OTT 'ਤੇ ਰਿਲੀਜ਼ ਨਹੀਂ ਹੋਵੇਗੀ ਰਣਬੀਰ ਕਪੂਰ ਦੀ ਫਿਲਮ 'ਸ਼ਮਸ਼ੇਰਾ'?
ਫਿਲਮ 'ਸ਼ਮਸ਼ੇਰਾ' ਸੁਪਰਸਟਾਰ ਰਣਬੀਰ ਕਪੂਰ ਦੀ ਮੋਸਟ ਅਵੇਟੇਡ ਫਿਲਮ ਹੈ। ਇਸ ਫਿਲਮ ਦੀ ਅਨਾਊਸਮੈਂਟ ਕਾਫ਼ੀ ਸਮੇਂ ਪਹਿਲਾਂ ਕੀਤੀ ਗਈ ਸੀ ਪਰ ਹੁਣ ਤੱਕ ਫਿਲਮ ਕਿਸੇ ਨਾ ਕਿਸੇ ਕਾਰਨ ਕਰਕੇ ਰਿਲੀਜ਼ ਨਹੀਂ ਕੀਤੀ ਗਈ ਹੈ।
ਫਿਲਮ 'ਸ਼ਮਸ਼ੇਰਾ' ਸੁਪਰਸਟਾਰ ਰਣਬੀਰ ਕਪੂਰ ਦੀ ਮੋਸਟ ਅਵੇਟੇਡ ਫਿਲਮ ਹੈ। ਇਸ ਫਿਲਮ ਦੀ ਅਨਾਊਸਮੈਂਟ ਕਾਫ਼ੀ ਸਮੇਂ ਪਹਿਲਾਂ ਕੀਤੀ ਗਈ ਸੀ ਪਰ ਹੁਣ ਤੱਕ ਫਿਲਮ ਕਿਸੇ ਨਾ ਕਿਸੇ ਕਾਰਨ ਕਰਕੇ ਰਿਲੀਜ਼ ਨਹੀਂ ਕੀਤੀ ਗਈ ਹੈ। ਫੈਨਜ਼ ਰਣਬੀਰ ਕਪੂਰ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਰਣਬੀਰ ਇਸ ਫਿਲਮ ਵਿਚ ਇਕ ਬਹੁਤ ਹੀ ਵੱਖਰੇ ਕਿਰਦਾਰ ਨਾਲ ਦਿਖਾਈ ਦੇਣਗੇ। ਫਿਲਮ ਬਾਰੇ ਹੁਣ ਇਹ ਅਪਡੇਟ ਹੈ ਕਿ ਇਹ ਫਿਲਮ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਨਹੀਂ ਕੀਤੀ ਜਾਏਗੀ।
ਫਿਲਮ ਦੇ ਡਾਇਰੈਕਟਰ ਕਰਨ ਮਲਹੋਤਰਾ ਨੇ ਖ਼ੁਦ ਇਸਦਾ ਐਲਾਨ ਕੀਤਾ ਹੈ ਕਿ ਇਹ ਫਿਲਮ ਓਟੀਟੀ ਤੇ ਰਿਲੀਜ਼ ਨਹੀਂ ਕੀਤੀ ਜਾਏਗੀ। ਹਾਲਾਂਕਿ ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ... 'ਸ਼ਮਸ਼ੇਰਾ' ਦੀ ਪੋਸਟ ਥੀਏਟਰਲ ਡਿਜੀਟਲ ਰਾਈਟਸ ਅਮੇਜ਼ਨ ਪ੍ਰਾਈਮ ਵੀਡੀਓ ਦੁਆਰਾ ਖਰੀਦੇ ਗਏ ਹਨ, ਮਤਲਬ ਕਿ ਸਿਨੇਮਾ ਦੀ ਫਿਲਮ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਸਟ੍ਰੀਮਿੰਗ ਲਈ ਅਵੇਲੇਬਲ ਹੋਵੇਗੀ।
ਇਸ ਫਿਲਮ ਦੇ ਸੈਟੇਲਾਈਟ ਰਾਈਟਸ ਸਟਾਰ ਨੈਟਵਰਕ ਨੂੰ ਵੇਚੇ ਗਏ ਹਨ। ਹੁਣ ਇਹ ਤੈਅ ਹੈ ਕਿ ਰਣਬੀਰ ਕਪੂਰ ਆਉਣ ਵਾਲੇ ਸਮੇਂ ਵਿੱਚ ਸਿਨੇਮਾਘਰਾਂ ਵਿੱਚ ਧਮਾਕਾ ਕਰਦੇ ਨਜ਼ਰ ਆਉਣ ਵਾਲੇ ਹਨ। ਸ਼ਮਸ਼ੇਰਾ ਇੱਕ ਵੱਡਾ ਪ੍ਰੋਜੈਕਟ ਹੈ ਅਤੇ ਇਸ ਫਿਲਮ ਵਿੱਚ ਰਣਬੀਰ ਕਪੂਰ ਇੱਕ ਡਾਕੂ ਦੀ ਭੂਮਿਕਾ ਵਿੱਚ ਦਿਖਾਈ ਦੇਣਗੇ। ਇਹ ਕਈ ਸਾਲਾਂ ਬਾਅਦ ਹੋਵੇਗਾ ਜਦੋਂ ਇੱਕ ਸੁਪਰਸਟਾਰ ਵੱਡੇ ਪਰਦੇ ਉੱਤੇ ਇੱਕ ਡਾਕੂ ਦੀ ਭੂਮਿਕਾ ਨਿਭਾਉਂਦੇ ਹੋਇਆ ਨਜ਼ਰ ਆਵੇਗਾ।






















