Ninja: ਗਾਇਕ ਨਿੰਜਾ ਨੇ ਬੇਟੇ ਨਿਸ਼ਾਨ ਨਾਲ ਸ਼ੇਅਰ ਕੀਤੀ ਤਸਵੀਰਾਂ, ਫੈਨਜ਼ ਨੂੰ ਪਸੰਦ ਆਇਆ ਨਿਸ਼ਾਨ ਦਾ ਕਿਊਟ ਅੰਦਾਜ਼
Singer Ninja Baby New Pics: ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨਿੰਜਾ ਨੇ ਬੇਹੱਦ ਪਿਆਰਾ ਕੈਪਸ਼ਨ ਵੀ ਲਿਖਿਆ ਹੈ। ਨਿੰਜਾ ਨੇ ਲਿਖਿਆ, ‘ਇਸ ਦੁਨੀਆ ਪਿਤਾ ਦੇ ਉਸ ਦੇ ਬੱਚੇ ਦੇ ਪਿਆਰ ਤੋਂ ਵੱਧ ਕੋਈ ਹੋਰ ਪਿਆਰ ਨਹੀਂ ਹੋ ਸਕਦਾ।’
Ninja Shares Photos With His Son: ਪੰਜਾਬੀ ਸਿੰਗਰ ਨਿੰਜਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ‘ਚੋਂ ਇੱਕ ਹੈ। ਹਾਲ ਹੀ ‘ਚ ਨਿੰਜਾ ਦੇ ਘਰ ਖੁਸ਼ੀਆਂ ਹਨ। ਉਨ੍ਹਾਂ ਦੀ ਪਤਨੀ ਨੇ ਬੇਟੇ ਨਿਸ਼ਾਨ ਨੂੰ ਹਾਲ ਹੀ ‘ਚ ਜਨਮ ਦਿੱਤਾ ਸੀ। ਨਿੰਜਾ ਅਕਸਰ ਆਪਣੇ ਬੇਟੇ ਨਿਸ਼ਾਨ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਗਾਇਕ ਦੀਆਂ ਉਸ ਦੇ ਪੁੱਤਰ ਨਾਲ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਨਿਸ਼ਾਨ ਬੇਹੱਦ ਕਿਊਟ ਲੱਗ ਰਿਹਾ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨਿੰਜਾ ਨੇ ਬੇਹੱਦ ਪਿਆਰਾ ਕੈਪਸ਼ਨ ਵੀ ਲਿਖਿਆ ਹੈ। ਨਿੰਜਾ ਨੇ ਲਿਖਿਆ, ‘ਇਸ ਦੁਨੀਆ ਪਿਤਾ ਦੇ ਉਸ ਦੇ ਬੱਚੇ ਦੇ ਪਿਆਰ ਤੋਂ ਵੱਧ ਕੋਈ ਹੋਰ ਪਿਆਰ ਨਹੀਂ ਹੋ ਸਕਦਾ।’ ਦੇਖੋ ਨਿਸ਼ਾਨ ਦੀਆ ਕਿਊਟ ਤਸਵੀਰਾਂ:
View this post on Instagram
ਇਸ ਦੇ ਨਾਲ ਹੀ ਨਿੰਜਾ ਨੇ ਨਿਸ਼ਾਨ ਦੇ ਨਾਲ ਇੱਕ ਬੇਹੱਦ ਪਿਆਰੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਪਿਓ-ਪੁੱਤਰ ਦਾ ਪਿਆਰ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਨਿੰਜਾ ਦੇ ਘਰ ਅਕਤੂਬਰ ਮਹੀਨੇ ‘ਚ ਖੁਸ਼ੀਆਂ ਆਈਆਂ ਸੀ। ਉਨ੍ਹਾਂ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਨਿੰਜਾ ਦਾ ਗਾਣਾ ‘ਵਾਂਟੇਡ’ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਨਿੰਜਾ ਨੇ ਨੀਰੂ ਬਾਜਵਾ ਦੀ ਫਿਲਮ ‘ਸਨੋਮੈਨ’ ‘ਚ ਵੀ ਇੱਕ ਗਾਇਆ ਹੈ।