(Source: ECI/ABP News)
Prabhas: ਸਾਊਥ ਸਟਾਰ ਪ੍ਰਭਾਸ ਨੇ ਰਾਮ ਮੰਦਰ ਦੇ ਨਿਰਮਾਣ ਲਈ ਦਾਨ ਕੀਤੇ 50 ਕਰੋੜ ਰੁਪਏ? ਜਾਣੋ ਕੀ ਹੈ ਸੱਚਾਈ
Prabhas Ram Mandir: ਖਬਰਾਂ ਆ ਰਹੀਆਂ ਹਨ ਕਿ ਪ੍ਰਭਾਸ ਨੇ ਰਾਮ ਮੰਦਰ ਦੇ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ। ਟਵਿਟਰ 'ਤੇ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ।
![Prabhas: ਸਾਊਥ ਸਟਾਰ ਪ੍ਰਭਾਸ ਨੇ ਰਾਮ ਮੰਦਰ ਦੇ ਨਿਰਮਾਣ ਲਈ ਦਾਨ ਕੀਤੇ 50 ਕਰੋੜ ਰੁਪਏ? ਜਾਣੋ ਕੀ ਹੈ ਸੱਚਾਈ ram-mandir-is-prabhas-really-donating-rs-50-crore-for-ayodhya-temple here the truth Prabhas: ਸਾਊਥ ਸਟਾਰ ਪ੍ਰਭਾਸ ਨੇ ਰਾਮ ਮੰਦਰ ਦੇ ਨਿਰਮਾਣ ਲਈ ਦਾਨ ਕੀਤੇ 50 ਕਰੋੜ ਰੁਪਏ? ਜਾਣੋ ਕੀ ਹੈ ਸੱਚਾਈ](https://feeds.abplive.com/onecms/images/uploaded-images/2024/01/20/1f2ec0b96715222c483f8e6639fecca81705743586640469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Prabhas Donated 50 Crore For Ram Mandir: ਸਾਊਥ ਸਟਾਰ ਪ੍ਰਭਾਸ ਦਾ ਨਾਮ ਹਾਲ ਹੀ 'ਚ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਹੈ। ਉਸ ਦੀ ਨਵੀਂ ਫਿਲਮ 'ਸਾਲਾਰ' ਬਲਾਕਬਸਟਰ ਸਾਬਿਤ ਹੋਈ ਹੈ, ਜਿਸ ਨੇ ਬਾਕਸ ਆਫਿਸ 'ਤੇ ਵਰਲਡਵਾਈਡ 700 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਹੁਣ ਪ੍ਰਭਾਸ ਦਾ ਨਾਮ ਫਿਰ ਤੋਂ ਚਰਚਾ ਵਿੱਚ ਹੈ।
ਦਰਅਸਲ, ਖਬਰਾਂ ਆ ਰਹੀਆਂ ਹਨ ਕਿ ਪ੍ਰਭਾਸ ਨੇ ਰਾਮ ਮੰਦਰ ਦੇ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ। ਟਵਿਟਰ 'ਤੇ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਸਬੰਧੀ ਇੱਕ ਟਵੀਟ ਸਾਹਮਣੇ ਆਇਆ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪ੍ਰਭਾਸ ਨੇ ਰਾਮ ਮੰਦਰ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਕੀਤੀ। ਦੇਖੋ ਇਹ ਟਵੀਟ:
Actor Prabhas donated 50 crore for the construction of Ram temple.
— Radhika Chaudhary (@Radhika8057) January 19, 2024
Jai Shri Ram 🙏#Prabhas #RamMandirAyodhya pic.twitter.com/nwSkkrxpf2
ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੇ ਕੋਥਾਪੇਟਾ ਦੇ ਵਿਧਾਇਕ ਚਿਰਲਾ ਜੱਗੀਰੈੱਡੀ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਪ੍ਰਭਾਸ ਨੇ 50 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ।
Man With Gold Heart 💓
— Milagro Movies (@MilagroMovies) January 19, 2024
MLA Chirla Jaggireddy about #Prabhas Donated 50 Crores for #Ayodhya Temple Trust#AyodhaRamMandir#AyodhyaSriRamTemple#AyodhyaJanmBhoomipic.twitter.com/AxCa37r6a6
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ। ਦੱਸ ਦਈਏ ਕਿ ਪ੍ਰਭਾਸ ਦੇ ਨੇੜਲੇ ਸੂਤਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਭਾਸ ਨੇ ਰਾਮ ਮੰਦਰ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਨਹੀਂ ਕੀਤੀ ਹੈ। ਇਸ ਕਰਕੇ ਇਨ੍ਹਾਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ।
ਪ੍ਰਭਾਸ ਨੂੰ ਮਿਲਿਆ ਹੈ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ 'ਚ ਪਹੁੰਚਣ ਦਾ ਸੱਦਾ
ਦੱਸ ਦਈਏ ਕਿ ਪ੍ਰਭਾਸ ਨੂੰ ਰਾਮ ਮੰਦਰ ਦੇ ਉਦਘਾਟਨ ਦਾ ਸੱਦਾ ਭੇਜਿਆ ਗਿਆ ਹੈ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਕਈ ਹੋਰ ਵੀ ਫਿਲਮੀ ਹਸਤੀਆਂ ਸ਼ਾਮਲ ਹੋ ਰਹੀਆਂ ਹਨ। ਇਨ੍ਹਾਂ 'ਚ ਮਾਧੁਰੀ ਦੀਕਸ਼ਿਤ, ਅਮਿਤਾਭ ਬੱਚਨ, ਅਕਸ਼ੈ ਕੁਮਾਰ, ਪ੍ਰਭਾਸ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਤੇ ਹੋਰ ਕਈ ਦਿੱਗਜ ਹਸਤੀਆਂ ਦੇ ਨਾਮ ਸ਼ਾਮਲ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਪ੍ਰਭਾਸ ਦੀ ਫਿਲਮ 'ਆਦੀਪੁਰਸ਼' ਪਿਛਲੇ ਸਾਲ ਰਿਲੀਜ਼ ਹੋਈ ਸੀ, ਜਿਸ ਵਿੱਚ ਐਕਟਰ ਨੇ ਰਾਮ ਦਾ ਕਿਰਦਾਰ ਨਿਭਾਇਆ ਸੀ।
ਇਹ ਵੀ ਪੜ੍ਹੋ: ਰਸ਼ਮਿਕਾ ਮੰਡਾਨਾ ਨਾਲ ਫਰਵਰੀ 'ਚ ਵਿਆਹ ਕਰੇਗਾ ਸਾਊਥ ਸਟਾਰ ਵਿਜੇ ਦੇਵਰਕੋਂਡਾ? ਐਕਟਰ ਨੇ ਕਹੀ ਇਹ ਗੱਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)