Rupinder Handa: ਰੁਪਿੰਦਰ ਹਾਂਡਾ ਨੂੰ ਸੜਕ 'ਤੇ ਮਿਲਿਆ ਜ਼ਖਮੀ ਕਤੂਰਾ, ਫਿਰ ਗਾਇਕਾ ਨੇ ਜੋ ਕੀਤਾ, ਦੇਖੋ ਇਸ ਵੀਡੀਓ 'ਚ
Rupinder Handa Video: ਰੁਪਿੰਦਰ ਹਾਂਡਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਉਸ ਦੀ ਖੂਬ ਤਾਰੀਫ ਕਰ ਰਿਹਾ ਹੈ।
Rupinder Handa Video: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ 'ਚ ਹੈ। ਦਰਅਸਲ, ਹਾਲ ਹੀ ਉਸ ਦਾ ਸ਼੍ਰੀ ਬਰਾੜ ਨਾਲ ਗਾਣਾ 'ਬੇੜੀਆਂ' ਰਿਲੀਜ਼ ਹੋਇਆ ਸੀ, ਜੋ ਕਿ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਗਾਣੇ ਕਰਕੇ ਹਾਂਡਾ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਗਾਇਕਾ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਵੀ ਚਰਚਾ ਵਿੱਚ ਆ ਗਈ ਹੈ।
ਇਹ ਵੀ ਪੜ੍ਹੋ: ਦੀਪ ਸਿੱਧੂ ਨੂੰ ਭੁੱਲ ਗਈ ਪੰਜਾਬੀ ਇੰਡਸਟਰੀ, 1-2 ਕਲਾਕਾਰਾਂ ਨੂੰ ਛੱਡ ਕਿਸੇ ਨੇ ਨਹੀਂ ਦਿੱਤੀ ਸ਼ਰਧਾਂਜਲੀ
ਰੁਪਿੰਦਰ ਹਾਂਡਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਉਸ ਦੀ ਖੂਬ ਤਾਰੀਫ ਕਰ ਰਿਹਾ ਹੈ। ਦਰਅਸਲ, ਰੁਪਿੰਦਰ ਨੂੰ ਪਿਛਲੇ ਦਿਨੀਂ ਇੱਕ ਕਤੂਰਾ ਸੜਕ 'ਤੇ ਜ਼ਖਮੀ ਹਾਲਤ 'ਚ ਮਿੱਲਿਆ ਤਾਂ ਗਾਇਕਾ ਨੇ ਉਸ ਨੂੰ ਤੁਰੰਤ ਚੁੱਕ ਕੇ ਆਪਣੀ ਗੱਡੀ 'ਚ ਬਿਠਾ ਲਿਆ ਅਤੇ ਹਸਪਤਾਲ ਲੈ ਆਈ। ਇੱਥੇ ਉਸ ਨੇ ਉਸ ਕਤੂਰੇ ਦਾ ਇਲਾਜ ਕਰਾਇਆ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਹਾਂਡਾ ਦੇ ਇਸ ਵੀਡੀਓ ਨੂੰ ਖੂਬ ਪਿਆਰ ਮਿਲ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਰੁਪਿੰਦਰ ਹਾਂਡਾ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਸ ਦੇ ਹਿੱਟ ਗਾਣਿਆਂ ਦੀ ਲਿਸਟ ਕਾਫੀ ਲੰਬੀ ਹੈ। ਇਸ ਦੇ ਨਾਲ ਨਾਲ ਉਸ ਦਾ ਹਾਲ ਹੀ ਸ਼੍ਰੀ ਬਰਾੜ ਦੇ ਨਾਲ ਇੱਕ ਗਾਣਾ 'ਬੇੜੀਆਂ' ਰਿਲੀਜ਼ ਹੋਇਆ ਸੀ, ਜਿਸ ਦੀ ਖੂਬ ਤਾਰੀਫਾਂ ਹੋਈਆਂ, ਪਰ ਇਸ ਗਾਣੇ ਨੇ ਦੋਵੇਂ ਗਾਇਕਾਂ ਲਈ ਵਿਵਾਦ ਖੜਾ ਕਰ ਦਿੱਤਾ ਸੀ। ਕਈ ਸਿਆਸੀ ਪਾਰਟੀਆਂ ਨੇ ਇਨ੍ਹਾਂ ਗਾਇਕਾਂ ਨੂੰ ਇਸ ਗਾਣੇ ਲਈ ਨਿਸ਼ਾਨਾ ਬਣਾਇਆ ਸੀ। ਸ਼੍ਰੀ ਬਰਾੜ ਨੂੰ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ।
ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਨੇ ਪਤਨੀ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਦੇਖੋ ਜੋੜੇ ਦਾ ਰੋਮਾਂਟਿਕ ਅੰਦਾਜ਼