ਰਣਵੀਰ ਸਿੰਘ 'RC15' ਲਾਂਚ 'ਚ ਪਹੁੰਚੇ, ਆਪਣੀ ਨਵੀਂ ਲੁੱਕ ਨਾਲ ਇਕ ਵਾਰ ਫੇਰ ਹੋਏ ਨੋਟਿਸ
ਸ਼ੰਕਰ ਦੁਆਰਾ ਡਾਇਰੈਕਟਡ ਰਾਮ ਚਰਨ ਅਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਅੱਜ ਹੈਦਰਾਬਾਦ ਦੇ ਅੰਨਪੂਰਨਾ ਸਟੂਡੀਓ ਵਿੱਚ ਫਲੋਰ 'ਤੇ ਚਲੀ ਗਈ ਹੈ।
ਸ਼ੰਕਰ ਦੁਆਰਾ ਡਾਇਰੈਕਟਡ ਰਾਮ ਚਰਨ ਅਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਅੱਜ ਹੈਦਰਾਬਾਦ ਦੇ ਅੰਨਪੂਰਨਾ ਸਟੂਡੀਓ ਵਿੱਚ ਫਲੋਰ 'ਤੇ ਚਲੀ ਗਈ ਹੈ। ਇਸ ਇਵੈਂਟ 'ਚ ਰਣਵੀਰ ਸਿੰਘ ਵੀ ਸ਼ਾਮਲ ਹੋਏ। ਰਣਵੀਰ ਦੇ ਨਾਲ, ਫਿਲਮ ਮੇਕਰ ਐੱਸ. ਰਾਜਾਮੌਲੀ ਅਤੇ ਮੈਗਾਸਟਾਰ ਚਿਰੰਜੀਵੀ ਨੇ ਵੀ ਇਵੈਂਟ ਵਿੱਚ ਸ਼ਿਰਕਤ ਕੀਤੀ। ਮੋਸਟ ਅਵੇਟੇਡ ਇਹ ਫਿਲਮ ਨੂੰ ਅਸਥਾਈ ਤੌਰ ਤੇ 'ਐਸਵੀਸੀ 50' ਕਿਹਾ ਜਾ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਰਣਵੀਰ, ਰਾਮ ਅਤੇ ਕਿਆਰਾ ਨਾਲ ਪੋਜ਼ ਦੇ ਰਹੇ ਹਨ। 'ਪਦਮਾਵਤ' ਸਟਾਰ ਨੇ ਫਿਲਮ ਦੇ ਡਾਇਰੈਕਟਰ ਸ਼ੰਕਰ ਅਤੇ ਫਿਲਮ ਦੇ ਕਲਾਕਾਰਾਂ ਨਾਲ ਵੀ ਪੋਜ਼ ਦਿੱਤੇ। ਰਣਵੀਰ ਦੀ ਦੋਹਰੀ ਪੋਨੀਟੇਲ ਦਿੱਖ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ
ਆਪਣੀ ਡਿਫਰੈਂਟ ਲੁਕਸ ਲਈ ਜਾਣੇ ਜਾਂਦੇ ਰਣਵੀਰ ਨੇ ਇੱਕ ਵਾਰ ਫਿਰ ਆਪਣੇ ਫੈਸ਼ਨ ਸੈਂਸ ਦੇ ਪਿੱਛੇ ਦੀ ਇੰਸਪੀਰੇਸ਼ਨ ਬਾਰੇ ਗੱਲ ਕੀਤੀ। ਰਣਵੀਰ ਨੇ ਕਿਹਾ, “ਮੈਂ ਹਮੇਸ਼ਾਂ ਹੀ edgy avant garde ਸਟਾਈਲ ਵੱਲ ਅਟ੍ਰੈਕਟ ਰਿਹਾ ਹਾਂ। ਵੱਡੇ ਹੁੰਦਿਆਂ, ਸਕੂਲ ਅਤੇ ਕਾਲਜ ਵਿੱਚ, ਵੀ ਮੈਂ ਹਮੇਸ਼ਾਂ ਆਪਣੇ ਹੇਅਰ ਸਟਾਈਲ ਦੇ ਨਾਲ ਮੈਚਿੰਗ ਕਪੜੇ ਪਾਏ ਹਨ।
ਰਣਵੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਰਕਸ ਵਿੱਚ ਪੂਜਾ ਹੇਗੜੇ ਅਤੇ ਜੈਕਲੀਨ ਫਰਨਾਂਡੀਜ਼ ਦੇ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਦੀਪਿਕਾ ਪਾਦੁਕੋਣ ਅਤੇ ਜੈਯੇਸ਼ਭਾਈ ਜੋਰਦਾਰ ਦੇ ਨਾਲ '83' ਵੀ ਹੈ। ਰਣਵੀਰ ਨੇ ਆਲੀਆ ਭੱਟ ਦੇ ਨਾਲ ਕਰਨ ਜੌਹਰ ਦੀ ਰੋਮਾਂਟਿਕ ਕਾਮੇਡੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਹਨ।