(Source: ECI | ABP NEWS)
Chandigarh News: ਚੰਡੀਗੜ੍ਹ 'ਚ 19-20 ਤਰੀਕ ਨੂੰ ਲੈ ਅਲਰਟ ਜਾਰੀ, ਜਾਣੋ ਲੋਕਾਂ ਨੂੰ ਕਿਉਂ ਹੋਏਗੀ ਪਰੇਸ਼ਾਨੀ ?
Chandigarh News: ਸਰਦੀਆਂ ਦੇ ਮੌਸਮ ਵਿੱਚ ਗਰਮੀ ਦੇ ਅਹਿਸਾਸ ਹੋਣ ਤੋਂ ਬਾਅਦ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ। ਦੱਸ ਦੇਈਏ ਕਿ ਇਸਦੇ ਚੱਲਦੇ ਸੋਮਵਾਰ ਨੂੰ ਚੰਡੀਗੜ੍ਹ ਨੇ ਉੱਤਰੀ ਭਾਰਤ ਵਿੱਚ ਚੌਥਾ ਸਭ ਤੋਂ ਗਰਮ ਦਿਨ ਦੇਖਿਆ।

Chandigarh News: ਸਰਦੀਆਂ ਦੇ ਮੌਸਮ ਵਿੱਚ ਗਰਮੀ ਦੇ ਅਹਿਸਾਸ ਹੋਣ ਤੋਂ ਬਾਅਦ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ। ਦੱਸ ਦੇਈਏ ਕਿ ਇਸਦੇ ਚੱਲਦੇ ਸੋਮਵਾਰ ਨੂੰ ਚੰਡੀਗੜ੍ਹ ਨੇ ਉੱਤਰੀ ਭਾਰਤ ਵਿੱਚ ਚੌਥਾ ਸਭ ਤੋਂ ਗਰਮ ਦਿਨ ਦੇਖਿਆ। ਸਵੇਰ ਤੋਂ ਹੀ ਸਾਫ਼ ਅਸਮਾਨ ਵਿੱਚ ਸੂਰਜ ਨਿਕਲਣ ਕਾਰਨ ਦਿਨ ਭਰ ਠੰਢ ਦਾ ਅਹਿਸਾਸ ਗਾਇਬ ਹੋ ਗਿਆ। ਚੰਗੀ ਧੁੱਪ ਤੋਂ ਬਾਅਦ, ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 27.9 ਡਿਗਰੀ ਦਰਜ ਕੀਤਾ ਗਿਆ। ਇਸ ਮਹੀਨੇ ਦੂਜੀ ਵਾਰ ਸ਼ਹਿਰ ਦਾ ਤਾਪਮਾਨ 27.9 ਡਿਗਰੀ ਤੱਕ ਪਹੁੰਚ ਗਿਆ ਹੈ। ਸੋਮਵਾਰ ਨੂੰ, ਸਿਰਫ਼ ਦਿੱਲੀ, ਫਰੀਦਾਬਾਦ ਅਤੇ ਰੂਪਨਗਰ ਵਿੱਚ ਚੰਡੀਗੜ੍ਹ ਨਾਲੋਂ ਵੱਧ ਤਾਪਮਾਨ ਰਿਹਾ। ਘੱਟੋ-ਘੱਟ ਤਾਪਮਾਨ 9.6 ਡਿਗਰੀ ਦਰਜ ਕੀਤਾ ਗਿਆ।
19 ਅਤੇ 20 ਨੂੰ ਮੀਂਹ ਪੈਣ ਦੀ ਸੰਭਾਵਨਾ
ਲੰਬੇ ਸਮੇਂ ਤੱਕ ਮੀਂਹ ਨਾ ਪੈਣ ਤੋਂ ਬਾਅਦ, 19 ਅਤੇ 20 ਤਰੀਕ ਨੂੰ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਾਰ, ਵੈਸਟਰਨ ਡਿਸਟਰਬੈਂਸ ਬਹੁਤ ਕਮਜ਼ੋਰ ਹੋਣ ਕਾਰਨ, ਪਹਾੜਾਂ ਵਿੱਚ ਬਰਾਬਰ ਬਰਫ਼ਬਾਰੀ ਹੋਈ ਹੈ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ ਹੈ। ਹੁਣ, ਮੌਸਮ ਵਿਭਾਗ 19 ਤੋਂ 23 ਤਰੀਕ ਤੱਕ ਲਗਾਤਾਰ ਦੋ ਵੈਸਟਰਨ ਡਿਸਟਰਬੈਂਸ ਦੀ ਭਵਿੱਖਬਾਣੀ ਕਰ ਰਿਹਾ ਹੈ। ਇਸ ਕਾਰਨ, 19 ਅਤੇ 20 ਤਰੀਕ ਨੂੰ ਮੀਂਹ ਪੈ ਸਕਦਾ ਹੈ। ਮੰਗਲਵਾਰ ਰਾਤ ਤੋਂ ਹੀ ਸ਼ਹਿਰ ਦੇ ਮੌਸਮ ਵਿੱਚ ਬਦਲਾਅ ਦੇ ਸੰਕੇਤ ਮਿਲਣਗੇ। ਬੱਦਲਵਾਈ ਵਾਲੇ ਮੌਸਮ ਅਤੇ ਤੇਜ਼ ਹਵਾਵਾਂ ਦੇ ਵਿਚਕਾਰ 2 ਦਿਨ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ, 21 ਤੋਂ 23 ਫਰਵਰੀ ਤੱਕ ਸ਼ਹਿਰ ਵਿੱਚ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre: Punjab News: 116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
Read MOre: Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Read MOre: Punjab News: ਸਰਪੰਚ ਦੀ ਸ਼ਰਮਨਾਕ ਕਰਤੂਤ, ਨਾਬਾਲਗ ਨਾਲ ਕੀਤਾ ਬਲਾਤਕਾਰ; ਇੰਝ ਬਣਾਇਆ ਹਵਸ ਦਾ ਸ਼ਿਕਾਰ





















