Bramayugam: ਸਾਊਥ ਦੀ ਹੌਰਰ ਫਿਲਮ 'ਬ੍ਰਮਾਯੁਗਮ' ਦਾ ਭਿਆਨਕ ਟਰੇਲਰ ਰਿਲੀਜ਼, ਹਰ ਸੀਨ ਦੇਖ ਕੇ ਕੰਬ ਜਾਵੇਗੀ ਰੂਹ
Bramayugam trailer: ਮਲਿਆਲਮ ਸੁਪਰਸਟਾਰ ਮਾਮੂਟੀ ਦੀ ਡਰਾਉਣੀ ਫਿਲਮ ਬ੍ਰਮਯੁਗਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਬਹੁਤ ਹੀ ਡਰਾਉਣਾ ਹੈ। ਇੱਕ ਵਾਰ ਫਿਰ ਤੋਂ ਅਦਾਕਾਰ ਆਪਣੇ ਵੱਖਰੇ ਕਿਰਦਾਰ ਨਾਲ ਲੋਕਾਂ ਦੇ ਹੋਸ਼ ਉਡਾਉਂਦੇ ਨਜ਼ਰ ਆ ਰਹੇ ਹਨ।
Bramayugam trailer: ਮਲਿਆਲਮ ਫਿਲਮਾਂ ਦੀ ਲੋਕਪ੍ਰਿਯਤਾ ਵਧ ਰਹੀ ਹੈ। ਦਰਸ਼ਕ ਮਲਿਆਮ ਫਿਲਮਾਂ ਦਾ ਖੂਬ ਆਨੰਦ ਲੈ ਰਹੇ ਹਨ। ਹੁਣ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇੱਕ ਹੋਰ ਨਵੀਂ ਫ਼ਿਲਮ ਆਈ ਹੈ। ਮਲਿਆਲਮ ਇੰਡਸਟਰੀ ਦੇ ਸੁਪਰਸਟਾਰ ਮਾਮੂਟੀ ਦੀ ਡਰਾਉਣੀ ਫਿਲਮ 'ਬ੍ਰਹਮਯੁਗਮ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਬਹੁਤ ਹੀ ਡਰਾਉਣਾ ਹੈ।
ਮਲਿਆਲਮ ਫਿਲਮ ਬ੍ਰਹਮਯੁਗਮ ਦਾ ਡਰਾਉਣਾ ਟ੍ਰੇਲਰ ਰਿਲੀਜ਼
ਇਸ ਫਿਲਮ ਰਾਹੀਂ ਇਕ ਵਾਰ ਫਿਰ ਤੋਂ ਅਦਾਕਾਰ ਆਪਣੇ ਵੱਖਰੇ ਅਤੇ ਨਵੇਂ ਕਿਰਦਾਰ ਨਾਲ ਲੋਕਾਂ ਦੇ ਹੋਸ਼ ਉਡਾਉਂਦੇ ਨਜ਼ਰ ਆ ਰਹੇ ਹਨ। ਇਸ 2:38 ਮਿੰਟ ਦੇ ਟ੍ਰੇਲਰ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਟ੍ਰੇਲਰ ਦੇ ਅੰਤ ਵਿੱਚ, ਮਾਮੂਟੀ ਕਹਿੰਦੇ ਹਨ, "ਇਹ ਬ੍ਰਹਮਯੁਗਮ ਹੈ, ਕਲਿਯੁਗ ਦਾ ਇੱਕ ਹੋਰ ਵਿਗੜਿਆ ਯੁੱਗ ਹੈ।" ਇਸ ਤੋਂ ਬਾਅਦ, ਟ੍ਰੇਲਰ ਅਭਿਨੇਤਾ ਦੇ ਡਰਾਉਣੇ ਹਾਸੇ ਨਾਲ ਖਤਮ ਹੁੰਦਾ ਹੈ। ਟ੍ਰੇਲਰ ਵਿੱਚ ਮਾਮੂਟੀ ਦਾ ਅਦਭੁਤ ਪਰਿਵਰਤਨ ਦੇਖਿਆ ਜਾ ਸਕਦਾ ਹੈ।
ਰੌਂਗਟੇ ਖੜੇ ਕਰੇਗਾ ਟਰੇਲਰ
ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਨ ਰਾਹੁਲ ਸਦਾਸ਼ਿਵਨ ਨੇ ਕੀਤਾ ਹੈ। ਇਸ ਤੋਂ ਪਹਿਲਾਂ ਵੀ ਰਾਹੁਲ ਨੇ ਡਰਾਉਣੀ ਫਿਲਮ ਭੂਤਕਲਮ ਦਾ ਨਿਰਦੇਸ਼ਨ ਕੀਤਾ ਸੀ, ਜੋ ਸੁਪਰਹਿੱਟ ਸਾਬਤ ਹੋਈ ਸੀ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਵੀ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 15 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਮੂਟੀ ਨੇ 2023 'ਚ 'ਕਥਲ-ਦਿ ਕੋਰ' ਅਤੇ ਨਾਨਾਪਕਲ ਨੇਰਾਥੂ ਮਯੱਕਮ ਵਰਗੀਆਂ ਫਿਲਮਾਂ ਨਾਲ ਵੱਡੀ ਸਫਲਤਾ ਹਾਸਲ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।