ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਦੀ ਬਣੀ ਰਣਜੀਤ ਬਾਵਾ ਨਾਲ ਜੋੜੀ
ਸਵੀਤਾਜ ਬਰਾੜ ਮਰਹੂਮ ਰਾਜ ਬਰਾੜ ਦੀ ਧੀ ਹੈ ਜਿਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੌਡਲਿੰਗ ਤੇ ਗਾਇਕੀ ਦੇ ਨਾਲ ਕੀਤੀ। ਸਵੀਤਾਜ ਇਨੀ ਦਿਨੀਂ ਇੰਗਲੈਂਡ ਦੇ ਵਿਚ ਆਪਣੀ ਆਉਣ ਵਾਲੀ ਫਿਲਮ 'ਫਿਕਰ ਨਾ ਕਰੋ' ਦੀ ਸ਼ੂਟਿੰਗ ਕਰ ਰਹੀ ਹੈ।
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਤਰੱਕੀ ਲਈ ਤੇ ਪੰਜਾਬੀ ਔਂਡੀਐਂਸ ਦੇ ਮਨੋਰੰਜਨ ਲਈ ਪੰਜਾਬੀ ਕਲਾਕਾਰਾਂ ਵੱਲੋਂ ਲਗਾਤਾਰ ਨਵੇਂ-ਨਵੇਂ ਪ੍ਰੋਜੈਕਟ ਬਣ ਰਹੇ ਹਨ। ਉਨ੍ਹਾਂ ਦੀ ਅਨਾਊਸਮੈਂਟ ਕੀਤੀ ਜਾ ਰਹੀ ਹੈ। ਇਨ੍ਹਾਂ ਅਨਾਊਸਮੈਂਟਸ ਵਿਚਾਲੇ ਆਰਟਿਸਟਾਂ ਦੇ ਗਾਣੇ, ਐਲਬਮਾਂ ਤੇ ਫਿਲਮਾਂ ਸ਼ਾਮਲ ਹਨ। ਹੁਣ ਹਾਲ ਹੀ ਵਿੱਚ ਅਦਾਕਾਰਾ ਤੇ ਗਾਇਕਾ ਸਵੀਤਾਜ ਬਰਾੜ ਨੇ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਐਲਾਨ ਕੀਤਾ ਹੈ।
ਸਵੀਤਾਜ ਨੇ ਆਪਣੇ ਫੈਨਜ਼ ਸਾਹਮਣੇ ਰਣਜੀਤ ਬਾਵਾ ਨਾਲ ਆਉਣ ਵਾਲੀ ਫਿਲਮ ਬਾਰੇ ਅਨਾਊਸਮੈਂਟ ਕੀਤੀ ਹੈ। ਸਵੀਤਾਜ ਦੀ ਅਗਲੀ ਪੰਜਾਬੀ ਫਿਲਮ ਵਿੱਚ ਰਣਜੀਤ ਬਾਵਾ ਉਨ੍ਹਾਂ ਦੇ ਔਪੋਜ਼ਿਟ ਨਜ਼ਰ ਆਉਣਗੇ। ਫਿਲਮ ਨੂੰ ਲਿਖਿਆ ਰਾਜੂ ਵਰਮਾ ਨੇ ਹੈ ਤੇ ਬਿੰਨੀ ਫ਼ਿਲਮਜ਼ ਇਸ ਨੂੰ ਡਾਇਰੈਕਟ ਕਰਨਗੇ। ਫਿਲਹਾਲ ਇਸ ਫਿਲਮ ਦੇ ਟਾਈਟਲ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਸਵੀਤਾਜ ਬਰਾੜ ਮਰਹੂਮ ਰਾਜ ਬਰਾੜ ਦੀ ਧੀ ਹੈ ਜਿਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੌਡਲਿੰਗ ਤੇ ਗਾਇਕੀ ਦੇ ਨਾਲ ਕੀਤੀ। ਸਵੀਤਾਜ ਇਨੀ ਦਿਨੀਂ ਇੰਗਲੈਂਡ ਦੇ ਵਿਚ ਆਪਣੀ ਆਉਣ ਵਾਲੀ ਫਿਲਮ 'ਫਿਕਰ ਨਾ ਕਰੋ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਸਵੀਤਾਜ ਨੇ ਸਿੱਧੂ ਮੂਸੇਵਾਲਾ ਦੇ ਨਾਲ ਫਿਲਮ 'ਮੂਸਾ ਜੱਟ' ਦੀ ਸ਼ੂਟਿੰਗ ਕੰਪਲੀਟ ਕਰ ਲਈ ਹੈ।
ਇਹ ਵੀ ਪੜ੍ਹੋ: ਭਾਰਤ ਦੀਆਂ ਸੁਰੱਖਿਅਤ ਕਾਰਾਂ 'ਚ ਸ਼ੁਮਾਰ Nissan Magnite, ਬੇਹੱਦ ਘੱਟ ਕੀਮਤ ’ਚ ਵੀ ਕਮਾਲ ਦੇ ਸੇਫ਼ਟੀ ਫ਼ੀਚਰ
ਇਹ ਵੀ ਪੜ੍ਹੋ: Kapil Sharma ਜਿਸ ਸ਼ੋਅ 'ਚ ਰਹੇ ਜੇਤੂ ਉਸ ਦੇ ਆਡੀਸ਼ਨ 'ਚ ਪਹਿਲਾਂ ਹੋਏ ਸੀ ਰਿਜੈਕਟ, ਨਵਜੋਤ ਸਿੱਧੂ ਸੀ ਸ਼ੋਅ ਦੇ ਜੱਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin