ਪੜਚੋਲ ਕਰੋ
Advertisement
ਰਾਖੀ ਸਾਵੰਤ ਨੇ ਕਰਵਾਇਆ ਆਪਣੇ NRI ਫੈਨ ਨਾਲ ਵਿਆਹ, ਹੁਣ ਕਰਨਾ ਚਾਹੁੰਦੀ ਇਹ ਕੰਮ
ਬਾਲੀਵੁੱਡ ਦੀ ਡ੍ਰਾਮਾ ਕੁਈਨ ਰਾਖੀ ਸਾਵੰਤ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅੱਜਕੱਲ੍ਹ ਰਾਖੀ ਫੇਰ ਸੁਰਖੀਆਂ ‘ਚ ਹੈ। ਇਸ ਦਾ ਕਾਰਨ ਉਸ ਦਾ ਅਚਾਨਕ ਵਿਆਹ ਕਰ ਲੈਣਾ ਹੈ।
ਮੁੰਬਈ: ਬਾਲੀਵੁੱਡ ਦੀ ਡ੍ਰਾਮਾ ਕੁਈਨ ਰਾਖੀ ਸਾਵੰਤ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅੱਜਕੱਲ੍ਹ ਰਾਖੀ ਫੇਰ ਸੁਰਖੀਆਂ ‘ਚ ਹੈ। ਇਸ ਦਾ ਕਾਰਨ ਉਸ ਦਾ ਅਚਾਨਕ ਵਿਆਹ ਕਰ ਲੈਣਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਦੇਖ ਹਰ ਕੋਈ ਉਸ ਤੋਂ ਵਿਆਹ ਬਾਰੇ ਪੁੱਛ ਰਿਹਾ ਹੈ।
ਪਹਿਲਾਂ ਤਾਂ ਰਾਖੀ ਨੇ ਕਿਹਾ ਸੀ ਕਿ ਉਸ ਨੇ ਇਹ ਬ੍ਰਾਈਡ ਫੋਟੋਸ਼ੂਟ ਕੀਤਾ ਹੈ। ਇਸ ਤੋਂ ਬਾਅਦ ਖ਼ਬਰਾਂ ਹਨ ਕਿ ਉਸ ਨੇ ਆਪਣੇ ਫੈਨ ਰਿਤੇਸ਼ ਨਾਲ ਵਿਆਹ ਕੀਤਾ ਹੈ ਜੋ ਯੂਰਪ ਦਾ ਰਹਿਣ ਵਾਲਾ ਹੈ। 36 ਸਾਲਾ ਰਿਤੇਸ਼ ਐਨਆਰਆਈ ਬਿਜਨੈੱਸਮੈਨ ਹੈ। ਰਾਖੀ ਨੇ 'ਏਬੀਪੀ ਨਿਊਜ਼' ਨਾਲ ਗੱਲ ਕਰ ਇਸ ਬਾਰੇ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਰਾਖੀ ਨੇ ਵਿਆਹ ਦੇ ਨਾਲ ਹੀ ਬੱਚੇ ਪੈਦਾ ਕਰਨ ਦਾ ਸਾਲ ਤੇ ਗਿਣਤੀ ਵੀ ਤੈਅ ਕਰ ਲਈ ਹੈ। ਰਾਖੀ ਨੇ ਹੱਸਦੇ ਹੋਏ ਕਿਹਾ. “ਮੈਂ ਸਾਲ 2020 ਤਕ ਜਾਨੀ-ਮਾਨੀ ਕੋਰੀਓਗ੍ਰਾਫਰ ਤੇ ਫ਼ਿਲਮੇਕਰ ਫਰਾਹ ਖ਼ਾਨ ਦੀ ਤਰ੍ਹਾਂ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹਾਂ।”
ਰਾਖੀ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਉਸ ਨੇ ਰਿਤੇਸ਼ ਨਾਲ ਹਿੰਦੂ ਤੇ ਇਸਾਈ ਦੋਵਾਂ ਰੀਤਾਂ ਮੁਤਾਬਕ ਮੁੰਬਈ ‘ਚ 28 ਜੁਲਾਈ ਨੂੰ ਵਿਆਹ ਕੀਤਾ। ਇਸ ਤੋਂ ਇਲਾਵਾ ਦੋਵਾਂ ਨੇ ਕੋਰਟ ਮੈਰਿਜ ਕੀਤੀ ਹੈ। ਰਾਖੀ ਨੇ ਕਿਹਾ, “ਮੈਂ ਤੇ ਰਿਤੇਸ਼ ਇੱਕ-ਦੂਜੇ ਨੂੰ ਪਿਛਲੇ ਇੱਕ-ਡੇਢ ਸਾਲ ਤੋਂ ਜਾਣਦੇ ਹਾਂ। ਰਿਤੇਸ਼ ਲੰਮੇ ਸਮੇਂ ਤੋਂ ਮੇਰਾ ਫੈਨ ਹੈ। ਇੱਕ ਦਿਨ ਮੈਂ ਕਾਫੀ ਉਦਾਸ ਸੀ ਤੇ ਉਸੇ ਸਮੇਂ ਮੈਨੂੰ ਇੱਕ ਅਣਜਾਣ ਨੰਬਰ ਤੋਂ ਫੋਨ ‘ਤੇ ਮੈਸੇਜ ਆਇਆ ਕਿ ਮੈਂ ਇੰਨੀ ਉਦਾਸ ਕਿਉਂ ਹਾਂ? ਅੱਗੇ ਰਾਖੀ ਨੇ ਕਿਹਾ ਕਿ ਮੈਂ ਉਸ ਦੇ ਜਵਾਬ ‘ਚ ਉਸ ਨੂੰ ਪੁੱਛਿਆ ਕਿ ਜਦੋਂ ਮੈਂ ਉਸ ਨੂੰ ਜਾਣਦੀ ਨਹੀਂ ਤਾਂ ਉਸ ਨੂੰ ਕਿਵੇਂ ਪਤਾ ਕਿ ਮੈਂ ਇਸ ਸਮੇਂ ਉਦਾਸ ਹਾਂ? ਇਸ ਤੋਂ ਬਾਅਦ ਜਵਾਬ ਆਇਆ ਕਿ ਰਿਤੇਸ਼ ਮੇਰਾ ਫੈਨ ਹੈ ਤੇ ਮੇਰੇ ਨਾਲ ਜੁੜੀ ਹਰ ਖ਼ਬਰ ਰੱਖਦੇ ਹਨ। ਉਦੋਂ ਤੋਂ ਸਾਡੀ ਦੋਸਤੀ ਹੋ ਗਈ ਤੇ ਅਸੀਂ ਇੱਕ-ਦੂਜੇ ਨਾਲ ਲਗਾਤਾਰ ਟੱਚ ‘ਚ ਰਹਿਣ ਲੱਗੇ।” ਵਿਆਹ ਦੇ ਖਿਆਲ ਬਾਰੇ ਪੁੱਛੇ ਜਾਣ ‘ਤੇ ਰਾਖੀ ਨੇ ਕਿਹਾ, “ਪਹਿਲਾਂ ਰਿਤੇਸ਼ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਪਰ ਮੈਂ ਉਸ ਨੂੰ ਕਾਫੀ ਸਮੇਂ ਤਕ ਨਹੀਂ ਦੱਸਿਆ ਕਿ ਮੈਂ ਵੀ ਉਸ ਨੂੰ ਪਿਆਰ ਕਰਦੀ ਹਾਂ। ਇੱਕ ਦਿਨ ਮੈਂ ਉਸ ਨੂੰ ਕਹਿ ਦਿੱਤਾ ਕਿ ਮੈਨੂੰ ਵੀ ਉਸ ਲਈ ਕੁਝ ਅਜਿਹਾ ਹੀ ਲੱਗਦਾ ਹੈ। ਮੇਰੇ ਪ੍ਰਤੀ ਉਸ ਦੇ ਕੇਅਰਿੰਗ ਨੇਚਰ ਤੋਂ ਮੈਂ ਕਾਫੀ ਪ੍ਰਭਾਵਿਤ ਸੀ।”View this post on Instagram
ਰਾਖੀ ਨੇ ਆਪਣੇ ਵਿਆਹ ਨੂੰ ਲੁਕਾਉਣ ਦੇ ਕਾਰਨ ਬਾਰੇ ਗੱਲ ਕਰਦੇ ਕਿਹਾ, “ਇਸ ਦੀ ਦੋ ਵਜ੍ਹਾ ਸੀ। ਮੇਰੇ ਸਿੰਧੂਰ ਤੇ ਚੂੜੇ ਕਰਕੇ ਵਿਆਹ ਲੁਕਾਉਣ ‘ਚ ਦਿੱਕਤ ਆ ਰਹੀ ਸੀ। ਇਸ ਦੇ ਨਾਲ ਉਸ ਨੇ ਕਿਹਾ, “ਬਾਲੀਵੁੱਡ ‘ਚ ਵਿਆਹੁਤਾ ਕੁੜੀਆਂ ਨੂੰ ਜਲਦੀ ਕੰਮ ਨਹੀਂ ਮਿਲਦਾ। ਅਜਿਹੇ ‘ਚ ਮੈਨੂੰ ਵੀ ਲੱਗਿਆ ਕਿ ਕੋਈ ਮੈਨੂੰ ਵੀ ਆਈਟਮ ਨੰਬਰ ਤੇ ਹੋਰ ਕੋਈ ਕੰਮ ਆਫਰ ਨਹੀਂ ਕਰੇਗਾ। ਇਸ ਤੋਂ ਇਲਾਵਾ ਰਾਖੀ ਨੇ ਹਿਾ ਕਿ ਇਹ ਵਿਆਹ ਉਸ ਨੇ ਇੰਨੀ ਜਲਦਬਾਜ਼ੀ ‘ਚ ਕਿਉਂ ਕੀਤੀ, ਇਸ ਬਾਰੇ ਉਹ ਅਜੇ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਜਲਦੀ ਹੀ ਉਹ ਵਿਆਹ ਦੀ ਪਾਰਟੀ ਦਾ ਇੰਤਜ਼ਾਮ ਕਰੇਗੀ।View this post on InstagramTrust me im happy and having fun thanks to God and my janta fans 🙏💋💋💋💋😘😘🥰 im in love 🥰
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement