(Source: ECI/ABP News)
Mankirt Aulakh: ਮਨਕੀਰਤ ਔਲਖ ਨੇ ਪੁੱਤਰ ਇਮਤਿਆਜ਼ ਸਿੰਘ ਨਾਲ ਸਾਂਝੀ ਕੀਤੀ ਤਸਵੀਰ, ਫ਼ੈਨਜ਼ ਨੇ ਦਿੱਤਾ ਪਿਆਰ
Mankirt Aulakh: ਮਨਕੀਰਤ ਔਲਖ ਨੇ ਤਾਜ਼ਾ ਪੋਸਟ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪੁੱਤਰ ਇਮਤਿਆਜ਼ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ ਤੇ 1 ਘੰਟੇ `ਚ ਹੀ 1 ਲੱਖ ਲਾਈਕ ਆ ਗਏ
![Mankirt Aulakh: ਮਨਕੀਰਤ ਔਲਖ ਨੇ ਪੁੱਤਰ ਇਮਤਿਆਜ਼ ਸਿੰਘ ਨਾਲ ਸਾਂਝੀ ਕੀਤੀ ਤਸਵੀਰ, ਫ਼ੈਨਜ਼ ਨੇ ਦਿੱਤਾ ਪਿਆਰ punjabi singer mankirt aulakh shares picture with his son goes viral on social media Mankirt Aulakh: ਮਨਕੀਰਤ ਔਲਖ ਨੇ ਪੁੱਤਰ ਇਮਤਿਆਜ਼ ਸਿੰਘ ਨਾਲ ਸਾਂਝੀ ਕੀਤੀ ਤਸਵੀਰ, ਫ਼ੈਨਜ਼ ਨੇ ਦਿੱਤਾ ਪਿਆਰ](https://feeds.abplive.com/onecms/images/uploaded-images/2022/09/03/20883830b1833aa81cf694f3248abe9c1662190350226469_original.jpg?impolicy=abp_cdn&imwidth=1200&height=675)
Mankirt Aulakh Imtiyaz Singh Aulakh: ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਖੂਬ ਲਾਈਮਲਾਈਟ ਬਟੋਰ ਰਹੇ ਹਨ। ਹਾਲ ਹੀ `ਚ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਖੁਲਾਸੇ ਕੀਤੇ ਸੀ। ਇਸ ਇੰਟਰਵਿਊ ਦੌਰਾਨ ਮਨਕੀਰਤ ਨੇ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹ ਪੰਜਾਬ ਛੱਡ ਕੇ ਵਿਦੇਸ਼ ਇਸ ਲਈ ਨਹੀਂ ਗਏ ਸੀ ਕਿ ਉਨ੍ਹਾਂ ਨੂੰ ਕੋਈ ਡਰ ਸੀ, ਬਲਕਿ ਇਸ ਲਈ ਗਏ ਸੀ ਕਿਉਂਕਿ ਉਨ੍ਹਾਂ ਦੀ ਵਾਈਫ਼ ਨੌ ਮਹੀਨਿਆਂ ਦੀ ਗਰਭਵਤੀ ਸੀ। 21 ਜੂਨ ਨੂੰ ਉਨ੍ਹਾਂ ਦੇ ਘਰ ਬੇਟੇ ਇਮਤਿਆਜ਼ ਸਿੰਘ ਔਲਖ ਨੇ ਜਨਮ ਲਿਆ ਸੀ।
ਉਸ ਤੋਂ ਬਾਅਦ ਤੋਂ ਹੀ ਮਨਕੀਰਤ ਲਗਾਤਾਰ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਮਨਕੀਰਤ ਔਲਖ ਨੇ ਤਾਜ਼ਾ ਪੋਸਟ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪੁੱਤਰ ਇਮਤਿਆਜ਼ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ ਤੇ 1 ਘੰਟੇ `ਚ ਹੀ 1 ਲੱਖ ਲਾਈਕ ਆ ਗਏ। ਉਨ੍ਹਾਂ ਦੇ ਫ਼ੈਨਜ਼ ਤੇ ਚਾਹੁਣ ਵਾਲੇ ਉਨ੍ਹਾਂ ਦੀ ਇਸ ਤਸਵੀਰ ਤੇ ਖੂਬ ਕਮੈਂਟ ਕਰ ਰਹੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਇਹ ਤਸਵੀਰ ਫ਼ੈਨਜ਼ ਨੂੰ ਕਿੰਨੀ ਪਸੰਦ ਆ ਰਹੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿਵਾਦਾਂ `ਚ ਆ ਗਏ ਸੀ। ਉਨ੍ਹਾਂ ਤੇ ਮੂਸੇਵਾਲਾ ਦੇ ਕਤਲ `ਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ ਸੀ। ਬਾਅਦ ਵਿੱਚ ਏਜੀਟੀਐਫ਼ ਚੀਫ਼ ਪ੍ਰਮੋਦ ਬਾਨ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿਤੀ ਸੀ। ਇਸ ਤੋਂ ਬਾਅਦ ਬੰਬੀਹਾ ਗੈਂਗ ਵੱਲੋਂ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ। ਜਿਸ ਤੋਂ ਬਾਅਦ ਮਨਕੀਰਤ ਔਲਖ ਵਿਦੇਸ਼ ਚਲੇ ਗਏ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)