Delhi Election Results: ਸ਼ੀਸ਼ਮਹਿਲ ਨੂੰ ਲੈ ਕੇ ਕੇਜਰੀਵਾਲ ਦੀ ਹੋਈ ਫਜ਼ੀਹਤ, ਹੁਣ ਉਸ ਵਿੱਚ ਕੌਣ ਰਹੇਗਾ ?
Delhi Election Results: ਸ਼ੀਸ਼ਮਹਿਲ ਨੂੰ ਲੈ ਕੇ ਕੇਜਰੀਵਾਲ ਦੀ ਹੋਈ ਫਜ਼ੀਹਤ, ਹੁਣ ਉਸ ਵਿੱਚ ਕੌਣ ਰਹੇਗਾ ?
ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਤੋਂ ਹਾਰ ਗਏ ਹਨ। ਭਾਜਪਾ ਦੇ ਉਮੰਗ ਬਜਾਜ 1500 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ।ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਨੇ ਜਿੱਤ ਪ੍ਰਾਪਤ ਕੀਤੀ ਹੈ। ਇੱਥੋਂ ਭਾਜਪਾ ਵੱਲੋਂ ਰਮੇਸ਼ ਬਿਧੂੜੀ ਅਤੇ ਕਾਂਗਰਸ ਵੱਲੋਂ ਅਲਕਾ ਲਾਂਬਾ ਚੋਣ ਮੈਦਾਨ ਵਿੱਚ ਸਨ।ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਹਾਰ ਗਏ ਹਨ। ਇੱਥੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਜਿੱਤ ਗਏ ਹਨ।ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ ਹਾਰ ਗਏ ਹਨ। ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਨੇ ਇਹ ਸੀਟ 1844 ਵੋਟਾਂ ਦੇ ਫਰਕ ਨਾਲ ਜਿੱਤੀ।






















