Puranchand Wadali: ਪੰਜਾਬੀ ਗਾਇਕ ਪੂਰਨਚੰਦ ਵਡਾਲੀ ਜਦੋਂ ਪਹਿਲੀ ਵਾਰ ਫਲਾਇਟ 'ਤੇ ਚੜ੍ਹੇ, ਮਰਨ ਦੇ ਡਰ ਤੋਂ ਖੂਬ ਪੀਤੀ ਸੀ ਸ਼ਰਾਬ, ਬੋਲੇ- 'ਹੁਣ ਤਾ ਭਾਵੇਂ...'
Puranchand Wadali Video: ਵੀਡੀਓ 'ਚ ਵਡਾਲੀ ਆਪਣਾ ਉਸ ਸਮੇਂ ਦਾ ਪਹਿਲਾ ਤਜਰਬਾ ਸਾਂਝਾ ਕਰ ਰਹੇ ਹਨ, ਜਦੋਂ ਉਹ ਪਹਿਲੀ ਵਾਰ ਫਲਾਈਟ 'ਚ ਬੈਠੇ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਪਹਿਲੀ ਵਾਰ ਫਲਾਈਟ 'ਚ ਬੈਠਾ ਤਾ ਬਹੁਤ ਡਰਿਆ ਹੋਇਆ ਸੀ।
Puranchand Wadali Video: ਪੂਰਨਚੰਦ ਵਡਾਲੀ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦੇ ਗਾਏ ਹੋਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਦਰਮਿਆਨ ਪੂਰਨਚੰਦ ਵਡਾਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਹਾਲਾਂਕਿ ਇਹ ਵੀਡੀਓ ਪੁਰਾਣਾ ਹੈ। ਇਹ ਉਦੋਂ ਦਾ ਵੀਡੀਓ ਹੈ ਜਦੋਂ ਪੂਰਨਚੰਦ ਵਡਾਲੀ ਕਪਿਲ ਸ਼ਰਮਾ ਦੇ ਸ਼ੋਅ 'ਤੇ ਗਏ ਸੀ। ਉਸ ਸਮੇਂ ਜੱਜ ਦੀ ਕੁਰਸੀ ਅਰਚਨਾ ਪੂਰਨ ਸਿੰਘ ਦੀ ਥਾਂ ਨਵਜੋਤ ਸਿੱਧੂ ਸੰਭਾਲਦੇ ਸੀ। ਇਸ ਵੀਡੀਓ 'ਚ ਵਡਾਲੀ ਆਪਣਾ ਉਸ ਸਮੇਂ ਦਾ ਪਹਿਲਾ ਤਜਰਬਾ ਸਾਂਝਾ ਕਰ ਰਹੇ ਹਨ, ਜਦੋਂ ਉਹ ਪਹਿਲੀ ਵਾਰ ਫਲਾਈਟ 'ਚ ਬੈਠੇ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਪਹਿਲੀ ਵਾਰ ਫਲਾਈਟ 'ਚ ਬੈਠਾ ਤਾ ਬਹੁਤ ਡਰਿਆ ਹੋਇਆ ਸੀ। ਜਦੋਂ ਜਹਾਜ਼ ਬੱਦਲਾਂ 'ਚ ਗਿਆ ਤਾਂ ਹਿੱਲਣ ਲੱਗ ਪਿਆ। ਜਹਾਜ਼ ਕਾਫੀ ਉਚਾਈ 'ਤੇ ਸੀ ਤੇ ਮੈਂ ਡਰ ਰਿਹਾ ਸੀ। ਫਲਾਈਟ 'ਚ ਏਅਰ ਹੋਸਟਸ ਤੁਹਾਨੂੰ ਦਾਰੂ ਵੀ ਸਰਵ ਕਰਦੀਆਂ ਹਨ। ਮੈਂ ਉਸ ਸਮੇਂ ਡਰਦੇ ਮਾਰੇ ਕਈ ਇੱਕ ਤੋਂ ਬਾਅਦ ਇੱਕ ਕਈ ਪੈੱਗ ਲਗਾਏ। ਪੈੱਗ ਲਾਉਣ ਤੋਂ ਬਾਅਦ ਮੈਂ ਬਿਲਕੁਕ ਸ਼ਾਂਤ ਹੋ ਗਿਆ। ਅੱਗੇ ਜੋ ਵਡਾਲੀ ਨੇ ਕਿਹਾ ਦੇਖੋ ਇਸ ਵੀਡੀਓ 'ਚ:
View this post on Instagram
ਕਾਬਿਲੇਗ਼ੌਰ ਹੈ ਕਿ ਪੂਰਨਚੰਦ ਵਡਾਲੀ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਮ ਹਨ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਤੱਕ ਪੰਜਾਬ ਦਾ ਨਾਮ ਚਮਕਾਇਆ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਗੀਤ ਤੇ ਕੱਵਾਲੀਆਂ ਗਾਈਆਂ ਹਨ। ਉਨ੍ਹਾਂ ਦੀ ਜੋੜੀ ਉਨ੍ਹਾਂ ਦੇ ਭਰਾ ਪਿਆਰੇਲਾਲ ਵਡਾਲੀ ਨਾਲ ਹੁੰਦੀ ਸੀ। ਪਰ ਕੁੱਝ ਸਾਲ ਪਹਿਲਾਂ ਉਨ੍ਹਾਂ ਦੇ ਭਰਾ ਦਾ ਅੰਮ੍ਰਿਤਸਰ 'ਚ ਦੇਹਾਂਤ ਹੋ ਗਿਆ ਸੀ।