ਅਮੈਲੀਆ ਪੰਜਾਬੀ ਦੀ ਰਿਪੋਰਟ


Sharry Mann Announces His New Album: ਪੰਜਾਬੀ ਗਾਇਕ ਸ਼ੈਰੀ ਮਾਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਸ਼ੈਰੀ ਮਾਨ ਨੇ ਆਪਣੀ ਆਖਰੀ ਐਲਬਮ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਰ ਹੁਣ ਸ਼ੈਰੀ ਮਾਨ ਨੇ ਇੱਕ ਹੋਰ ਪੋਸਟ ਸ਼ੇਅਰ ਕਰਕੇ ਹੈਰਾਨ ਕਰ ਦਿੱਤਾ ਹੈ। 


ਇਹ ਵੀ ਪੜ੍ਹੋ: 'ਤਾਰਾ ਸਿੰਘ' ਨੇ ਬਾਕਸ ਆਫਿਸ 'ਤੇ ਲਿਆਂਦਾ ਤੂਫਾਨ, 'ਗਦਰ 2' ਦੀ ਕਮਾਈ 400 ਕਰੋੜ ਤੋਂ ਪਾਰ, ਤਿੰਨੇ ਖਾਨਾਂ ਦੇ ਤੋੜੇ ਰਿਕਾਰਡ


ਸ਼ੈਰੀ ਮਾਨ ਨੇ ਹੁਣ ਆਪਣੀ ਇੱਕ ਹੋਰ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਜਿਸ ਨੂੰ ਦੇਖ ਕੇ ਹੁਣ ਇਹ ਲੱਗ ਰਿਹਾ ਹੈ ਕਿ ਸ਼ੈਰੀ ਮਾਨ ਨੇ ਆਖਰੀ ਐਲਬਮ ਵਾਲਾ ਪਬਲਿਿਸਟੀ ਸਟੰਟ ਖੇਡਿਆ ਸੀ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਲਿਿਖਿਆ, 'ਹਾਂਜੀ ਮਿੱਤਰੋਂ ਕੀ ਹਾਲ ਚਾਲ ਆ। ਪਹਿਲਾਂ ਤਾਂ ਥੈਂਕ ਯੂ ਲਾਸਟ ਗੁੱਡ ਐਲਬਮ ਨੂੰ ਇੰਨਾਂ ਪਿਆਰ ਦੇਣ ਲਈ। ਤੁਹਾਡੇ ਪਿਆਰ ਸਦਕਾ ਅਗਲੀ 9 ਗਾਣਿਆਂ ਵਾਲੀ ਐਲਬਮ ਤਿਆਰ ਆ। ਸਤੰਬਰ 2023।'




ਦੱਸ ਦਈਏ ਕਿ ਸ਼ੈਰੀ ਮਾਨ ਨੇ ਕੁੱਝ ਸਮੇਂ ਪਹਿਲਾਂ ਇੱਕ ਪੋਸਟ ਸ਼ੇਅਰ ਕਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ 'ਤੁਹਾਡਾ ਸਭ ਦਾ ਇੰਨਾਂ ਪਿਆਰ ਦੇਣ ਲਈ ਸ਼ੁਕਰੀਆ। 'ਯਾਰ ਅਣਮੁੱਲੇ' ਤੋਂ ਲੈਕੇ ਹੁਣ ਤੱਕ ਤੁਸੀਂ ਇੰਨਾਂ ਪਿਆਰ ਦਿੱਤਾ।' ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸ਼ੈਰੀ ਮਾਨ ਦੀ ਇਹ ਆਖਰੀ ਐਲਬਮ ਹੋ ਸਕਦੀ ਹੈ। ਪਰ ਹੁਣ ਨਵੀਂ ਐਲਬਮ ਦਾ ਐਲਾਨ ਕਰਨ ਤੋਂ ਬਾਅਦ ਸ਼ੈਰੀ ਨੇ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਹੈ। 









ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਨੇ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ;ਤੇ ਰਾਜ ਕੀਤਾ ਹੈ। ਉਸ ਦੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। ਇਹੀ ਨਹੀਂ ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਵੀ ਹੈ। 


ਇਹ ਵੀ ਪੜ੍ਹੋ: ਨੀਰੂ ਬਾਜਵਾ ਦੀ ਹਾਲੀਵੁੱਡ ਫਿਲਮ 'ਇਟ ਲਿਵਜ਼ ਇਨਸਾਈਡ' ਦਾ ਦੂਜਾ ਟਰੇਲਰ ਰਿਲੀਜ਼, ਦੇਖ ਕੇ ਡਰ ਨਾਲ ਕੰਬ ਜਾਵੇਗੀ ਰੂਹ