![ABP Premium](https://cdn.abplive.com/imagebank/Premium-ad-Icon.png)
Sunanda Sharma: ਸੁਨੰਦਾ ਸ਼ਰਮਾ ਲੈਕੇ ਆ ਰਹੀ ਨਵਾਂ ਗਾਣਾ ‘ਦਿਲ ਮੰਗਦਾ’, ਪੋਸਟਰ ਕੀਤਾ ਰਿਲੀਜ਼
Sunanda Sharma New Song: ਸੁਨੰਦਾ ਸ਼ਰਮਾ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਉਸ ਦਾ ਗਾਣਾ ‘ਦਿਲ ਮੰਗਦਾ’ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ
![Sunanda Sharma: ਸੁਨੰਦਾ ਸ਼ਰਮਾ ਲੈਕੇ ਆ ਰਹੀ ਨਵਾਂ ਗਾਣਾ ‘ਦਿਲ ਮੰਗਦਾ’, ਪੋਸਟਰ ਕੀਤਾ ਰਿਲੀਜ਼ punjabi singer sunanda sharma announces her upcoming song dil mangda shares poster on social media her fans get excited Sunanda Sharma: ਸੁਨੰਦਾ ਸ਼ਰਮਾ ਲੈਕੇ ਆ ਰਹੀ ਨਵਾਂ ਗਾਣਾ ‘ਦਿਲ ਮੰਗਦਾ’, ਪੋਸਟਰ ਕੀਤਾ ਰਿਲੀਜ਼](https://feeds.abplive.com/onecms/images/uploaded-images/2022/11/10/d946f0b9667956517324c4b6ccbf1d291668068944912469_original.jpg?impolicy=abp_cdn&imwidth=1200&height=675)
Sunanda Sharma Dil Mangda: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਉਸ ਦਾ ਗਾਣਾ ‘ਦਿਲ ਮੰਗਦਾ’ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਇਹ ਗਾਣਾ 18 ਨਵੰਬਰ ਨੂੰ ਰਿਲੀਜ਼ ਹੋ ਜਾਵੇਗਾ। ਇਸ ਗਾਣੇ ਨੂੰ ਲੈਕੇ ਸੁਨੰਦਾ ਹੀ ਨਹੀਂ ਬਲਕਿ ਉਸ ਦੇ ਫ਼ੈਨਜ਼ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦਾ ਪਤਾ ਗਾਇਕਾ ਦੀ ਪੋਸਟ ‘ਤੇ ਲਾਈਕ ਤੇ ਕਮੈਂਟਸ ਦੇਖ ਕੇ ਲੱਗ ਜਾਂਦਾ ਹੈ। ਸੁਨੰਦਾ ਨੇ ਆਪਣੇ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਤਾਂ ਕੁੱਝ ਹੀ ਘੰਟਿਆਂ ‘ਚ ਉਸ ਦੀ ਪੋਸਟ ‘ਤੇ ਲੱਖਾਂ ਲਾਈਕ ਤੇ ਕਮੈਂਟ ਆ ਗਏ।
View this post on Instagram
ਦੱਸ ਦਈਏ ਕਿ ਇਸ ਗਾਣੇ ਦੀ ਸ਼ੂਟਿੰਗ ਚੱਲ ਰਹੀ ਹੈ। ਬੀਤੇ ਦਿਨ ਸੁਨੰਦਾ ਸ਼ਰਮਾ ਨੇ ਸ਼ੂਟਿੰਗ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਸੁਨੰਦਾ ਦੇ ਮੁਤਾਬਕ ਇਹ ਇੱਕ ਰੋਮਾਂਟਿਕ ਗਾਣਾ ਹੈ। ਜਿਸ ਵਿੱਚ ਸੁਨੰਦਾ ਦਾ ਪਿਆਰ ਭਰਿਆ ਅੰਦਾਜ਼ ਦੇਖਣ ਨੂੰ ਮਿਲੇਗਾ। ਸੁਨੰਦਾ ਨੇ ਗਾਣੇ ਦਾ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਇੱਕ ਹੋਰ ਪਿਆਰੀ ਜਿਹੀ ਕਹਾਣੀ, ਦਿਲ ਮੰਗਦਾ।” ਦਸ ਦਈਏ ਕਿ ਇਸ ਗਾਣੇ ਨੂੰ ਸੁਨੰਦਾ ਸ਼ਰਮਾ ਨੇ ਗਾਇਆ ਹੈ। ਗਾਣੇ ਨੂੰ ਮਿਊਜ਼ਿਕ ਅਰਸ਼ਫਲੇਮ ਨੇ ਦਿੱਤਾ ਹੈ, ਜਦਕਿ ਗੀਤ ਦੇ ਬੋਲ ਪ੍ਰੀਤਾ ਨੇ ਲਿਖੇ ਹਨ।
ਕਾਬਿਲੇਗ਼ੌਰ ਹੈ ਕਿ ਸੁਨੰਦਾ ਸ਼ਰਮਾ ਦਾ ਲੰਬੇ ਸਮੇਂ ਬਾਅਦ ਕੋਈ ਗਾਣਾ ਰਿਲੀਜ਼ ਹੋ ਰਿਹਾ ਹੈ, ਇਸ ਕਰਕੇ ਸੁਨੰਦਾ ਤੇ ਉਸ ਦੇ ਫ਼ੈਨਜ਼ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ ‘ਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਸੁਨੰਦਾ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫ਼ੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ 7 ਮਿਲੀਅਨ ਯਾਨਿ 70 ਲੱਖ ਫਾਲੋਅਰਜ਼ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)