Master Saleem: ਗਾਇਕ ਮਾਸਟਰ ਸਲੀਮ ਆਸਟਰੇਲੀਆ 'ਚ ਵਧਾਇਆ ਪੰਜਾਬੀਆਂ ਦਾ ਮਾਣ, ਇਸ ਖਾਸ ਐਵਾਰਡ ਨਾਲ ਹੋਏ ਸਨਮਾਨਤ
Master Saleem Best Sufi Punjabi Singer: ਮਾਸਟਰ ਸਲੀਮ ਨੂੰ ਲੈਕੇ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਖੁਸ਼ ਹੋ ਜਾਣਗੇ। ਮਾਸਟਰ ਸਲੀਮ ਨੇ ਆਸਟਰੇਲੀਆ ਵਿੱਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Master Saleem Best Sufi Punjabi Singer Award: ਗਾਇਕ ਮਾਸਟਰ ਸਲੀਮ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਅਲੱਗ ਮੁਕਾਮ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਮਾਸਟਰ ਸਲੀਮ ਨੂੰ ਖਾਸ ਕਰਕੇ ਉਨ੍ਹਾਂ ਦੀ ਸੁਰੀਲੀ ਆਵਾਜ਼ ਤੇ ਸੂਫੀਆਨਾ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਮਾਸਟਰ ਸਲੀਮ ਕਈ ਨੈਗਟਿਵ ਕਾਰਨਾਂ ਕਰਕੇ ਸੁਰਖੀਆਂ 'ਚ ਰਹੇ।
ਪਰ ਹੁਣ ਮਾਸਟਰ ਸਲੀਮ ਨੂੰ ਲੈਕੇ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਖੁਸ਼ ਹੋ ਜਾਣਗੇ। ਮਾਸਟਰ ਸਲੀਮ ਨੇ ਆਸਟਰੇਲੀਆ ਵਿੱਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਨੂੰ ਪਾਰਲੀਮੈਂਟ ਆਫ ਵਿਕਟੋਰੀਆ ਯਾਨਿ ਆਸਟਰੇਲੀਆ ਦੀ ਸੰਸਦ ਵੱਲੋਂ ਬੈਸਟ ਸੂਫੀ ਗਾਇਕ ਦੇ ਸਨਮਾਨ ਨਾਲ ਨਵਾਜ਼ਿਆ ਗਿਆ ਹੈ। ਮਾਸਟਰ ਸਲੀਮ ਨੇ ਖੁਦ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਐਵਾਰਡ ਨੂੰ ਸਿਰ ਨਾਲ ਲਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਪੋਸਟ ਦੇ ਨਾਲ ਸਪੈਸ਼ਲ ਕੈਪਸ਼ਨ ਪਾ ਕੇ ਧੰਨਵਾਦ ਕੀਤਾ ਹੈ। ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਮਾਸਟਰ ਸਲੀਮ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ। ਉਨ੍ਹਾਂ ਆਪਣੇ ਜ਼ਮਾਨੇ 'ਚ ਟੌਪ ਦੇ ਕਲਾਕਾਰ ਰਹੇ ਹਨ। ਉਹ ਪੰਜਾਬੀ ਇੰਡਸਟਰੀ 'ਚ ਹਾਲੇ ਤੱਕ ਐਕਟਿਵ ਹਨ। ਹਾਲ ਹੀ 'ਚ ਮਾਸਟਰ ਸਲੀਮ ਕਾਫੀ ਜ਼ਿਆਦਾ ਵਿਵਾਦਾਂ 'ਚ ਰਹੇ ਸਨ। ਉਨ੍ਹਾਂ ਨੇ ਚਿੰਤਪੂਰਨੀ ਮੰਦਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿੰਦੂ ਭਾਈਚਾਰੇ ਵੱਲੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।