਰ ਰਿਹਾ ਹੈ।
ਇਸ ਗੀਤ ਨੂੰ ਵੀ ਮਿਊਜ਼ਿਕ ਯਿਆ ਪਰੂਫ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਵੀ ਕਰਨ ਮੱਲ੍ਹੀ ਵਲੋਂ ਬਣਾਈ ਗਈ ਹੈ, ਜੋ ਬੇਹੱਦ ਵੱਖਰੇ ਕੰਸੈਪਟ ਨੂੰ ਫਾਲੋਅ ਕਰਦੀ ਹੈ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਭੈਣਾਂ ਰੁਬੀਨਾ ਤੇ ਸਬਰੀਨਾ ਨਾਲ ਸ਼ੇਅਰ ਕੀਤੀ ਤਸਵੀਰ, ਕਿਹਾ- ਮੇਰੀਆਂ ਸਪੋਰਟ ਸਿਸਟਮ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
