![ABP Premium](https://cdn.abplive.com/imagebank/Premium-ad-Icon.png)
Sharry Mann: ਸ਼ੈਰੀ ਮਾਨ ਨੇ ਗਾਇਕੀ ਛੱਡਣ ਦਾ ਲਿਆ ਫੈਸਲਾ? ਆਖਰੀ ਐਲਬਮ ਦਾ ਕੀਤਾ ਐਲਾਨ
Sharry Mann Last Album: ਸ਼ੈਰੀ ਮਾਨ ਨੂੰ ਲੈਕੇ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸ਼ੈਰੀ ਮਾਨ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਆਖਰੀ ਐਲਬਮ ਦਾ ਐਲਾਨ ਕਰ ਦਿੱਤਾ ਹੈ।
![Sharry Mann: ਸ਼ੈਰੀ ਮਾਨ ਨੇ ਗਾਇਕੀ ਛੱਡਣ ਦਾ ਲਿਆ ਫੈਸਲਾ? ਆਖਰੀ ਐਲਬਮ ਦਾ ਕੀਤਾ ਐਲਾਨ punjabi singer sharry mann to say goodbye to his singing career says it will be his last album Sharry Mann: ਸ਼ੈਰੀ ਮਾਨ ਨੇ ਗਾਇਕੀ ਛੱਡਣ ਦਾ ਲਿਆ ਫੈਸਲਾ? ਆਖਰੀ ਐਲਬਮ ਦਾ ਕੀਤਾ ਐਲਾਨ](https://feeds.abplive.com/onecms/images/uploaded-images/2023/06/08/9a4ad2cd505d40eb1b3d9bd08f7bc61c1686239830369469_original.jpg?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Sharry Mann Announces His Last Album: ਪੰਜਾਬੀ ਗਾਇਕ ਸ਼ੈਰੀ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹੁਣ ਸ਼ੈਰੀ ਮਾਨ ਦੇ ਫੈਨਜ਼ ਲਈ ਬੁਰੀ ਖਬਰ ਹੈ। ਸ਼ੈਰੀ ਮਾਨ ਨੂੰ ਲੈਕੇ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸ਼ੈਰੀ ਮਾਨ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਆਖਰੀ ਐਲਬਮ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਮਤਲਬ ਕਿਤੇ ਸ਼ੈਰੀ ਆਪਣੇ ਗਾਇਕੀ ਦੇ ਕਰੀਅਰ ਤੋਂ ਸੰਨਿਆਸ ਤਾਂ ਨਹੀਂ ਲੈ ਰਿਹਾ। ਸ਼ੈਰੀ ਦੀ ਇਸ ਪੋਸਟ ਨੇ ਫੈਨਜ਼ ਨੂੰ ਹੀ ਨਹੀਂ, ਬਲਕਿ ਪੂਰੇ ਪੰਜਾਬ ਨੂੰ ਦੁੁਚਿੱਤੀ 'ਚ ਪਾ ਦਿੱਤਾ ਹੈ। ਸ਼ੇਰੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਲਿਿਖਿਆ, 'ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸਪੋਰਟ ਕੀਤਾ। 'ਯਾਰ ਅਣਮੁੱਲੇ' ਐਲਬਮ ਤੋਂ ਲੈਕੇ ਹੁਣ ਤੱਕ ਪਿਆਰ ਦੇਣ ਲਈ ਬਹੁਤ ਸ਼ੁਕਰੀਆ। ਇਹ ਮੇਰੀ ਆਖਰੀ ਐਲਬਮ (ਦ ਲਾਸਟ ਗੁੱਡ ਐਲਬਮ) ਹੋਵੇਗੀ। ਅੱਜ ਤੱਕ ਇੰਨਾਂ ਪਿਆਰ ਦੇਣ ਲਈ ਧੰਨਵਾਦ। ਇਹ ਐਲਬਮ 15-20 ਜੂਨ ਦੇ ਵਿਚਾਲੇ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਹਰ ਗਾਣੇ ਬਾਰੇ ਐਲਾਨ ਕਰਕੇ ਦੱਸਾਂਗਾ।'
ਸ਼ੈਰੀ ਮਾਨ ਨੇ ਆਪਣੀ ਆਖਰੀ ਐਲਬਮ 'ਦ ਲਾਸਟ ਗੁੱਡ ਐਲਬਮ' ਦਾ ਐਲਾਨ ਕੀਤਾ ਹੈ। ਸ਼ੈਰੀ ਦੇ ਇਸ ਅਚਾਨਕ ਐਲਾਨ ਨਾਲ ਸਭ ਸਰਪ੍ਰਾਈਜ਼ ਹੋ ਗਏ ਹਨ ਕਿ ਆਖਰ ਗਾਇਕ ਨੇ ਅਚਾਨਕ ਇਹ ਫੈਸਲਾ ਕਿਉਂ ਲਿਆ। ਇਸ ਦੇ ਨਾਲ ਨਾਲ ਸ਼ੈਰੀ ਨੇ ਆਖਰੀ ਐਲਬਮ ਦਾ ਪਹਿਲਾ ਗਾਣਾ ਵੀ ਰਿਲੀਜ਼ ਕਰ ਦਿੱਤਾ ਹੈ। ਇਹ ਇੱਕ ਧਾਰਮਿਕ ਗਾਣਾ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਨੇ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ;ਤੇ ਰਾਜ ਕੀਤਾ ਹੈ । ਉਸ ਦੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ । ਇਹੀ ਨਹੀਂ ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਵੀ ਹੈ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)