ਕੋਰੋਨਾ ਵੈਕਸੀਨ ਲਵਾ ਕੇ ਫ਼ਿਲਮੀ ਹਸਤੀਆਂ ਲੋਕਾਂ ਨੂੰ ਕਰ ਰਹੀਆਂ ਜਾਗਰੂਕ
ਪੂਰੇ ਦੇਸ਼ 'ਚ ਕੋਰੋਨਾ ਵੈਕਸੀਨ ਲਗਵਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਹਾਲ ਹੀ 'ਚ ਕੋਵਿਡ ਵੈਕਸੀਨ ਦਾ ਡੋਜ਼ ਲਿਆ ਸੀ।
ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਨੇ ਵੀ ਕੋਵੀਡ ਵੈਕਸੀਨ ਦਾ ਟੀਕਾ ਲਗਵਾਇਆ ਹੈ। ਇਸਦੀ ਜਾਣਕਾਰੀ ਰਾਕੇਸ਼ ਰੌਸ਼ਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਪੂਰੇ ਦੇਸ਼ 'ਚ ਕੋਰੋਨਾ ਵੈਕਸੀਨ ਲਗਵਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਹਾਲ ਹੀ 'ਚ ਕੋਵਿਡ ਵੈਕਸੀਨ ਦਾ ਡੋਜ਼ ਲਿਆ ਸੀ।
ਇਸ ਤੋਂ ਇਲਾਵਾ ਕਈ ਰਾਜਨੇਤਾ ਤੇ ਚਰਚਿਤ ਚਿਹਰੇ ਕੋਵਿਡ ਵੈਕਸੀਨ ਦਾ ਟੀਕਾ ਲਗਵਾ ਕੇ ਬਾਕੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਰਾਕੇਸ਼ ਰੌਸ਼ਨ ਨੇ ਵੀ ਕੋਵਿਡ ਵੈਕਸੀਨ ਲਗਾ ਬਾਕੀ ਲੋਕਾਂ ਨੂੰ ਸੰਦੇਸ਼ ਦਿੱਤਾ ਹੈ। ਅਦਾਕਾਰ ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਬਾਲੀਵੁੱਡ ਦੇ ਜਾਣੇ-ਮਾਣੇ ਫ਼ਿਲਮ ਮੇਕਰ ਤੇ ਅਦਾਕਾਰ ਹਨ। ਰਿਤਿਕ ਰੌਸ਼ਨ ਨੂੰ ਬਾਲੀਵੁੱਡ 'ਚ ਰਾਕੇਸ਼ ਰੌਸ਼ਨ ਨੇ ਹੀ ਲੌਂਚ ਕੀਤਾ ਸੀ। ਅੱਜ ਰਿਤਿਕ ਰੌਸ਼ਨ ਦਾ ਨਾਂ ਪੂਰੀ ਦੁਨੀਆਂ 'ਚ ਮਸ਼ਹੂਰ ਹੈ।
<blockquote class="twitter-tweet"><p lang="en" dir="ltr">Fist dose of Covishield taken, go ahead. <a href="https://t.co/J2E48vUIvl" rel='nofollow'>pic.twitter.com/J2E48vUIvl</a></p>— Rakesh Roshan (@RakeshRoshan_N) <a href="https://twitter.com/RakeshRoshan_N/status/1367337028476497922?ref_src=twsrc%5Etfw" rel='nofollow'>March 4, 2021</a></blockquote> <script async src="https://platform.twitter.com/widgets.js" charset="utf-8"></script>
ਦੂਜੇ ਪਾਸੇ ਅਦਾਕਾਰ ਸਤੀਸ਼ ਸ਼ਾਹ ਨੇ ਵੀ 3 ਘੰਟੇ ਲਾਈਨ 'ਚ ਲੱਗ Covid ਵੈਕਸੀਨੇਸ਼ਨ ਲਗਵਾਈ। ਸਤੀਸ਼ ਸ਼ਾਹ ਨੇ ਟਵੀਟ ਕਰ ਲਿਖਿਆ,"ਕੋਵਿਡ ਦੇ ਵੈਕਸੀਨ ਲਗਵਾਉਣ ਲਈ ਤਿੰਨ ਘੰਟੇ ਤੱਕ ਲਾਈਨ 'ਚ ਖੜਾ ਰਿਹਾ। ਬਾਹਰ ਕਾਫੀ ਹਫੜਾ-ਦਫੜੀ ਸੀ, ਪਰ ਅੰਦਰ ਕਾਫੀ ਅਨੁਸ਼ਾਸਨ ਸੀ। ਮੈਨੂੰ ਥੋੜੀ ਝਿੜਕ ਵੀ ਪਈ ਕਿ ਮੈਂ VIP ਟਰੀਟਮੈਂਟ ਦਾ ਇਸਤੇਮਾਲ ਨਹੀਂ ਕੀਤਾ। ਪਰ, ਮੈਂ ਆਰਕੇ ਲਕਸ਼ਮਣ ਦੇ ਇੱਕ ਆਮ ਆਦਮੀ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ।"