![ABP Premium](https://cdn.abplive.com/imagebank/Premium-ad-Icon.png)
Sunanda Sharma: ਸੁਨੰਦਾ ਸ਼ਰਮਾ ਤੇ ਗੁਰਲੇਜ ਅਖਤਰ ਨੇ ਇੱਕ ਦੂਜੇ ‘ਤੇ ਲੁਟਾਇਆ ਖੂਬ ਪਿਆਰ, ਤਸਵੀਰਾਂ ਕੀਤੀਆਂ ਸ਼ੇਅਰ
Sunanda Sharma Gurlej Akhtar:ਸੁਨੰਦਾ ਸ਼ਰਮਾ ਨੇ ਇੰਸਟਾਗ੍ਰਾਮ ਦੀ ਸਟੋਰੀ ਤੇ ਗੁਰਲੇਜ਼ ਅਖਤਰ ਨਾਲ ਤਸਵੀਰ ਸ਼ੇਅਰ ਕੀਤੀ। ਤਸਵੀਰ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦੋਵੇਂ ਗਾਇਕਾਵਾਂ ਤਸਵੀਰ ‘ਚ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ
![Sunanda Sharma: ਸੁਨੰਦਾ ਸ਼ਰਮਾ ਤੇ ਗੁਰਲੇਜ ਅਖਤਰ ਨੇ ਇੱਕ ਦੂਜੇ ‘ਤੇ ਲੁਟਾਇਆ ਖੂਬ ਪਿਆਰ, ਤਸਵੀਰਾਂ ਕੀਤੀਆਂ ਸ਼ੇਅਰ punjabi singer sunanda sharma shares photo with gurlej akhtar singer shower sunanda with love and blessings Sunanda Sharma: ਸੁਨੰਦਾ ਸ਼ਰਮਾ ਤੇ ਗੁਰਲੇਜ ਅਖਤਰ ਨੇ ਇੱਕ ਦੂਜੇ ‘ਤੇ ਲੁਟਾਇਆ ਖੂਬ ਪਿਆਰ, ਤਸਵੀਰਾਂ ਕੀਤੀਆਂ ਸ਼ੇਅਰ](https://feeds.abplive.com/onecms/images/uploaded-images/2022/12/05/9e1f541bd4dd7130571ea6a10785e3e91670239001334469_original.jpg?impolicy=abp_cdn&imwidth=1200&height=675)
Sunanda Sharma Shares Photo With Gurlej Akhtar: ਸੁਨੰਦਾ ਸ਼ਰਮਾ ਤੇ ਗੁਰਲੇਜ਼ ਅਖਤਰ ਦੋਵੇਂ ਹੀ ਪੰਜਾਬੀ ਇੰਡਸਟਰੀ ਦੀਆਂ ਸਟਾਰ ਹਨ। ਦੋਵਾਂ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਸ਼ਾਨਦਾਰ ਗਾਣੇ ਇੰਡਸਟਰੀ ਨੂੰ ਦਿੱਤੇ ਹਨ। ਹਾਲ ਹੀ ‘ਚ ਦੋਵੇਂ ਗਾਇਕਾਵਾਂ ਇਕੱਠੀਆਂ ਨਜ਼ਰ ਆਈਆਂ ਹਨ, ਜਿਸ ਤੋਂ ਬਾਅਦ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਹਨ ਕਿ ਇਹ ਕੀ ਇਹ ਦੋਵੇਂ ਕੋਈ ਪ੍ਰੋਜੈਕਰ ਇਕੱਠੇ ਕਰਨ ਜਾ ਰਹੇ ਹਨ। ਗੁਰਲੇਜ਼ ਤੇ ਸੁਨੰਦਾ ਦੋਵਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਇਹ ਦੋਵੇਂ ਕਿਸੇ ਪਾਰਟੀ ‘ਤੇ ਇਕੱਠੇ ਹੋਏ ਹਨ।
ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਗੁਰਲੇਜ਼ ਅਖਤਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦੋਵੇਂ ਗਾਇਕਾਵਾਂ ਤਸਵੀਰ ‘ਚ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ। ਦੋਵਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨੇ ਹੋਏ ਹਨ। ਸੁਨੰਦਾ ਤੇ ਗੁਰਲੇਜ਼ ਨੇ ਤਸਵੀਰ ‘ਚ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਹੈ ਅਤੇ ਕੈਮਰੇ ਸਾਹਮਣੇ ਦੋਵੇਂ ਸਮਾਈਲ ਕਰਦੀਆਂ ਦਿਖਾਈ ਦੇ ਰਹੀਆਂ ਹਨ। ਸੁਨੰਦਾ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਗੁਰਲੇਜ਼ ਅਖਤਰ ਜੀ ਨੂੰ ਪਿਆਰ ਤੇ ਸਤਿਕਾਰ’। ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਉੱਧਰ, ਗੁਰਲੇਜ਼ ਅਖਤਰ ਨੇ ਵੀ ਸੁਨੰਦਾ ਦੀ ਇਸ ਪੋਸਟ ‘ਤੇ ਸ਼ਾਨਦਾਰ ਰਿਐਕਸ਼ਨ ਦਿੱਤਾ ਹੈ। ਗੁਰਲੇਜ਼ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇਸ ਤਸਵੀਰ ਨੂੰ ਰੀਪੋਸਟ ਕੀਤਾ ਅਤੇ ਕੈਪਸ਼ਨ ਦਿੱਤੀ, ‘ਲਵ ਯੂ ਸਿਸਟਰ’। ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਗਾਇਕਾਵਾਂ ਆਪਸ ‘ਚ ਚੰਗੀ ਬੌਂਡਿੰਗ ਸ਼ੇਅਰ ਕਰਦੀਆਂ ਹਨ।
ਸੁਨੰਦਾ ਤੇ ਗੁਰਲੇਜ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਨੇ ਹਾਲ ਹੀ ‘ਚ ‘ਦਿਲ ਮੰਗਦਾ’ ਗਾਣੇ ਦਾ ਐਲਾਨ ਕੀਤਾ ਸੀ, ਪਰ ਕਿਸੇ ਕਾਰਨ ਗਾਇਕਾ ਨੇ ਗਾਣੇ ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਸੀ। ਦੂਜੇ ਗੁਰਲੇਜ਼ ਅਖਤਰ ਦਾ ਹਾਲ ਹੀ ‘ਚ ਕਰਨ ਔਜਲਾ ਨਾਲ ਗਾਣਾ ‘’ ਰਿਲੀਜ਼ ਹੋਇਆ ਹੈ।
ਇਹ ਵੀ ਪੜ੍ਹੋ: ਗੈਰੀ ਸੰਧੂ ਨੇ ਦੁਬਈ ‘ਚ ਸ਼ੇਰਾਂ ਨਾਲ ਕੀਤੀ ਖੂਬ ਮਸਤੀ, ਵੀਡੀਓ ਕੀਤਾ ਸ਼ੇਅਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)