Smeep Kang: ਫਿਲਮ ਨਿਰਦੇਸ਼ਕ ਸਮੀਪ ਕੰਗ ਸੋਸ਼ਲ ਮੀਡੀਆ ਤੋਂ ਹੋਏ ਗਾਇਬ, ਆਖਰੀ ਪੋਸਟ 'ਚ ਬੋਲੇ ਸੀ- 'ਮੈਂ ਫਿੱਟ ਹੋ ਕੇ ਰਹਾਂਗਾ...'
Smeep Kang Disappears From Social Media: ਸਮੀਪ ਕੰਗ ਦਾ ਵਜ਼ਨ ਕਾਫੀ ਜ਼ਿਆਦਾ ਵਧ ਗਿਆ ਹੈ। ਜਿਸ ਕਰਕੇ ਉਹ ਐਕਟਿੰਗ ਛੱਡ ਫਿਲਮ ਨਿਰਦੇਸ਼ਕ ਬਣੇ। ਪਰ ਹੁਣ ਸਮੀਪ ਕੰਗ ਨੇ ਠਾਣ ਲਿਆ ਹੈ ਕਿ ਉਹ ਸਭ ਨੂੰ ਫਿੱਟ ਹੋ ਕੇ ਦਿਖਾਉਣਗੇ।
Smeep Kang Disappears From Social Media: ਸਮੀਪ ਕੰਗ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਐਕਟਰ ਬਣ ਕੇ ਪੰਜਾਬੀ ਇੰਡਸਟਰੀ 'ਚ ਧਮਾਲਾਂ ਪਾਈਆਂ ਤੇ ਹੁਣ ਉਹ ਫਿਲਮ ਨਿਰਦੇਸ਼ਕ ਬਣ ਕੇ ਖੂਬ ਵਾਹ ਵਾਹੀ ਖੱਟ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੀਪ ਕੰਗ ਬੇਹਤਰੀਨ ਐਕਟਰ ਹਨ, ਪਰ, ਪਿਛਲੇ ਕਾਫੀ ਸਮੇਂ ਤੋਂ ਉਹ ਸਿਲਵਰ ਸਕ੍ਰੀਨ ਤੋਂ ਦੂਰ ਹਨ, ਜਿਸ ਦਾ ਕਾਰਨ ਹੈ ਉਨ੍ਹਾਂ ਦਾ ਵਧਿਆ ਹੋਇਆ ਭਾਰ।
ਜੀ ਹਾਂ, ਸਮੀਪ ਕੰਗ ਦਾ ਵਜ਼ਨ ਕਾਫੀ ਜ਼ਿਆਦਾ ਵਧ ਗਿਆ ਹੈ। ਜਿਸ ਕਰਕੇ ਉਹ ਐਕਟਿੰਗ ਛੱਡ ਫਿਲਮ ਨਿਰਦੇਸ਼ਕ ਬਣੇ। ਪਰ ਹੁਣ ਸਮੀਪ ਕੰਗ ਨੇ ਠਾਣ ਲਿਆ ਹੈ ਕਿ ਉਹ ਸਭ ਨੂੰ ਫਿੱਟ ਹੋ ਕੇ ਦਿਖਾਉਣਗੇ। ਲੱਗਦਾ ਹੈ ਕਿ ਉਹ ਕਾਫੀ ਮੇਹਨਤ ਕਰ ਰਹੇ ਹਨ, ਜਿਸ ਕਰਕੇ ਉਹ ਹੁਣ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਨਹੀਂ ਹਨ।
ਦੱਸ ਦਈਏ ਕਿ ਸਮੀਪ ਕੰਗ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ ਅਤੇ ਹਰ ਦੂਜੇ-ਤੀਜੇ ਦਿਨ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ, ਪਰ ਹੁਣ ਉਨ੍ਹਾਂ ਨੇ ਲੰਬੇ ਸਮੇਂ ਤੋਂ ਫੈਨਜ਼ ਨਾਲ ਕੋਈ ਅਪਡੇਟ ਸ਼ੇਅਰ ਕੀਤੀ ਹੈ, ਜਿਸ ਦਾ ਕਾਰਨ ਉਨ੍ਹਾ ਨੇ ਆਪਣੀ ਆਖਰੀ ਪੋਸਟ 'ਚ ਦੱਸਿਆ ਵੀ ਸੀ। ਉਨ੍ਹਾਂ ਨੇ ਆਪਣੀ ਤਸਵੀਰ ਸ਼ੇਅਰ ਕਰ ਕਿਹਾ ਸੀ ਕਿ ਚਾਹੇ ਕੁੱਝ ਵੀ ਹੋ ਜਾਵੇ ਉਹ ਫਿੱਟ ਹੋ ਕੇ ਦਿਖਾਉਣਗੇ। ਦੇਵ ਖਰੌੜ ਤੋਂ ਜਿੰਮੀ ਸ਼ੇਰਗਿੱਲ ਸਭ ਨੇ ਉਨ੍ਹਾਂ ਦੀ ਪੋਸਟ 'ਤੇ ਕਮੈਂਟ ਕਰ ਕੰਗ ਨੂੰ ਹੱਲਾਸ਼ੇਰੀ ਵੀ ਦਿੱਤੀ ਸੀ। ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਸਮੀਪ ਕੰਗ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਕਟਿੰਗ ਤੋਂ ਕੀਤੀ ਸੀ। ਉਹ ਜਸਪਾਲ ਭੱਟੀ ਨਾਲ ਫਿਲਮ 'ਮਾਹੌਲ ਠੀਕ ਹੈ' 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਕੰਗ ਦੀ ਐਕਟਿੰਗ ਨੂੰ ਕਾਫੀ ਸਲਾਹਿਆ ਗਿਆ ਸੀ। ਉਨ੍ਹਾਂ ਦੀ ਇਹ ਫਿਲਮ ਸੁਪਰਹਿੱਟ ਸੀ, ਜਿਸ ਨੂੰ ਹਿੰਦੀ 'ਚ ਵੀ ਡੱਬ ਕੀਤਾ ਗਿਆ ਸੀ। ਪਰ ਅਚਾਨਕ ਕੰਗ ਦਾ ਭਾਰ ਵਧ ਗਿਆ ਸੀ ਅਤੇ ਉਨ੍ਹਾਂ ਨੇ ਸਿਲਵਰ ਸਕ੍ਰੀਨ ਤੋਂ ਦੂਰੀ ਬਣਾ ਲਈ ਸੀ।
ਇਹ ਵੀ ਪੜ੍ਹੋ: ਅਨੰਤ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਮਾਰਕ ਜ਼ਕਰਬਰਗ ਪਤਨੀ ਨਾਲ ਪਹੁੰਚੇ ਜਾਮਨਗਰ, ਦੇਖੋ ਦੇਸੀ ਅੰਦਾਜ਼