Ranveer Singh: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਪੋਰਨ ਸਟਾਰ ਜੌਨੀ ਸਿਨਸ ਨਾਲ ਕੀਤਾ ਕੋਲੈਬ, ਇਸ ਐਡ 'ਚ ਆਏ ਨਜ਼ਰ, ਵੀਡੀਓ ਵਾਇਰਲ
Ranveer Singh Johnny Sins: ਰਣਵੀਰ ਸਿੰਘ ਅਤੇ ਪੋਰਨ ਸਟਾਰ ਜੌਨੀ ਸਿਨਸ ਇੱਕ ਸੈਕਸ਼ੂਅਲ ਯਾਨਿ ਜਿਨਸੀ ਸਿਹਤ ਸੰਭਾਲ ਬ੍ਰਾਂਡ ਲਈ ਇੱਕ ਵਿਲੱਖਣ ਇਸ਼ਤਿਹਾਰ ਲਈ ਇਕੱਠੇ ਆਏ ਹਨ।
Ranveer Singh Johnny Sins Ad: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਇਸ ਵਾਰ ਉਨ੍ਹਾਂ ਨੇ ਇੱਕ ਐਡ ਫਿਲਮ ਲਈ ਪੋਰਨ ਸਟਾਰ ਜੌਨੀ ਸਿਨਸ ਦੇ ਨਾਲ ਹੱਥ ਮਿਲਾਇਆ ਹੈ। ਦਰਅਸਲ, ਇਹ ਇੱਕ ਸੈਕਸੂਅਲ ਹੈਲਥ ਕੇਅਰ ਯਾਨਿ ਜਿਣਸੀ ਸਿਹਤ ਸੰਭਾਲ ਬਰਾਂਡ ਦੀ ਐਡ ਹੈ। ਇਸ ਬਰਾਂਡ ਦਾ ਨਾਮ ਬੋਲਡ ਕੇਅਰ ਹੈ।
ਇਹ ਵੀ ਪੜ੍ਹੋ: ਰਣਬੀਰ ਕਪੂਰ ਦੀ 'ਰਾਮਾਇਣ' 'ਚ ਅਮਿਤਾਭ ਬੱਚਨ ਦੀ ਐਂਟਰੀ, ਰਾਜਾ ਦਸ਼ਰਥ ਦਾ ਕਿਰਦਾਰ ਨਿਭਾਉਣਗੇ ਬਿੱਗ ਬੀ
ਐਡ ਫਿਲਮ ਵਿੱਚ, ਸਿਨਸ ਇੱਕ ਆਦਮੀ ਦਾ ਕਿਰਦਾਰ ਨਿਭਾਉਂਦਾ ਹੈ ਜਿਸਦੀ ਪਤਨੀ ਉਸਨੂੰ ਛੱਡਣਾ ਚਾਹੁੰਦੀ ਹੈ ਕਿਉਂਕਿ ਉਹ ਕਿਉਂਕਿ ਉਹ ਸੈਕਸ ਨਹੀਂ ਕਰ ਸਕਦਾ। ਜਿਵੇਂ ਕਿ ਰਣਵੀਰ ਸਿੰਘ ਦਖਲ ਦਿੰਦਾ ਹੈ ਅਤੇ ਪੁੱਛਦਾ ਹੈ ਕਿ ਮਾਮਲਾ ਕੀ ਹੈ, ਸਿਨਸ ਦੀ ਆਨ-ਸਕਰੀਨ ਪਤਨੀ ਕਹਿੰਦੀ ਹੈ ਕਿ ਉਹ ਉਸ ਨੂੰ ਸੈਟੀਸਫਾਈ ਯਾਨਿ ਸੰਤੁਸ਼ਟ ਨਹੀਂ ਕਰ ਸਕਦਾ। ਉਸ ਨੇ ਕਿੰਨੀ ਵਾਰ ਆਪਣੇ ਪਤੀ ਨੂੰ ਕਿਹਾ ਹੈ ਕਿ ਉਹ ਬੋਲਡ ਕੇਅਰ ਖਾਇਆ ਕਰੇ, ਪਰ ਉਹ ਉਸ ਦੀ ਗੱਲ ਨਹੀਂ ਮੰਨਦਾ।
ਇਸ ਪੂਰੀ ਐਡ ਫਿਲਮ ਦਾ ਮਾਹੌਲ ਇੰਡੀਅਨ ਫਿਲਮ ਸੀਰੀਅਲਾਂ ਵਰਗਾ ਹੈ। ਜਦੋਂ ਨੂੰਹ ਆਪਣੇ ਪਤੀ ਦੇ ਬੈੱਡਰੂਮ ਦੇ ਰਾਜ਼ ਸਭ ਦੇ ਸਾਹਮਣੇ ਖੋਲਦੀ ਹੈ ਤਾਂ ਸੱਸ ਆ ਕੇ ਉਸ ਨੂੰ ਥੱਪੜ ਮਾਰਦੀ ਹੈ, ਤੇ ਉਹ ਥੱਲੇ ਡਿੱਗਣ ਲੱਗਦੀ ਹੈ ਅਤੇ ਉਸ ਦਾ ਪਤੀ ਸਿਨਸ ਤੁਰੰਤ ਬੋਲਡ ਕੇਅਰ ਦਵਾਈ ਖਾਂਦਾ ਹੈ ਅਤੇ ਉਸ ਦੇ ਪਿੱਛੇ ਛਾਲ ਮਾਰ ਕੇ ਉਸ ਨੂੰ ਬਚਾਉਂਦਾ ਹੈ। ਇੱਥੇ ਦੇਖੋ ਵੀਡੀਓ:
View this post on Instagram
ਰਣਵੀਰ ਸਿੰਘ ਦੇ ਇਹ ਐਡ ਫਿਲਮ ਕਰਨ ਦਾ ਮਕਸਦ ਹੈ ਕਿ ਸਮਾਜ 'ਚ ਇਨ੍ਹਾਂ ਵਿਿਸ਼ਿਆਂ ਨੂੰ ਲੈਕੇ ਵੀ ਜਾਗਰੂਕਤਾ ਫੈਲਣੀ ਚਾਹੀਦੀ ਹੈ। ਉਹ ਅਕਸਰ ਅਜਿਹੇ ਬੋਲਡ ਮੁੱਦਿਆਂ 'ਤੇ ਆਪਣੇ ਦੇਣ ਤੋਂ ਵੀ ਪਿੱਛੇ ਨਹੀਂ ਹਟਦੇ। ਹੁਣ ਉਨ੍ਹਾਂ ਨੇ ਇਸ ਐਡ ਫਿਲਮ 'ਚ ਜੌਨੀ ਸਿਨਸ ਨਾਲ ਕੋਲੈਬ ਕਰਕੇ ਇਹ ਦਿਖਾ ਵੀ ਦਿੱਤਾ ਹੈ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਪਰ ਉਹ ਹਰ ਮੁੱਦੇ 'ਤੇ ਬੇਬਾਕੀ ਨਾਲ ਬੋਲਣਾ ਜਾਣਦੇ ਹਨ। ਦੱਸ ਦਈਏ ਕਿ ਬੋਲਡ ਕੇਅਰ ਨਾਮ ਦਾ ਇਹ ਬਰਾਂਡ ਸੈਕਸ ਸਬੰਧੀ ਸਮੱਸਿਆਵਾਂ ਦਾ ਇਲਾਜ ਕਰਦਾ ਹੈ ਅਤੇ ਇਸੇ ਬਰਾਂਡ ਦੀ ਐਡ ਲਈ ਹੀ ਰਣਵੀਰ ਨੇ ਪੋਰਨ ਸਟਾਰ ਦੇ ਨਾਲ ਹੱਥ ਮਿਲਾਇਆ ਹੈ।
ਬੋਲਡ ਕੇਅਰ ਦੇ ਸਹਿ-ਸੰਸਥਾਪਕ ਰਣਵੀਰ ਸਿੰਘ ਨੇ ਸਾਂਝਾ ਕੀਤਾ, “ਮੈਂ ਇੱਥੇ ਜਾਗਰੂਕਤਾ ਵਧਾਉਣ ਅਤੇ ਸਕਾਰਾਤਮਕ ਪ੍ਰਭਾਵ ਬਣਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦੇ ਇਰਾਦੇ ਨਾਲ ਆਇਆ ਹਾਂ। ਇਹ ਇੱਕ ਮਿਸ਼ਨ ਹੈ ਜਿਸ ਨਾਲ ਮੈਂ ਡੂੰਘਾ ਜੁੜਿਆ ਹੋਇਆ ਹਾਂ, ਅਤੇ ਮੈਂ ਇੱਥੇ ਇੱਕ ਤਬਦੀਲੀ ਲਿਆਉਣ ਲਈ ਹਾਂ ਕਿ ਅਸੀਂ ਪੁਰਸ਼ਾਂ ਦੀ ਜਿਨਸੀ ਸਿਹਤ ਨੂੰ ਕਿਵੇਂ ਸੰਬੋਧਿਤ ਕਰਦੇ ਹਾਂ। ਮੇਰੇ ਹਿਸਾਬ ਨਾਲ ਇਹ ਇੱਕ ਸੰਦੇਵਨਸ਼ੀਲ ਮੁੱਦਾ ਹੈ ਅਤੇ ਸਾਨੂੰ ਸਮਾਜ 'ਚ ਇਸ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ।"
ਇਹ ਵੀ ਪੜ੍ਹੋ: ਸਾਊਥ ਦੀ ਹੌਰਰ ਫਿਲਮ 'ਬ੍ਰਮਾਯੁਗਮ' ਦਾ ਭਿਆਨਕ ਟਰੇਲਰ ਰਿਲੀਜ਼, ਹਰ ਸੀਨ ਦੇਖ ਕੇ ਕੰਬ ਜਾਵੇਗੀ ਰੂਹ