Punjabi Song: ਗੁਰਦਾਸ ਮਾਨ ਲੰਬੇ ਸਮੇਂ ਬਾਅਦ ਲੈ ਕੇ ਆ ਰਹੇ ਨੇ ਧਾਰਮਿਕ ਗੀਤ, 'ਪੰਜ ਹੀ ਪਿਆਰੇ ਤੇਰੇ, ਪੰਜ ਹੀ ਕਕਾਰ ਨੇ'
ਗੁਰਦਾਸ ਮਾਨ ਨੇ ਜਦੋਂ ਕੈਨਬਰਾ ਵਿੱਚ ਇਹ ਗੀਤ ਗਾਇਆ ਤਾਂ ਉਹ ਭਾਵੁਕ ਹੁੰਦੇ ਦਿਖਾਈ ਦਿੱਤੇ। ਕੈਨਬਰਾ ਵਿੱਚ ਗੁਰਦਾਸ ਮਾਨ ਦੇ ਇਸ ਗੀਤ ਨੂੰ ਟਿਕਟਿਕੀ ਲਾਕੇ ਸੁਣਦੇ ਰਹੇ। ਗੀਤ ਖਤਮ ਹੋਣ ਤੋਂ ਬਾਅਦ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਗੀਤ ਨੂੰ ਪ੍ਰਵਾਨਗੀ ਦਿੱਤੀ।
Gurdas Mann: ਪੰਜਾਬੀਆਂ ਦੇ ਮਾਣ ਤੇ ਬਾਲੀਵੁੱਡ ਵਿੱਚ ਹਿੱਟ ਗੀਤ ਦੇ ਚੁੱਕੇ ਗੁਰਦਾਸ ਮਾਨ ਛੇਤੀ ਹੀ ਆਪਣਾ ਨਵਾਂ ਵੀਡੀਓ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਗੀਤ ਤੂ ਨਿਮਾਣਿਆਂ ਦਾ ਮਾਣ ਗੀਤ ਨੂੰ ਕੈਨਬਰਾ ਵਿੱਚ ਇੱਕ ਸਟੇਜ ਪ੍ਰੋਗਰਾਮ ਦੌਰਾਨ ਗਾਇਆ, ਹਾਲਾਂਕਿ ਇਸ ਗੀਤ ਦੀ ਅਜੇ ਤੱਕ ਵੀਡੀਓ ਸ਼ੂਟ ਨਹੀਂ ਕੀਤੀ ਗਈ ਹੈ।
ਗੁਰਦਾਸ ਮਾਨ ਫਿਲਹਾਲ ਵਿਦੇਸ਼ ਵਿੱਚ ਹਨ। ਦੱਸਿਆ ਜਾ ਰਹੇ ਹਨ ਕਿ ਉਹ ਛੇਤੀ ਹੀ ਪੰਜਾਬ ਵਿੱਚ ਆ ਕੇ ਆਪਣੀ ਵੀਡੀਓ ਬਣਾ ਕੇ ਚਾਹੁਣ ਵਾਲਿਆਂ ਲਈ ਗੀਤ ਦੀ ਵੀਡੀਓ ਦਾ ਤੋਹਫ਼ਾ ਦੇਣਗੇ। ਗੁਰਦਾਸ ਮਾਨ ਨੇ ਜਦੋਂ ਕੈਨਬਰਾ ਵਿੱਚ ਇਹ ਗੀਤ ਗਾਇਆ ਤਾਂ ਉਹ ਭਾਵੁਕ ਹੁੰਦੇ ਦਿਖਾਈ ਦਿੱਤੇ। ਕੈਨਬਰਾ ਵਿੱਚ ਗੁਰਦਾਸ ਮਾਨ ਦੇ ਇਸ ਗੀਤ ਨੂੰ ਟਿਕਟਿਕੀ ਲਾਕੇ ਸੁਣਦੇ ਰਹੇ। ਗੀਤ ਖਤਮ ਹੋਣ ਤੋਂ ਬਾਅਦ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਗੀਤ ਨੂੰ ਪ੍ਰਵਾਨਗੀ ਦਿੱਤੀ।
View this post on Instagram
ਗੁਰਦਾਸ ਮਾਨ ਛੇਤੀ ਹੀ ਭਾਰਤ ਆਉਣਗੇ ਤੇ ਫਿਰ ਕੁਝ ਦਿਨਾਂ ਬਾਅਦ ਕੈਨੇਡਾ ਜਾਣਗੇ। ਗੁਰਦਾਸ ਮਾਨ ਦੇ ਚਾਹੁਣ ਵਾਲੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਗੀਤ ਦੇ ਬੋਲ ਹਨ ਕਿ, ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਸਜਾਕੇ ਤੁਸੀਂ, ਖਾਲਸੇ ਨੂੰ ਦਿੱਤੀ ਵੱਖਰੀ ਪਛਾਣ, ਪੰਜ ਹੀ ਪਿਆਰੇ ਤੇਰੇ, ਪੰਜ ਹੀ ਕਕਾਰ ਨੇ, ਪੰਜ ਤਖ਼ਤਾਂ ਦਾ ਫਰਮਾਨ, ਬੋਲੇ ਸੋ ਨਿਹਾਲ ਹੋਵੇ, ਸਤਿ ਸ੍ਰੀ ਅਕਾਲ ਗੂੰਜੇ
ਗੁਰਦਾਸ ਮਾਨ ਵੱਲੋਂ ਸਟੇਜ ਉੱਤੇ ਗਾਇਆ ਇਹ ਗੀਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿੱਚ ਪੰਜਾਬ ਦੀ ਧਾਰਮਿਕ ਭਾਵਨਾਵਾਂ ਤੇ ਸੰਸਕ੍ਰਿਤੀ ਨੂੰ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਗੁਰਦਾਸ ਮਾਨ ਸੰਸਕ੍ਰਿਤੀ ਤੇ ਵਿਰਸੇ ਸਬੰਧੀ ਕਈ ਗੀਤ ਗਾਉਂਦੇ ਰਹਿੰਦੇ ਹਨ ਤੇ ਹੁਣ ਲੰਬੇ ਸਮੇਂ ਬਾਅਦ ਉਨ੍ਹਾਂ ਦਾ ਧਾਰਮਿਕ ਗੀਤ ਆ ਰਿਹਾ ਹੈ।
ਇਹ ਵੀ ਪੜ੍ਹੋ: Prakash Raj: ਐਕਟਰ ਪ੍ਰਕਾਸ਼ ਰਾਜ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ 'ਤੇ ਕੱਸੇ ਤਿੱਖੇ ਤੰਜ, ਕੰਗਨਾ ਰਣੌਤ ਨੇ ਇੰਝ ਦਿੱਤਾ ਕਰਾਰਾ ਜਵਾਬ