Mankirt Aulakh: ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦਾ ਵੀਡੀਓ ਕੀਤਾ ਸ਼ੇਅਰ, ਕਿਹਾ- ਦੇਬੀ ਬਾਈ ਵਾਂਗ ਨੀ ਕੋਈ ਲਿਖ ਸਕਦਾ
Debi Makhsoospuri Mankirt Aulakh: ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਦੇਬੀ ਮਖਸੂਸਪੁਰੀ ਸ਼ਾਇਰੀ ਕਰਦੇ ਨਜ਼ਰ ਆ ਰਹੇ ਹਨ। ਮਨਕੀਰਤ ਨੇ ਇਹ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ
Mankirt Aualkh Debi Makhsoospuri: ਪੰਜਾਬੀ ਗਾਇਕ ਤੇ ਲੇਖਕ ਦੇਬੀ ਮਖਸੂਸਪੁਰੀ ਆਪਣੀ ਸਾਫ਼ ਸੁਥਰੀ ਗਾਇਕੀ ਤੇ ਅਰਥ ਭਰਪੂਰ ਸ਼ਾਇਰੀ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਅੱਜ ਵੀ ਹਰ ਉਮਰ ਦੇ ਲੋਕਾਂ `ਚ ਉਨ੍ਹਾਂ ਦੇ ਗਾਣਿਆਂ ਦਾ ਕਰੇਜ਼ ਹੈ। ਇੱਥੋਂ ਤੱਕ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਮਖਸੂਸਪੁਰੀ ਦੀ ਇੱਜ਼ਤ ਕਰਦੇ ਹਨ।
ਪੰਜਾਬੀ ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਦੇਬੀ ਮਖਸੂਸਪੁਰੀ ਸ਼ਾਇਰੀ ਕਰਦੇ ਨਜ਼ਰ ਆ ਰਹੇ ਹਨ। ਮਨਕੀਰਤ ਨੇ ਇਹ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ।
ਵੀਡੀਓ ਸ਼ੇਅਰ ਕਰਦਿਆਂ ਔਲਖ ਨੇ ਕੈਪਸ਼ਨ `ਚ ਲਿਖਿਆ, "ਦੇਬੀ ਬਾਈ ਵਰਗੀ ਲਿਖਣੀ ਨੀ ਹੋਈ ਕਿਸੇ ਦੀ ਅੱਜ ਤੱਕ!! ਛੋਟਿਆਂ ਹੁੰਦਿਆਂ ਗਾਇਕੀ ਸ਼ੁਰੂ ਕੀਤੀ ਸੀ ਮੈਂ, ਖੁਸ਼ ਹੋ ਕੇ ਗਾਣੇ ਹਮੇਸ਼ਾ ਦੇਬੀ ਬਾਈ ਦੇ ਹੀ ਗਾਏ। ਜਿੱਥੇ ਵੀ ਗਾਉਣ ਦਾ ਮੌਕਾ ਮਿਲਦਾ, ਦੇਬੀ ਬਾਈ ਦੀ ਸ਼ਾਇਰੀ ਤੇ ਗੀਤ ਗਾਉਂਦਾ। ਹਮੇਸ਼ਾ ਤੁਹਾਡਾ ਇੱਜ਼ਤ ਕਰਦਾ ਰਹਾਂਗਾ ਦੇਬੀ ਬਾਈ।"
View this post on Instagram
ਮਨਕੀਰਤ ਔਲਖ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਭਾਰਤ ਵਿੱਚ ਹਨ। ਉਹ ਆਪਣੀ ਆਉਣ ਵਾਲੀ ਫ਼ਿਲਮ `ਬਰਾਊਨ ਬੁਆਏਜ਼` ਦੀ ਸ਼ੂਟਿੰਗ `ਚ ਬਿਜ਼ੀ ਹਨ। ਇਸ ਤੋਂ ਇਲਾਵਾ ਹਾਲ ਹੀ `ਚ ਮਨਕੀਰਤ ਨੇ ਦਿੱਲੀ `ਚ ਲਾਈਵ ਸ਼ੋਅ ਵੀ ਕੀਤਾ ਸੀ।