Parmish Verma: ਪਰਮੀਸ਼ ਵਰਮਾ ਦੀ ਪਿਤਾ ਬਣਨ ਤੋਂ ਬਾਅਦ ਇੰਜ ਬਦਲ ਗਈ ਜ਼ਿੰਦਗੀ, ਗਾਇਕ ਨੇ ਤਸਵੀਰ ਕੀਤੀ ਸ਼ੇਅਰ
Parmish Verma Daughter: ਪਰਮੀਸ਼ ਵਰਮਾ ਦੀ ਜ਼ਿੰਦਗੀ ਬੱਚਾ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਗਈ ਹੈ। ਇਸ ਬਾਰੇ ਪਰਮੀਸ਼ ਨੇ ਖੁਦ ਪੋਸਟ ਪਾ ਕੇ ਖੁਲਾਸਾ ਕੀਤਾ ਹੈ। ਪਰਮੀਸ਼ ਵਰਮਾ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ ਹੈ
Parmish Verma Baby: ਪੰਜਾਬੀ ਗਾਇਕ ਪਰਮੀਸ਼ ਵਰਮਾ ਇੰਨੀਂ ਦਿਨੀਂ ਪਿਤਾ ਬਣਨ ਦੇ ਪੜ੍ਹਾਅ ਦਾ ਆਨੰਦ ਮਾਣ ਰਹੇ ਹਨ। ਉਹ ਆਪਣੀ ਬੇਟੀ ਸਦਾ ਦੇ ਜਨਮ ਤੋਂ ਬੇਹੱਦ ਖੁਸ਼ ਹਨ। ਆਪਣੀ ਖੁਸ਼ੀ ਦਾ ਇਜ਼ਹਾਰ ਉਹ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਕਰਦੇ ਰਹਿੰਦੇ ਹਨ।
View this post on Instagram
ਇਸ ਦੇ ਨਾਲ ਨਾਲ ਬੱਚਾ ਆਉਣ ਤੋਂ ਬਾਅਦ ਪਰਮੀਸ਼ ਵਰਮਾ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਬਦਲ ਗਈ ਹੈ। ਇਸ ਬਾਰੇ ਪਰਮੀਸ਼ ਨੇ ਖੁਦ ਪੋਸਟ ਪਾ ਕੇ ਖੁਲਾਸਾ ਕੀਤਾ ਹੈ। ਪਰਮੀਸ਼ ਵਰਮਾ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਫ਼ੈਨਜ਼ ਨੂੰ ਦੱਸ ਰਹੇ ਹਨ ਕਿ ਉਹ ਆਪਣੀ ਬੇਟੀ ਦੇ ਡਾਇਪਰ ਖੁਦ ਹੀ ਬਦਲਦੇ ਹਨ। ਇਹ ਕੰਮ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਿਲ ਰਹੀ ਹੈ। ਉਨ੍ਹਾਂ ਨੇ ਬੱਚੇ ਦੇ ਡਾਇਪਰ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਲਾਈਫ਼।"
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਦੀ ਪਤਨੀ ਨੇ 29 ਸਤੰਬਰ ਨੂੰ ਧੀ ਸਦਾ ਨੂੰ ਜਨਮ ਦਿੱਤਾ ਸੀ। ਜਿਸ ਦੀ ਖੁਸ਼ਖਬਰੀ ਪਰਮੀਸ਼ ਵਰਮਾ ਨੇ ਆਪਣੇ ਫ਼ੈਨਜ਼ ਨਾਲ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਸੀ। ਤਸਵੀਰ `ਚ ਉਹ ਆਪਣੀ ਧੀ ਨੂੰ ਗੋਦੀ ਚੁੱਕੇ ਨਜ਼ਰ ਆਏ ਸੀ।
ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਆਪਣੇ ਪੁਰਾਣੇ ਦੋਸਤ ਸ਼ੈਰੀ ਮਾਨ ਨਾਲ ਵਿਵਾਦ ਕਰਕੇ ਵੀ ਕਾਫ਼ੀ ਸੁਰਖੀਆਂ `ਚ ਰਹੇ ਹਨ। ਹਾਲ ਹੀ `ਚ ਸ਼ੈਰੀ ਮਾਨ ਨੇ ਇੱਕ ਇੰਟਰਵਿਊ `ਚ ਪਰਮੀਸ਼ ਵਰਮਾ ਤੇ ਤਿੱਖੇ ਤੰਜ ਕੱਸੇ ਸੀ। ਸ਼ੈਰੀ ਨੇ ਕਿਹਾ ਸੀ ਕਿ ਇੰਡਸਟਰੀ `ਚ ਤੁਹਾਡਾ ਕੋਈ ਦੋਸਤ ਨੀ ਹੁੰਦਾ, ਇਹ ਗੱਲ ਉਨ੍ਹਾਂ ਨੂੰ ਅੱਜ ਸਮਝ ਆਈ ਹੈ।