Ranbir Kapoor: ਰਣਬੀਰ ਕਪੂਰ ਨੇ ਸਭ ਦੇ ਸਾਹਮਣੇ ਕਰ ਦਿੱਤੀ ਅਜਿਹੀ ਹਰਕਤ, ਹੋਣਾ ਪਿਆ ਸ਼ਰਮਿੰਦਾ, ਦੇਖੋ ਵਾਇਰਲ ਵੀਡੀਓ
Ranbir Kapoor Viral Video: ਰਣਬੀਰ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਰਣਬੀਰ ਕਪੂਰ ਤੋਂ ਅਜਿਹੀ ਕੀ ਗਲਤੀ ਹੋ ਗਈ, ਦੇਖੋ ਇਸ ਵੀਡੀਓ 'ਚ:
Ranbir Kapoor Viral Video: ਰਣਬੀਰ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ, ਰਣਬੀਰ ਇੱਕ ਬੁੱਕ ਲੌਂਚ ਈਵੈਂਟ 'ਚ ਪਹੁੰਚੇ ਸੀ। ਇੱਥੇ ਰਣਬੀਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ 'ਤੇ ਚਾਹ ਡੋਲ ਲਈ। ਇਸ ਤੋਂ ਰਣਬੀਰ ਵੀ ਕਾਫੀ ਸ਼ਰਮਿੰਦਾ ਹੋ ਗਏ। ਹੁਣ ਇੰਟਰਨੈੱਟ 'ਤੇ ਇਹ ਵੀਡੀਓ ਦੇਖ ਲੋਕ ਰਣਬੀਰ ਦੀ ਇਸ ਹਰਕਤ 'ਤੇ ਖੂਬ ਹੱਸ ਰਹੇ ਹਨ।
ਰਣਬੀਰ ਕਪੂਰ ਦਾ ਇਹ ਵੀਡੀਓ ਹੋ ਰਿਹਾ ਹੈ ਵਾਇਰਲ
ਰਣਬੀਰ ਕਪੂਰ ਆਪਣੀ ਮਾਂ ਨੀਤੂ ਕਪੂਰ ਨਾਲ ਇਸ ਬੁੱਕ ਲਾਂਚ ਈਵੈਂਟ ਦਾ ਹਿੱਸਾ ਬਣੇ। ਆਲ ਬਲੈਕ ਲੁੱਕ 'ਚ ਰਣਬੀਰ ਕਾਫੀ ਹੈਂਡਸਮ ਲੱਗ ਰਹੇ ਸਨ। ਦੂਜੇ ਪਾਸੇ, ਨੀਤੂ ਕਪੂਰ ਵੀ ਪਰਪਲ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਰਣਬੀਰ ਅਤੇ ਨੀਤੂ ਸਟੇਜ 'ਤੇ ਬੈਠੇ ਸਨ ਅਤੇ ਰਣਬੀਰ ਗੱਲਬਾਤ 'ਚ ਰੁੱਝੇ ਹੋਏ ਸਨ। ਉਸਦੇ ਇੱਕ ਹੱਥ ਵਿੱਚ ਮਾਈਕ ਅਤੇ ਦੂਜੇ ਹੱਥ ਵਿੱਚ ਚਾਹ ਸੀ। ਗੱਲਾਂ ਕਰਦੇ ਹੋਏ ਰਣਬੀਰ ਆਪਣੇ 'ਤੇ ਚਾਹ ਡੋਲ ਲਈ, ਚਾਹ ਗਰਮ ਹੋਣ ਦੀ ਵਜ੍ਹਾ ਕਰਕੇ ਰਣਬੀਰ ਆਪਣੀ ਸੀਟ 'ਤੇ ਉੱਛਲ ਜਾਂਦੇ ਹਨ। ਇਹ ਦੇਖ ਕੇ ਨੇੜੇ ਬੈਠੇ ਲੋਕ ਹੱਸ ਪਏ। ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਰਣਬੀਰ ਦੇ ਇਸ ਮਾਸੂਮ ਅੰਦਾਜ਼ 'ਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਲੋਕ ਤਾਂ ਬਸ ਉਮੀਦ ਕਰ ਰਹੇ ਹਨ ਕਿ ਚਾਹ ਗਰਮ ਨਾ ਹੋਵੇ।
View this post on Instagram
ਇਸੇ ਸਾਲ ਰਿਲੀਜ਼ ਹੋਵੇਗੀ ਰਣਬੀਰ ਦੀ ਫਿਲਮ
ਸਾਲ ਦੀ ਸ਼ੁਰੂਆਤ 'ਚ ਰਣਬੀਰ ਦੀ ਫਿਲਮ 'ਤੂੰ ਝੂਠੀ ਮੈਂ ਮੱਕਾਰ' ਰਿਲੀਜ਼ ਹੋ ਚੁੱਕੀ ਹੈ। ਪਰਿਵਾਰਕ ਮਨੋਰੰਜਨ ਵਾਲੀ ਇਸ ਫਿਲਮ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ। ਹੁਣ ਰਣਬੀਰ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਦੀ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਪਰਿਵਾਰ ਲਈ ਸ਼ੂਟਿੰਗ ਤੋਂ ਬ੍ਰੇਕ ਲਿਆ ਹੈ। ਹਾਲਾਂਕਿ 'ਐਨੀਮਲ' ਦੇ ਸੈੱਟ ਤੋਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਜਿਸ 'ਚ ਰਣਬੀਰ ਦੇ ਡੈਪਰ ਲੁੱਕ ਨੇ ਪਹਿਲਾਂ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਫਿਲਮ ਲਈ ਦੀਵਾਨਾ ਬਣਾ ਦਿੱਤਾ ਹੈ। ਇਹ ਫਿਲਮ ਇਸ ਸਾਲ 11 ਅਗਸਤ ਨੂੰ ਰਿਲੀਜ਼ ਹੋਵੇਗੀ। ਜਿਸ ਵਿੱਚ ਰਣਬੀਰ ਤੋਂ ਇਲਾਵਾ ਅਨਿਲ ਕਪੂਰ, ਬੌਬੀ ਦਿਓਲ, ਤ੍ਰਿਪਤੀ ਡਿਮਰੀ ਵਰਗੇ ਸਿਤਾਰੇ ਵੀ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।