Ranjit Bawa: ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਕੀਤਾ ਨਵੀਂ ਐਲਬਮ 'ਓਵਰ ਦ ਮੂਨ' ਦਾ ਐਲਾਨ, ਜਾਣੋ ਕਦੋਂ ਹੋ ਰਹੀ ਹੈ ਰਿਲੀਜ਼
Ranjit Bawa New EP: ਰਣਜੀਤ ਬਾਵਾ ਨੇ ਨਵੇਂ ਸਾਲ 'ਤੇ ਪਹਿਲੀ ਐਲਬਮ ਦਾ ਐਲਾਨ ਵੀ ਕਰ ਦਿੱਤਾ ਹੈ। ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਨਵੀਂ ਈਪੀ 'ਓਵਰ ਦ ਮੂਨ' ਦਾ ਐਲਾਨ ਕੀਤਾ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ
Ranjit Bawa Announced New EP: ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹੈ, ਜਿਸ ਨੂੰ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਉਹ ਗੀਤ ਗਾਉਂਦਾ ਹੈ, ਜੋ ਤੁਹਾਨੂੰ ਜ਼ਿੰਦਗੀ 'ਚ ਕੁੱਝ ਵਧੀਆ ਕਰਨ ਦੀ ਪ੍ਰੇਰਨਾ ਦਿੰਦੇ ਹਨ। ਹੁਣ ਰਣਜੀਤ ਬਾਵਾ ਨੇ ਨਵੇਂ ਸਾਲ 'ਤੇ ਪਹਿਲੀ ਐਲਬਮ ਦਾ ਐਲਾਨ ਵੀ ਕਰ ਦਿੱਤਾ ਹੈ।
View this post on Instagram
ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਨਵੀਂ ਈਪੀ ਯਾਨਿ ਛੋਟੀ ਐਲਬਮ 'ਓਵਰ ਦ ਮੂਨ' ਦਾ ਐਲਾਨ ਕੀਤਾ ਹੈ। ਇਸ ਐਲਬਮ ਵਿੱਚ 4 ਗਾਣੇ ਹੋਣਗੇ। ਇਹ ਐਲਬਮ ਕਦੋਂ ਰਿਲੀਜ਼ ਹੋਵੇਗੀ, ਫਿਲਹਾਲ ਗਾਇਕ ਨੇ ਇਸ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਹੈ, ਉਸ ਨੇ ਆਪਣੀ ਪੋਸਟ ਵਿੱਚ 'ਕਮਿੰਗ ਸੂਨ' ਯਾਨਿ ਜਲਦ ਆ ਰਹੀ ਹੈ ਲਿਿਖਿਆ ਹੈ।

ਨਵੀਂ ਫਿਲਮ ਦਾ ਵੀ ਕੀਤਾ ਐਲਾਨ
ਦੱਸ ਦਈਏ ਕਿ ਰਣਜੀਤ ਬਾਵਾ ਗਾਇਕੀ ਦੇ ਨਾਲ ਨਾਲ ਐਕਟਿੰਗ ਵੀ ਕਰਦਾ ਹੈ। ਉਸ ਨੇ ਆਪਣੀ ਨਵੀਂ ਫਿਲਮ 'ਪ੍ਰਾਹੁਣਾ 2' ਦਾ ਵੀ ਐਲਾਨ ਕੀਤਾ ਹੈ। ਇਸ ਫਿਲਮ ਦਾ ਪੋਸਟਰ ਬਾਵਾ ਨੇ ਆਂਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਫੈਨਜ਼ ਉਸ ਦੀ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਹ ਫਿਲਮ 29 ਮਾਰਚ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਰਣਜੀਤ ਬਾਵਾ ਅਭਿਨੇਤਰੀ ਅਦਿਤੀ ਦੇਵ ਸ਼ਰਮਾ ਨਾਲ ਰੋਮਾਂਸ ਕਰਦੇ ਨਜ਼ਰ ਆਂਉਣਗੇ। ਉਨ੍ਹਾਂ ਦੇ ਨਾਲ ਨਾਲ ਫਿਲਮ 'ਚ ਗੁਰਪ੍ਰੀਤ ਘੁੱਗੀ ਵੀ ਅਹਿਮ ਭੂਮਿਕਾ ਨਿਭਾਉਣਗੇ।
View this post on Instagram






















