(Source: ECI/ABP News)
Parmish Verma: ਪਰਮੀਸ਼ ਵਰਮਾ ਨੇ ਦਿਖਾਇਆ ਧੀ ਦਾ ਚਿਹਰਾ, ਸਦਾ ਦੇ ਪਹਿਲੇ ਜਨਮਦਿਨ 'ਤੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਫੋਟੋ
Parmish Verna Family: ਪਰਮੀਸ਼ ਨੇ ਆਪਣੀ ਧੀ ਦੇ ਪਹਿਲੇ ਜਨਮਦਿਨ 'ਤੇ ਪਰਿਵਾਰ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਪਰਮੀਸ਼ ਆਪਣੀ ਪਤਨੀ ਗੀਤ ਗਰੇਵਾਲ ਤੇ ਧੀ ਸਦਾ ਨਾਲ ਨਜ਼ਰ ਆ ਰਿਹਾ ਹੈ।
![Parmish Verma: ਪਰਮੀਸ਼ ਵਰਮਾ ਨੇ ਦਿਖਾਇਆ ਧੀ ਦਾ ਚਿਹਰਾ, ਸਦਾ ਦੇ ਪਹਿਲੇ ਜਨਮਦਿਨ 'ਤੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਫੋਟੋ punjabi singer parmish verma daughter sadaa turns 1 singer shares adorable family photo on social media reveals daughters face to fans Parmish Verma: ਪਰਮੀਸ਼ ਵਰਮਾ ਨੇ ਦਿਖਾਇਆ ਧੀ ਦਾ ਚਿਹਰਾ, ਸਦਾ ਦੇ ਪਹਿਲੇ ਜਨਮਦਿਨ 'ਤੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਫੋਟੋ](https://feeds.abplive.com/onecms/images/uploaded-images/2023/10/02/aee6553dc5b56804c16905ea04f7f91b1696229169940469_original.png?impolicy=abp_cdn&imwidth=1200&height=675)
Parmish Verma Reveals His Daughter Sadaa's Face: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਕਲਾਕਾਰੀ ਸਿਰਫ ਗਾਇਕੀ 'ਚ ਹੀ ਨਹੀਂ, ਸਗੋਂ ਐਕਟਿੰਗ 'ਚ ਵੀ ਦਿਖਾਈ ਹੈ। ਪਰਮੀਸ਼ ਵਰਮਾ ਇੰਨੀਂ ਦਿਨੀਂ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, 30 ਸਤੰਬਰ ਨੂੰ ਪਰਮੀਸ਼ ਵਰਮਾ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦਿਆਂ ਆਖਰ ਆਪਣੀ ਬੇਟੀ ਸਦਾ ਦਾ ਚਿਹਰਾ ਦਿਖਾ ਹੀ ਦਿੱਤਾ। ਪਰਮੀਸ਼ ਨੇ ਆਪਣੀ ਧੀ ਦੇ ਪਹਿਲੇ ਜਨਮਦਿਨ 'ਤੇ ਪਰਿਵਾਰ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਪਰਮੀਸ਼ ਆਪਣੀ ਪਤਨੀ ਗੀਤ ਗਰੇਵਾਲ ਤੇ ਧੀ ਸਦਾ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਦੇਖ ਕੇ ਫੈਨਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।
ਫੈਨਜ਼ ਦੇ ਦਿਲ ਨੂੰ ਛੂਹ ਗਈ ਸਦਾ ਦੀ ਕਿਊਟਨੈਸ
ਦੱਸ ਦਈਏ ਕਿ ਪਰਮੀਸ਼ ਵਰਮਾ ਦੇ ਘਰ ਪਿਛਲੇ ਸਾਲ 30 ਸਤੰਬਰ ਨੂੰ ਧੀ ਨੇ ਜਨਮ ਲਿਆ ਸੀ। ਉਸ ਤੋਂ ਬਾਅਦ ਹੀ ਫੈਨਜ਼ ਇੰਤਜ਼ਾਰ ਕਰ ਰਹੇ ਸੀ ਕਿ ਪਰਮੀਸ਼ ਕਦੋਂ ਆਪਣੀ ਧੀ ਦਾ ਚਿਹਰਾ ਸਾਰਿਆਂ ਨੂੰ ਦਿਖਾਵੇਗਾ। ਪਰ ਹੁਣ ਪਰਮੀਸ਼ ਨੇ ਧੀ ਦੇ ਪਹਿਲੇ ਜਨਮਦਿਨ 'ਤੇ ਫੈਨਜ਼ ਨੂੰ ਇਹ ਖਾਸ ਤੋਹਫਾ ਦਿੱਤਾ ਹੈ। ਹਾਲਾਂਕਿ ਸਦਾ ਦਾ ਸਾਈਡ ਤੋਂ ਚਿਹਰਾ ਦਿਖ ਰਿਹਾ ਹੈ, ਪਰ ਉਹ ਕਾਫੀ ਕਿਊਟ ਲੱਗ ਰਹੀ ਹੈ। ਦੇਖੋ ਇਹ ਤਸਵੀਰ:
View this post on Instagram
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ 'ਚ ਕਾਫੀ ਐਕਟਿਵ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦਾ ਹਾਲ ਹੀ 'ਚ ਗਾਣਾ 'ਲੈਂਬੋ ਫਲੋਅ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਦੇ ਨਾਲ ਨਾਲ ਗਾਇਕ ਦੀ ਹਾਲ ਹੀ 'ਚ ਰੈਪਰ ਬੋਹੇਮੀਆ ਨਾਲ ਇੱਕ ਵੀਡੀਓ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਜਲਦ ਹੀ ਇਨ੍ਹਾਂ ਦੋਵੇਂ ਕਲਾਕਾਰਾਂ ਦੀ ਕੋਲੈਬ ਦੇਖਣ ਨੂੰ ਮਿਲੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)